ਨੇਹਾ ਸ਼ੋਰੀ ਕਤਲਕਾਂਡ : ਹਨ੍ਹੇਰੇ ''ਚ ਡੁੱਬੀ ਪਤੀ ਦੀ ਜ਼ਿੰਦਗੀ, ਰੋ-ਰੋ ਬੁਰਾ ਹਾਲ

Saturday, Mar 30, 2019 - 01:23 PM (IST)

ਨੇਹਾ ਸ਼ੋਰੀ ਕਤਲਕਾਂਡ : ਹਨ੍ਹੇਰੇ ''ਚ ਡੁੱਬੀ ਪਤੀ ਦੀ ਜ਼ਿੰਦਗੀ, ਰੋ-ਰੋ ਬੁਰਾ ਹਾਲ

ਪੰਚਕੂਲਾ (ਅਸ਼ੀਸ਼) : ਕਿਸ ਨੂੰ ਦੋਸ਼ੀ ਠਹਿਰਾਵਾਂ, ਕਿਸ ਨੂੰ ਸਜ਼ਾ ਦਿਵਾਵਾਂ। ਮੈਨੂੰ ਸਮਝ ਨਹੀਂ ਆ ਰਹੀ, ਇਹ ਕੀ ਹੋ ਗਿਆ। ਹੁਣ ਕਿਸ ਦੇ ਸਹਾਰੇ ਜ਼ਿੰਦਗੀ ਬੀਤੇਗੀ। ਜੇਕਰ ਧੀ ਨਾ ਹੁੰਦੀ ਤਾਂ ਸ਼ਾਇਦ ਮੈਂ ਆਪਣੀ ਜ਼ਿੰਦਗੀ ਖਤਮ ਕਰ ਲੈਂਦਾ। ਇਹ ਦਰਦ ਭਰੇ ਸ਼ਬਦ ਕਹੇ ਡਾ. ਨੇਹਾ ਸ਼ੋਰੀ ਦੇ ਪਤੀ ਵਰੁਣ ਮੋਂਗਾ ਨੇ। ਇਸ ਸਨਸਨੀਖੇਜ਼ ਵਾਰਦਾਤ 'ਚ ਆਪਣੀ ਪਤਨੀ ਨੂੰ ਗੁਆ ਦੇਣ ਵਾਲੇ ਵਰੁਣ ਦੀ ਜ਼ਿੰਦਗੀ ਹਨ੍ਹੇਰੇ 'ਚ ਡੁੱਬ ਗਈ ਹੈ। ਉਨ੍ਹਾਂ ਦਾ ਰੋ- ਰੋ ਕੇ ਬੁਰਾ ਹਾਲ ਹੈ। ਉਹ ਵਾਰ-ਵਾਰ ਇਕ ਹੀ ਗੱਲ ਦੁਹਰਾਅ ਰਹੇ ਹਨ ਕਿ ਅਜੇ ਪਿਤਾ ਦੀ ਮੌਤ ਦੇ ਦੁੱਖ ਤੋਂ ਉਭਰ ਵੀ ਨਹੀਂ ਸਕਿਆ ਸੀ ਕਿ ਜ਼ਿੰਦਗੀ ਦੀ ਸਾਥਣ ਨੇ ਵੀ ਸਾਥ ਛੱਡ ਦਿੱਤਾ। ਉਹ ਵਾਰ-ਵਾਰ ਫੋਨ ਕਰ ਕੇ ਆਪਣੇ ਰਿਸ਼ਤੇਦਾਰਾਂ ਅਤੇ ਨਜ਼ਦੀਕੀਆਂ ਨੂੰ ਸੱਦ ਰਹੇ ਸਨ। ਹੁਣ ਵੀ ਉਨ੍ਹਾਂ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਹੈ ਕਿ ਪਤਨੀ ਨੇਹਾ ਹੁਣ ਦੁਨੀਆ 'ਚ ਨਹੀਂ ਰਹੀ। ਵਰੁਣ ਪ੍ਰਾਈਵੇਟ ਬੈਂਕ 'ਚ ਤਾਇਨਾਤ ਹਨ। ਸੈਕਟਰ-6 ਸਥਿਤ ਮਕਾਨ ਨੰਬਰ-710 ਨਿਵਾਸੀ ਨੇਹਾ ਸ਼ੋਰੀ ਦੇ ਗੁਆਂਢ 'ਚ ਸੋਗ ਛਾਇਆ ਹੈ।
ਪੇਕੇ ਘਰ ਹੋਈ ਸੀ ਆਖਰੀ ਮੁਲਾਕਾਤ
ਬੀਤੀ ਰਾਤ ਵਰੁਣ ਮੋਂਗਾ ਤੇ ਨੇਹਾ ਸ਼ੋਰੀ ਇਕੱਠੇ ਸਨ ਅਤੇ ਧੀ ਦੇ ਸੌਣ ਕਾਰਨ ਨੇਹਾ ਪੰਚਕੂਲਾ ਦੇ ਸੈਕਟਰ-12 ਸਥਿਤ ਪੇਕੇ ਘਰ ਰੁਕ ਗਈ ਸੀ। ਜਦੋਂ ਉਹ ਉਸ ਨੂੰ ਲੈਣ ਗਏ ਸਨ ਤਾਂ ਨੇਹਾ ਨੇ ਆਖਰੀ ਮੁਲਾਕਾਤ 'ਚ ਕਿਹਾ ਸੀ ਕਿ ਉਹ ਇਥੋਂ ਤਿਆਰ ਹੋ ਕੇ ਦਫ਼ਤਰ ਨਿਕਲ ਜਾਵੇਗੀ। ਬੱਚੀ ਦੇ ਆਉਣ ਤੋਂ ਬਾਅਦ ਤਾਂ ਜ਼ਿੰਦਗੀ ਸ਼ੁਰੂ ਹੋਈ ਸੀ ਪਰ ਨੇਹਾ ਦਫ਼ਤਰ ਦੇ ਕੰਮ ਕਾਰਨ ਬੱਚੀ ਨੂੰ ਜ਼ਿਆਦਾ ਸਮਾਂ ਨਹੀਂ ਦੇ ਪਾਉਂਦੀ ਸੀ। ਜੇਕਰ ਮੁਲਾਕਾਤ ਹੁੰਦੀ ਸੀ ਤਾਂ ਉਹ ਘੜੀ ਸ਼ਾਮ ਦੀ ਹੁੰਦੀ ਸੀ। ਬੱਚੀ ਆਪਣੀ ਮਾਂ ਨੇਹਾ ਨਾਲ ਖੂਬ ਮੌਜ-ਮਸਤੀ ਕਰਦੀ ਸੀ। ਪਰਿਵਾਰ ਦੇ ਲੋਕਾਂ ਨੇ ਦੱਸਿਆ ਕਿ ਨੇਹਾ ਦਾ ਵਿਆਹ ਢਾਈ ਸਾਲ ਪਹਿਲਾਂ ਹੋਇਆ ਸੀ। ਉਸ ਦੀ ਇਕ ਸਾਲ ਦੀ ਬੱਚੀ ਹੈ, ਜਿਸ ਨੂੰ ਪਤਾ ਨਹੀਂ ਕਿ ਉਸਦੀ ਮਾਂ ਹੁਣ ਇਸ ਦੁਨੀਆਂ 'ਚ ਨਹੀਂ ਰਹੀ। ਸੈਕਟਰ-6 ਸਥਿਤ ਮਕਾਨ ਨੰਬਰ-710 ਨਿਵਾਸੀ ਨੇਹਾ ਸ਼ੋਰੀ ਦੇ ਗੁਆਂਢੀ ਵੀ ਘਟਨਾ ਤੋਂ ਕਾਫ਼ੀ ਹੈਰਾਨ ਵਿਖੇ। ਉਨ੍ਹਾਂ ਨੇ ਦੱਸਿਆ ਕਿ ਉਹ ਕਾਫ਼ੀ ਮਿਲਣਸਾਰ ਸੀ। ਜਦੋਂ ਘਟਨਾ ਦਾ ਆਸ-ਪਾਸ ਦੇ ਲੋਕਾਂ ਨੂੰ ਪਤਾ ਚੱਲਿਆ ਤਾਂ ਪਹਿਲਾਂ ਤਾਂ ਉਨ੍ਹਾਂ ਨੂੰ ਵਿਸ਼ਵਾਸ ਹੀ ਨਹੀਂ ਹੋਇਆ। ਉਨ੍ਹਾਂ ਨੇ ਦੱਸਿਆ ਕਿ ਨੇਹਾ ਜਦੋਂ ਵੀ ਮਿਲਦੀ ਸੀ ਤਾਂ ਬਿਨਾਂ ਨਮਸਤੇ ਬੋਲੇ ਅੱਗੇ ਨਹੀਂ ਵਧਦੀ ਸੀ। ਪਤਾ ਨਹੀਂ ਕਿਸਦੀ ਉਸਦੇ ਨਾਲ ਦੁਸ਼ਮਣੀ ਸੀ, ਜਿਸ ਨੇ ਉਸਨੂੰ ਹਮੇਸ਼ਾ ਲਈ ਸਾਡੇ ਤੋਂ ਦੂਰ ਕਰ ਦਿੱਤਾ। ਲੋਕਾਂ ਨੇ ਦਫਤਰ ਦੀ ਸੁਰੱਖਿਆ 'ਤੇ ਵੀ ਸਵਾਲ ਚੁੱਕਿਆ ਕਿ ਕਿਵੇਂ ਬਿਨਾਂ ਚੈਕਿੰਗ ਦੇ ਕੋਈ ਸ਼ਖਸ ਪਿਸਟਲ ਲੈਕੇ ਦਫ਼ਤਰ 'ਚ ਵੜ ਸਕਦਾ ਹੈ ?
ਸਟਾਫ ਨੇ ਸਿਹਤ ਖ਼ਰਾਬ ਹੋਣ ਦੀ ਦਿੱਤੀ ਜਾਣਕਾਰੀ
ਵਾਰਦਾਤ ਤੋਂ ਬਾਅਦ ਨੇਹਾ ਦੇ ਦਫ਼ਤਰ ਤੋਂ ਇਕ ਔਰਤ ਨੇ ਫੋਨ ਕਰ ਕੇ ਉਨ੍ਹਾਂ ਦੇ ਪਤੀ ਵਰੁਣ ਮੋਂਗਾ ਨੂੰ ਦੱਸਿਆ ਕਿ ਨੇਹਾ ਦੀ ਸਿਹਤ ਕਾਫ਼ੀ ਖ਼ਰਾਬ ਹੈ। ਜਿੰਨੀ ਜਲਦੀ ਹੋ ਸਕੇ ਤੁਸੀਂ ਖਰੜ ਦਫ਼ਤਰ ਆ ਜਾਓ। ਵਰੁਣ ਨੇ ਜਵਾਬ 'ਚ ਕਿਹਾ ਕਿ ਮੇਰੇ ਆਉਣ ਦੀ ਕੀ ਜ਼ਰੂਰਤ ਹੈ। ਦਫ਼ਤਰ 'ਚ ਸਟਾਫ ਹੈ। ਤੁਸੀਂ ਖੁਦ ਹੀ ਡਾਕਟਰ ਨੂੰ ਸੱਦ ਕੇ ਚੈੱਕਅਪ ਕਰਵਾ ਦਿਓ। ਔਰਤ ਨੇ ਫਿਰ ਕਿਹਾ ਕਿ ਉਸਦੀ ਜ਼ਿਆਦਾ ਸਿਹਤ ਖ਼ਰਾਬ ਹੈ, ਉਸਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਵਰੁਣ ਨੇ ਸੋਚਿਆ ਕਿ ਬੀਤੀ ਰਾਤ ਜਦੋਂ ਉਹ ਨੇਹਾ ਨੂੰ ਉਸ ਦੇ ਪੇਕੇ ਘਰ ਮਿਲਿਆ ਸੀ ਉਦੋਂ ਵੀ ਉਸਦੀ ਸਿਹਤ ਠੀਕ ਨਹੀਂ ਸੀ। ਸ਼ਾਇਦ ਜ਼ਿਆਦਾ ਹਾਲਤ ਵਿਗੜ ਗਈ ਹੋਵੋਗੀ। ਇਹੀ ਸੋਚ ਕੇ ਗੱਡੀ 'ਤੇ ਹਸਪਤਾਲ ਵੱਲ ਚੱਲ ਪਏ। ਵਰੁਣ ਹੁਣੇ ਰਸਤੇ 'ਚ ਹੀ ਸੀ ਕਿ ਦੁਬਾਰਾ ਫੋਨ ਕਰ ਕੇ ਔਰਤ ਤੋਂ ਪੁੱਛਿਆ ਕਿ ਸੱਚਾਈ ਕੀ ਹੈ, ਮੈਨੂੰ ਦੱਸੋ। ਇਸ ਤੋਂ ਬਾਅਦ ਔਰਤ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਨੇ ਗੋਲੀ ਮਾਰ ਦਿੱਤੀ ਹੈ।
ਵਾਰਦਾਤ ਦੌਰਾਨ ਦਫ਼ਤਰ 'ਚ ਇਕੱਲੀ ਸੀ ਡਾ. ਨੇਹਾ
ਵਰੁਣ ਦਾ ਦੋਸ਼ ਹੈ ਕਿ ਜਿਸ ਦੌਰਾਨ ਮੁਲਜ਼ਮ ਨੇ ਨੇਹਾ ਨੂੰ ਗੋਲੀ ਮਾਰੀ, ਉਸ ਸਮੇਂ ਉਹ ਦਫ਼ਤਰ 'ਚ ਇਕੱਲੀ ਕਿਉਂ ਸੀ। ਹਿੰਦੁਸਤਾਨ 'ਚ ਭ੍ਰਿਸ਼ਟਾਚਾਰ ਇੰਨਾ ਹੈ ਕਿ ਦਫ਼ਤਰ ਦਾ ਕੋਈ ਵੀ ਸਟਾਫ ਘਟਨਾ 'ਚ ਸ਼ਾਮਲ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਦਫ਼ਤਰ ਅੰਦਰ ਨੇਹਾ ਤੋਂ ਇਲਾਵਾ ਹਮੇਸ਼ਾ ਦੋ ਹੋਰ ਸਟਾਫ ਮੈਂਬਰ ਮੌਜੂਦ ਰਹਿੰਦੇ ਸਨ ਜੋ ਕਿ ਨੇਹਾ ਦੇ ਅਧੀਨ ਹੀ ਕੰਮ ਕਰਦੇ ਹਨ। ਵਾਰਦਾਤ ਸਮੇਂ ਦੋਵੇਂ ਦਫ਼ਤਰ ਦੇ ਨਾਲ ਵਾਲੇ ਕਮਰੇ 'ਚ ਕੀ ਕਰ ਰਹੇ ਸਨ ? ਉਨ੍ਹਾਂ ਦਾ ਦੋਸ਼ ਹੈ ਕਿ ਦੋਨਾਂ ਕਰਮਚਾਰੀਆਂ ਨੂੰ ਸ਼ਾਇਦ ਘਟਨਾ ਹੋਣ ਦੀ ਜਾਣਕਾਰੀ ਪਹਿਲਾਂ ਤੋਂ ਹੀ ਸੀ।


author

Babita

Content Editor

Related News