ਫੁੱਲ ਚੁਗਦਿਆਂ ਨੂੰ ਰਾਖ 'ਚੋਂ ਮਿਲੀ ਅਜਿਹੀ ਚੀਜ਼, ਹੱਕਾ-ਬੱਕਾ ਰਹਿ ਗਿਆ ਟੱਬਰ (ਵੀਡੀਓ)

08/18/2018 9:29:08 AM

ਫਰੀਦਕੋਟ : ਇੱਥੇ ਇਕ ਬਜ਼ੁਰਗ ਵਲੋਂ ਦਿਲ ਦਾ ਆਪ੍ਰੇਸ਼ਨ ਕਰਾਉਣ ਤੋਂ ਬਾਅਦ ਉਸ ਦੀ ਮੌਤ ਹੋ ਗਈ ਤੇ ਘਰ ਵਾਲਿਆਂ ਵਲੋਂ ਉਸ ਦਾ ਸੰਸਕਾਰ ਵੀ ਕਰ ਦਿੱਤਾ ਗਿਆ ਪਰ ਜਦੋਂ ਪਰਿਵਾਰਕ ਮੈਂਬਰ ਅਸਤੀਆਂ ਦੀ ਰਾਖ ਲੈਣ ਗਏ ਤਾਂ ਇਸ ਰਾਖ 'ਚ ਪਈ ਕੱਚ ਦੀ ਸ਼ੀਸ਼ੀ ਦੇਖ ਕੇ ਸਭ ਹੱਕੇ-ਬੱਕੇ ਰਹਿ ਗਏ। ਜਾਣਕਾਰੀ ਮੁਤਾਬਕ ਬਲਵਿੰਦਰ ਸਿੰਘ (75) ਨੇ ਬਠਿੰਡਾ ਦੇ 'ਦਿੱਲੀ ਹਾਰਟ ਹਸਪਤਾਲ' 'ਚੋਂ ਦਿਲ ਦਾ ਆਪਰੇਸ਼ਨ ਕਰਾਇਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਆਪਰੇਸ਼ਨ 'ਤੇ ਉਨ੍ਹਾਂ ਦਾ 2 ਤੋਂ ਢਾਈ ਲੱਖ ਰੁਪਿਆ ਲੱਗ ਗਿਆ। 
ਆਪਰੇਸ਼ਨ ਤੋਂ ਬਾਅਦ ਬਲਵਿੰਦਰ ਸਿੰਘ ਦੀ ਮੌਤ ਹੋ ਗਈ ਤੇ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਜਦੋਂ ਪਰਿਵਾਰਕ ਮੈਂਬਰ ਸ਼ਮਸ਼ਾਨ ਘਾਟ 'ਚੋਂ ਫੁੱਲ ਚੁਗਣ ਗਏ ਤਾਂ ਰਾਖ 'ਚ ਕੱਚ ਦੀ ਸ਼ੀਸ਼ੀ ਦੇਖ ਕੇ ਹੈਰਾਨ ਰਹਿ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਪੁਲਸ ਨੂੰ ਸੂਚਿਤ ਕੀਤਾ ਤੇ ਦੋਸ਼ ਲਾਇਆ ਕਿ ਡਾਕਟਰਾਂ ਦੀ ਲਾਪਰਵਾਹੀ ਕਾਰਨ ਹੀ ਇਹ ਸਭ ਕੁਝ ਹੋਇਆ ਹੈ ਕਿਉਂਕਿ ਡਾਕਟਰਾਂ ਨੇ ਆਪਰੇਸ਼ਨ ਦੌਰਾਨ ਕੱਚ ਦੀ ਸ਼ੀਸ਼ੀ ਮਰੀਜ਼ ਦੇ ਅੰਦਰ ਹੀ ਛੱਡ ਦਿੱਤੀ ਸੀ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਡਾਕਟਰ ਦੀ ਅਣਗਹਿਲੀ ਕਾਰਨ ਹੀ ਉਨ੍ਹਾਂ ਦੇ ਮਰੀਜ਼ ਦੀ ਮੌਤ ਹੋਈ ਹੈ। 
ਜ਼ਿਕਰਯੋਗ ਹੈ ਕਿ ਡਾਕਟਰਾਂ ਦੀ ਲਾਪਰਵਾਹੀ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਹਸਪਤਾਲ ਸਰਕਾਰੀ ਹੋਵੇ ਜਾਂ ਪ੍ਰਾਈਵੇਟ ਅਕਸਰ ਡਾਕਟਰਾਂ ਵਲੋਂ ਮਰੀਜ਼ਾਂ ਨਾਲ ਲਾਪਰਵਾਹੀ ਦੇ ਦੋਸ਼ ਲੱਗਦੇ ਰਹਿੰਦੇ ਹਨ ਪਰ ਡਾਕਟਰ ਇਹ ਸਮਝਣ ਨੂੰ ਤਿਆਰ ਨਹੀਂ ਕਿ ਇਕ ਇਨਸਾਨ ਦੀ ਜ਼ਿੰਦਗੀ ਕਿੰਨੀ ਕੀਮਤੀ ਹੈ।


Related News