NCRB ਦੀ ਰਿਪੋਰਟ 'ਚ ਖ਼ੁਲਾਸਾ, ਰੋਜ਼ਾਨਾ 30 ਕਿਸਾਨ ਜਾਂ ਮਜ਼ਦੂਰ ਕਰ ਰਹੇ ਖ਼ੁਦਕੁਸ਼ੀਆਂ, ਜਾਣੋ ਪੰਜਾਬ ਦੇ ਹਾਲਾਤ

Friday, Dec 08, 2023 - 11:25 AM (IST)

ਨਵੀਂ ਦਿੱਲੀ- ਭਾਰਤ ਵਿੱਚ ਖੇਤੀ ਅਤੇ ਕਿਸਾਨੀ ਨੂੰ ਲੈ ਕੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਅਤੇ ਕਈ ਤਰ੍ਹਾਂ ਦੀਆਂ ਸਕੀਮਾਂ ਚਲਾਈਆਂ ਜਾਂਦੀਆਂ ਹਨ। ਇਸ ਦੇ ਬਾਵਜੂਦ ਹਕੀਕਤ ਬਹੁਤ ਦੁਖਦਾਈਕ ਹੈ। ਦਾਅਵਿਆਂ ਅਤੇ ਸਕੀਮਾਂ ਦੇ ਬਾਵਜੂਦ ਦੇਸ਼ ਵਿੱਚ ਹਰ ਘੰਟੇ ਇੱਕ ਕਿਸਾਨ ਜਾਂ ਖੇਤ ਮਜ਼ਦੂਰ ਵੱਲੋਂ ਪਰੇਸ਼ਾਨ ਹੋ ਕੇ ਖ਼ੁਦਕੁਸ਼ੀ ਕੀਤੀ ਜਾ ਰਹੀ ਹੈ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਵਲੋਂ 4 ਦਸੰਬਰ, 2023 ਨੂੰ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਵਿੱਚ ਇਸ ਗੱਲ ਦਾ ਖ਼ੁਲਾਸਾ ਹੋਇਆ ਹੈ। ਰਿਪੋਰਟ ਮੁਤਾਬਕ 2022 ਵਿੱਚ ਕਿਸਾਨਾਂ ਵਲੋਂ ਕੀਤੀਆਂ ਜਾ ਰਹੀਆਂ ਖ਼ੁਦਕੁਸ਼ੀਆਂ ਦੇ ਮਾਮਲਿਆਂ 'ਚ ਪਿਛਲੇ ਸਾਲਾਂ ਨਾਲੋ ਵਾਧਾ ਹੋਇਆ ਹੈ। 

ਇਹ ਵੀ ਪੜ੍ਹੋ - RBI MPC Meet: ਵਿਆਜ ਦਰਾਂ 'ਚ ਕੋਈ ਬਦਲਾਅ ਨਹੀਂ, ਰੈਪੋ ਰੇਟ 6.5 ਫ਼ੀਸਦੀ 'ਤੇ ਹੀ ਬਰਕਰਾਰ

NCRT ਦੇ ਅੰਕੜਿਆਂ ਅਨੁਸਾਰ ਪਿਛਲੇ ਸਾਲ ਯਾਨੀ 2022 'ਚ ਦੇਸ਼ ਭਰ ਵਿੱਚ ਕਿਸਾਨ-ਮਜ਼ਦੂਰਾਂ ਵਲੋਂ ਕੀਤੀਆਂ ਜਾ ਰਹੀਆਂ ਖ਼ੁਦਕੁਸ਼ੀਆਂ ਦੇ 11,290 ਮਾਮਲੇ ਸਾਹਮਣੇ ਆਏ ਸਨ। ਕਿਸਾਨ ਖ਼ੁਦਕੁਸ਼ੀ ਉਦੋਂ ਕਰਦਾ ਹੈ, ਜਦੋਂ ਉਸ ਦਾ ਮਾੜੀ ਆਰਥਿਕ ਹਾਲਤ ਨਾਲ ਗੁਜ਼ਾਰਾ ਕਰਨਾ ਅਸੰਭਵ ਹੋ ਜਾਵੇ ਜਾਂ ਕਰਜ਼ਾ ਹੱਦ ਤੋਂ ਵਧ ਜਾਵੇ। ਉਸ ਦੇ ਹੱਥ ਬੇਬਸੀ ਤੋਂ ਇਲਾਵਾ ਹੋਰ ਕੁਝ ਨਹੀਂ ਹੁੰਦਾ ਹੈ। ਇਹ ਸਾਲ 2021 'ਚ ਖੁਦਕੁਸ਼ੀਆਂ ਦੀ ਗਿਣਤੀ ਨਾਲੋਂ 3.7 ਫੀਸਦੀ ਜ਼ਿਆਦਾ ਹੈ। 2021 'ਚ 10,281 ਮੌਤਾਂ ਦਰਜ ਕੀਤੀਆਂ ਗਈਆਂ, ਜਦਕਿ 2020 ਦੇ ਮੁਕਾਬਲੇ ਇਹ ਗਿਣਤੀ 5.7 ਫ਼ੀਸਦੀ ਜ਼ਿਆਦਾ ਸੀ।  

ਇਹ ਵੀ ਪੜ੍ਹੋ - ਹੁਣ ਇਹ ਮਸ਼ਹੂਰ ਕਾਰੋਬਾਰੀ ਡੀਪਫੇਕ ਵੀਡੀਓ ਦਾ ਹੋਏ ਸ਼ਿਕਾਰ, ਖ਼ੁਦ ਪੋਸਟ ਸਾਂਝੀ ਕਰ ਕਿਹਾ-ਫੇਕ ਵੀਡੀਓ

NCRT ਦੀ ਰਿਪੋਰਟ ਮੁਤਾਬਕ ਦੇਸ਼ ਵਿੱਚ ਹਰ ਘੰਟੇ ਇੱਕ ਕਿਸਾਨ ਖ਼ੁਦਕੁਸ਼ੀ ਕਰਕੇ ਮਰ ਰਿਹਾ ਹੈ। ਸਾਲ 2022 'ਚ 4418 ਅਜਿਹੇ ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀ, ਜਿਹੜੇ ਆਪਣੀ ਜ਼ਮੀਨ 'ਤੇ ਖੇਤੀਬਾੜੀ ਕਰਦੇ ਸਨ। ਦੂਜੇ ਉਹ ਕਿਸਾਨ ਜਿਹੜੇ ਕਿਸੇ ਹੋਰ ਦੀ ਜ਼ਮੀਨ ਨੂੰ ਠੇਕੇ 'ਤੇ ਲੈ ਕੇ ਖੇਤੀਬਾੜੀ ਕਰਦੇ ਹਨ, ਉਹਨਾਂ 'ਚੋਂ 789 ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀ ਹੈ। ਇਸ ਤੋਂ ਇਲਾਵਾ 6086 ਮਜ਼ਦੂਰਾਂ ਵਲੋਂ ਵੀ ਖ਼ੁਦਕੁਸ਼ੀ ਕੀਤੀ ਗਈ ਹੈ।

ਇਹ ਵੀ ਪੜ੍ਹੋ - ਗੌਤਮ ਅਡਾਨੀ ਦੀ ਜਾਇਦਾਦ 'ਚ 12.3 ਅਰਬ ਡਾਲਰ ਦਾ ਵਾਧਾ, ਜਾਣੋ ਮੁਕੇਸ਼ ਅੰਬਾਨੀ ਤੋਂ ਕਿੰਨੇ ਦੂਰ

ਜੇਕਰ ਪੰਜਾਬ ਦੇ ਕਿਸਾਨਾਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਖੇਤੀ ਪ੍ਰਧਾਨ ਸੂਬਾ ਹੋਣ ਕਰਕੇ ਇਥੇ ਵੱਡੀ ਮਾਤਰਾ 'ਚ ਕਿਸਾਨ ਖੇਤੀ ਕਰਦੇ ਹਨ। ਪੰਜਾਬ 'ਚ ਸਾਲ 2022 'ਚ ਜਿਹੜੇ ਕਿਸਾਨ ਆਪਣੀ ਜ਼ਮੀਨ 'ਤੇ ਖੇਤੀ ਕਰਦੇ ਸਨ, ਉਹਨਾਂ 'ਚੋਂ 136 ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀ ਹੈ। ਖ਼ੁਦਕੁਸ਼ੀ ਕਰਨ ਵਾਲੇ ਸਾਰੇ ਕਿਸਾਨ ਪੁਰਸ਼ ਸਨ। ਦੂਜੇ ਪਾਸੇ ਉਹ ਕਿਸਾਨ ਜਿਹੜੇ ਕਿਸੇ ਹੋਰ ਦੀ ਜ਼ਮੀਨ ਨੂੰ ਠੇਕੇ 'ਤੇ ਲੈ ਕੇ ਖੇਤੀਬਾੜੀ ਕਰਦੇ ਹਨ, ਉਹਨਾਂ 'ਚੋਂ 21 ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀ ਹੈ। ਇਸ ਤੋਂ ਇਲਾਵਾ ਪੰਜਾਬ 'ਚ 47 ਮਜ਼ਦੂਰਾਂ ਵਲੋਂ ਵੀ ਖ਼ੁਦਕੁਸ਼ੀ ਕੀਤੀ ਗਈ ਹੈ।

ਇਹ ਵੀ ਪੜ੍ਹੋ - ਕੀ ਦੇਸ਼ ਦੇ ਸਾਰੇ ਬੈਂਕ ਹੁਣ ਸ਼ਨੀਵਾਰ ਤੇ ਐਤਵਾਰ ਨੂੰ ਰਹਿਣਗੇ ਬੰਦ? ਵਿੱਤ ਮੰਤਰਾਲੇ ਨੇ ਦਿੱਤੀ ਇਹ ਜਾਣਕਾਰੀ

ਦੱਸ ਦੇਈਏ ਕਿ ਦੇਸ਼ 'ਚ ਖ਼ੁਦਕੁਸ਼ੀ ਦੇ ਸਭ ਤੋਂ ਵੱਧ ਮਾਮਲੇ ਮਹਾਰਾਸ਼ਟਰ ਤੋਂ ਆਏ ਹਨ, ਜਿੱਥੇ 4,248 ਖੇਤ ਮਜ਼ਦੂਰਾਂ ਨੇ ਖ਼ੁਦਕੁਸ਼ੀ ਕੀਤੀ ਹੈ। ਇਸ ਤੋਂ ਬਾਅਦ ਕਰਨਾਟਕ ਵਿੱਚ 2,392, ਆਂਧਰਾ ਪ੍ਰਦੇਸ਼ ਵਿੱਚ 917, ਤਾਮਿਲਨਾਡੂ ਵਿੱਚ 728 ਅਤੇ ਮੱਧ ਪ੍ਰਦੇਸ਼ ਵਿੱਚ 641 ਮਾਮਲੇ ਸਾਹਮਣੇ ਆਏ ਹਨ। ਉੱਤਰ ਪ੍ਰਦੇਸ਼ ਵਿੱਚ ਖ਼ੁਦਕੁਸ਼ੀ ਦੇ ਮਾਮਲਿਆਂ ਵਿੱਚ ਵੱਡਾ ਵਾਧਾ ਦੇਖਿਆ ਗਿਆ ਹੈ। 

ਇਹ ਵੀ ਪੜ੍ਹੋ - ਪਹਿਲੀ ਵਾਰ ਐਨਾ ਮਹਿੰਗਾ ਹੋਇਆ ਸੋਨਾ, ਤੋੜੇ ਸਾਰੇ ਰਿਕਾਰਡ, ਜਾਣੋ ਤਾਜ਼ਾ ਭਾਅ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News