ਚੋਣ ਨਤੀਜਿਆਂ ਮਗਰੋਂ ਇਨ੍ਹਾਂ 4 ਲੀਡਰਾਂ ਤੋਂ ਸਿਆਸਤ ਦੇ ਗੁਰ ਸਿੱਖੇਗਾ ਨੀਟੂ ਸ਼ਟਰਾਂ ਵਾਲਾ (ਵੀਡੀਓ)
Wednesday, Jul 10, 2024 - 03:27 PM (IST)
ਜਲੰਧਰ (ਵੈੱਬ ਡੈਸਕ): ਅੱਜ ਵਿਧਾਨ ਸਭਾ ਹਲਕਾ ਜਲੰਧਰ ਵੈਸਟ ਵਿਚ ਜ਼ਿਮਨੀ ਚੋਣ ਹੋ ਰਹੀ ਹੈ। ਇੱਥੋਂ ਕੁੱਲ 15 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਇਨ੍ਹਾਂ ਉਮੀਦਵਾਰਾਂ ਵਿਚੋਂ ਹੀ ਇਕ ਹੈ ਅਜ਼ਾਦ ਉਮੀਦਵਾਰ ਨੀਟੂ ਸ਼ਟਰਾਂ ਵਾਲਾ। ਨੀਟੂ ਸ਼ਟਰਾਂ ਵਾਲਾ ਅੱਜ ਵੋਟਿੰਗ ਦੌਰਾਨ ਜਲੰਧਰ ਵੈਸਟ ਦੇ ਇਕ ਪੋਲਿੰਗ ਬੂਥ 'ਤੇ ਪਹੁੰਚਿਆ। ਇਸ ਮੌਕੇ ਉਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ 8 ਵਾਰ ਚੋਣਾਂ ਹਾਰ ਕੇ ਵੀ ਉਸੇ ਪਾਰਟੀ ਵਿਚ ਹੈ, ਦੂਜੇ ਲੀਡਰਾਂ ਵਾਂਗ ਦਲ ਬਦਲੂ ਨਹੀਂ।
ਇਹ ਖ਼ਬਰ ਵੀ ਪੜ੍ਹੋ - ਦੁਬਈ 'ਚ ਪੰਜਾਬੀ ਨੌਜਵਾਨ ਦਾ ਕਤਲ, ਮਾਪਿਆਂ ਨੇ ਕਰਜ਼ਾ ਚੁੱਕ ਕੇ ਵਿਦੇਸ਼ ਭੇਜਿਆ ਸੀ ਇਕਲੌਤਾ ਪੁੱਤ
ਨੀਟੂ ਸ਼ਟਰਾਂ ਵਾਲੇ ਨੇ ਕਿਹਾ ਕਿ ਉਹ ਚੋਣ ਨਤੀਜਿਆਂ ਤੋਂ ਬਾਅਦ 4 ਲੀਡਰਾਂ ਕੋਲੋਂ ਜਾ ਕੇ ਚੋਣ ਜਿੱਤਣ ਦਾ ਮੰਤਰ ਲਵੇਗਾ। ਉਹ ਨਤੀਜਿਆਂ ਮਗਰੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਜਲੰਧਰ ਦੇ ਸੰਸਦ ਮੈਂਬਰ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲੋਂ ਚੋਣਾਂ ਜਿੱਤਣ ਦਾ ਤਰੀਕਾ ਪੁੱਛਣਗੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8