'ਕਪਤਾਨ ਨੂੰ ਮਿਲੀ ਅਜਿਹੀ ਟੀਮ ਜੋ ਕਿਸੇ ਕੋਲ ਨਹੀਂ', ਪਰਗਟ ਸਿੰਘ ਦੀ ਤਾਜਪੋਸ਼ੀ 'ਤੇ ਬੋਲੇ ਸਚਿਨ ਪਾਇਲਟ

Sunday, Oct 11, 2026 - 04:35 PM (IST)

'ਕਪਤਾਨ ਨੂੰ ਮਿਲੀ ਅਜਿਹੀ ਟੀਮ ਜੋ ਕਿਸੇ ਕੋਲ ਨਹੀਂ', ਪਰਗਟ ਸਿੰਘ ਦੀ ਤਾਜਪੋਸ਼ੀ 'ਤੇ ਬੋਲੇ ਸਚਿਨ ਪਾਇਲਟ

ਚੰਡੀਗੜ੍ਹ- ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਪਰਗਟ ਸਿੰਘ ਦੀ ਤਾਜਪੋਸ਼ੀ ਮੌਕੇ ਕਰਵਾਏ ਸਮਾਗਮ 'ਚ ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਵਿਸ਼ੇਸ਼ ਤੌਰ 'ਤੇ ਪਹੁੰਚੇ। ਇਸ ਦੌਰਾਨ ਸਚਿਨ ਪਾਇਲਟ ਨੇ ਨਵੇਂ ਪ੍ਰਧਾਨ ਪਰਗਟ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਕਿ ਜੀਵਨ 'ਚ ਮਿਹਨਤ ਦਾ ਫਲ ਜ਼ਰੂਰ ਮਿਲਦਾ ਹੈ। ਉਨ੍ਹਾਂ ਕਿਹਾ ਕਿ ਲੋਕ ਕਹਿ ਰਹੇ ਨੇ ਕਿ ਟੀਮ ਨੂੰ ਕਪਤਾਨ ਮਿਲ ਗਿਆ ਹੈ, ਪਰ ਮੈਂ ਕਹਿੰਦਾ ਹਾਂ ਕਿ ਕਪਤਾਨ ਨੂੰ ਅਜਿਹੀ ਟੀਮ ਮਿਲੀ ਹੈ ਜੋ ਕਿਸੇ ਕੋਲ ਵੀ ਨਹੀਂ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ: ਸੈਰ ਕਰ ਰਹੀ ਔਰਤ ਨਾਲ ਪਖੰਡੀ ਬਾਬਾ ਕਰ ਗਿਆ ਵੱਡਾ ਕਾਂਡ, ਹੋਸ਼ 'ਚ ਆਈ ਤਾਂ ਰਹਿ ਗਈ ਹੱਕੀ-ਬੱਕੀ

ਸਚਿਨ ਪਾਇਲਟ ਨੇ ਅੱਗੇ ਬੋਲਦਿਆਂ ਕਿਹਾ ਕਿ ਪੰਜਾਬ 'ਚ ਭਾਵੇਂ ਬਹੁਤ ਸਾਰੀਆਂ ਪਾਰਟੀਆਂ ਚੋਣਾਂ ਲੜ ਰਹੀਆਂ ਹਨ, ਪਰ ਅੱਜ ਕਾਂਗਰਸ ਪਾਰਟੀ ਦੇ ਮੰਚ ਦੀਆਂ ਪਹਿਲੀਆਂ ਕਤਾਰਾਂ 'ਚ ਬੈਠੇ ਆਗੂਆਂ ਵਰਗਾ ਤਜਰਬਾ, ਤਾਕਤ ਅਤੇ ਕਾਂਗਰਸ ਪ੍ਰਤੀ ਸਮਰਪਣ ਕਿਸੇ ਹੋਰ ਕੋਲ ਨਹੀਂ। ਉਨ੍ਹਾਂ ਕਿਹਾ ਕਪਤਾਨ ਦੀ ਟੀਮ ਉਨੀ ਹੀ ਮਜ਼ਬੂਤ ਹੁੰਦੀ ਹੈ, ਜਿੰਨੇ ਉਸਦੇ ਮੈਂਬਰ ਹੁੰਦੇ ਹਨ। ਜਦੋਂ ਕਪਤਾਨ ਨੂੰ ਇੰਨੀ ਸ਼ਾਨਦਾਰ ਟੀਮ ਮਿਲ ਜਾਵੇ ਤਾਂ ਕੋਈ ਦਿੱਕਤ ਨਹੀਂ ਆਉਂਦੀ।

ਇਹ ਵੀ ਪੜ੍ਹੋ-ਪੰਜਾਬ ਦੇ 9 ਸਾਲਾ ਮਿਹਰਦੀਪ ਸਿੰਘ ਨੇ ਰਚਿਆ ਇਤਿਹਾਸ, ਛੋਟੀ ਉਮਰੇ ਬਣਾਇਆ ਵਰਲਡ ਰਿਕਾਰਡ

ਸਚਿਨ ਪਾਇਲਟ ਨੇ ਕਿਹਾ ਪਰਗਟ ਸਿੰਘ ਤੁਸੀਂ ਬਹੁਤ ਖੁਸ਼ਨਸੀਬ ਹੋ ਕਿ ਪਾਰਟੀ ਨੇ ਤੁਹਾਨੂੰ ਮੌਕਾ ਦੇਣ ਦੇ ਨਾਲ-ਨਾਲ ਇੰਨੀ ਸ਼ਾਨਦਾਰ ਟੀਮ ਵੀ ਦਿੱਤੀ ਹੈ, ਜਿਸ ਨੂੰ ਲੈ ਕੇ ਅਸੀਂ ਪੰਜਾਬ ਦੇ ਲੋਕਾਂ ਦਾ ਦਿਲ ਜਿੱਤ ਸਕਦੇ ਹਾਂ ਅਤੇ ਪੰਜਾਬ ਨੂੰ ਨਵਾਂ ਰਸਤਾ ਦਿਖਾ ਸਕਦੇ ਹਾਂ। ਪਾਇਲਟ ਨੇ ਆਖਿਰ 'ਚ ਸੂਬੇ ਦੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਉਣ ਵਾਲਾ ਸਮਾਂ ਤੁਹਾਡਾ ਹੈ। ਜਿਨ੍ਹਾਂ ਨੌਜਵਾਨਾਂ ਨੇ ਪੰਜਾਬ ਨੂੰ ਬਚਾਉਣ ਲਈ ਅੱਗੇ ਆ ਕੇ ਕਾਂਗਰਸ ਪਾਰਟੀ ਦੀ ਮਦਦ ਕੀਤੀ ਹੈ, ਅਸੀਂ ਉਨ੍ਹਾਂ ਸਭ ਨੂੰ ਨਾਲ ਲੈ ਕੇ ਅੱਗੇ ਵਧਾਂਗੇ। ਉਨ੍ਹਾਂ ਕਿਹਾ ਜਦੋਂ ਚੋਣ ਅਭਿਆਨ ਸ਼ੁਰੂ ਹੋਵੇਗਾ ਤਾਂ ਅਸੀਂ ਘਰ-ਘਰ, ਪਿੰਡਾਂ ਤੇ ਸ਼ਹਿਰਾਂ 'ਚ ਜਾ ਕੇ ਰਾਹੁਲ ਗਾਂਧੀ ਜੀ ਦਾ ਸੰਦੇਸ਼ ਪਹੁੰਚਾਵਾਂਗੇ।

ਇਹ ਵੀ ਪੜ੍ਹੋ-ਪੰਜਾਬ ’ਚ ਬ੍ਰੈਸਟ ਕੈਂਸਰ ਦਾ ਕਹਿਰ! 100 'ਚੋਂ 60 ਔਰਤਾਂ ਪੀੜਤ, ਸਰੀਰ 'ਚ ਦਿਸਣ ਇਹ ਨਿਸ਼ਾਨ ਤਾਂ ਹੋ ਜਾਓ ਸਾਵਧਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170


author

Shivani Bassan

Content Editor

Related News