ਸੰਘਣੀ ਧੁੰਦ ਤੇ ਹੱਡ ਚੀਰਵੀਂ ਠੰਡ ਨੇ ਠਾਰੇ ਲੋਕ, ਘਰਾਂ ’ਚ ਰਹਿਣ ਲਈ ਹੋਏ ਮਜਬੂਰ

Saturday, Dec 26, 2020 - 06:07 PM (IST)

ਨਵਾਂਸ਼ਹਿਰ (ਤ੍ਰਿਪਾਠੀ)— ਨਵਾਂਸ਼ਹਿਰ ਅਤੇ ਆਲੇ-ਦੁਆਲੇ ਦੇ ਖੇਤਰ ’ਚ ਅੱਜ ਪਈ ਸੰਘਣੀ ਧੁੰਦ ਅਤੇ ਹੱਡ ਚੀਰਵੀਂ ਠੰਡ ਕਾਰਣ ਲੋਕਾਂ ਨੂੰ ਠਰਨ ਲਈ ਮਜ਼ਬੂਰ ਹੋਣਾ ਪਿਆ। ਅੱਜ ਸਵੇਰੇ ਤੜਕਸਾਰ ਨਾਲ ਹੀ ਖੇਤਰ ’ਚ ਸੰਘਣੀ ਧੁੰਦ ਪਸਰਣੀ ਸ਼ੁਰੂ ਹੋ ਗਈ ਸੀ। ਸਵੇਰੇ ਦੇ ਸਮੇਂ 5-7 ਮੀਟਰ ਤੱਕ ਕੁਝ ਨਜ਼ਰ ਨਹੀਂ ਸੀ ਆ ਰਿਹਾ।

ਇਹ ਵੀ ਪੜ੍ਹੋ : ਸ਼ਹੀਦ ਊਧਮ ਸਿੰਘ ਨੂੰ ਬਣਦਾ ਅਸਲ ਸਨਮਾਨ ਦੇਣਾ ਭੁੱਲਿਆ ਜਲੰਧਰ ਨਗਰ ਨਿਗਮ, ਜਾਣੋ ਕਿਵੇਂ

PunjabKesari

ਮੌਸਮ ਮਹਿਕਮੇ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਤਾਪਮਾਨ ਘੱਟੋ ਘੱਟ 4 ਡਿਗਰੀ ਅਤੇ ਵੱਧ ਤੋਂ ਵੱਧ 14 ਡਿਗਰੀ ਰਿਹਾ। ਮੌਸਮ ਮਹਿਕਮੇ ਦਾ ਅਨੁਮਾਨ ਹੈ ਕਿ ਅਗਲੇ 3-4 ਦਿਨਾਂ ’ਚ ਤਾਪਮਾਨ 3 ਡਿਗਰੀ ਤੱਕ ਰਹਿ ਸਕਦਾ ਹੈ। ਮੌਸਮ ਮਹਿਕਮੇ ਨੇ ਐਤਵਾਰ ਨੂੰ ਮੀਂਹ ਪੈਣ ਦੀ ਸੰਭਾਵਨਾ ਵੀ ਦੱਸੀ ਹੈ। ਅੱਜ ਮੁੱਖ ਮਾਰਗਾਂ ’ਤੇ ਧੁੰਦ ਕਾਰਣ ਵਾਹਨ ਹੈਡ ਲਾਈਟਾਂ ਦੇ ਸਹਾਰੇ ਰੇਂਗਣ ਨੂੰ ਮਜ਼ਬੂਰ ਹੋਏ। ਬਾਜ਼ਾਰਾਂ ਅਤੇ ਮੁੱਖ ਮਾਰਗਾਂ ’ਤੇ ਲੋਕਾਂ ਦੀ ਆਵਾਜਾਈ ਘੱਟ ਦਿਖਾਈ ਦਿੱਤੀ। ਕਈ ਥਾਵਾਂ ’ਤੇ ਦੁਕਾਨਦਾਰ ਅਤੇ ਕੰਮਕਾਰ ਵਾਲੇ ਵਿਅਕਤੀ ਅੱਗ ਦਾ ਸਹਾਰਾ ਲੈਂਦੇ ਦੇਖੇ ਗਏ।

ਇਹ ਵੀ ਪੜ੍ਹੋ : ਦੁੱਖ ਭਰੀ ਖ਼ਬਰ: ਦਿੱਲੀ ਧਰਨੇ ਤੋਂ ਪਰਤੇ ਇਕ ਹੋਰ ਕਿਸਾਨ ਦੀ ਹੋਈ ਮੌਤ

PunjabKesari

ਬੱਚਿਆਂ ਅਤੇ ਬਜ਼ੁਰਗਾਂ ਨੂੰ ਠੰਡ ਤੋਂ ਬਚਣ ਦੀ ਲੋੜ
ਇਸ ਸਬੰਧੀ ਡਾ. ਪਰਮਜੀਤ ਮਾਨ ਨੇ ਕਿਹਾ ਕਿ ਇਸ ਮੌਸਮ ’ਚ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਠੰਡ ਤੋਂ ਬਚਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਬਜ਼ੁਰਗਾਂ ਅਤੇ ਬੱਚਿਆਂ ਨੂੰ ਨਾ ਸਿਰਫ ਗਰਮ ਕਪਡ਼ਿਆਂ ਦੀ ਜ਼ਿਆਦਾ ਵਧੇਰੇ ਵਰਤੋਂ ਕਰਨੀ ਚਾਹੀਦੀ ਹੈ ਬਲਕਿ ਠੰਡ ’ਚ ਬਾਹਰ ਜਾਣ ਤੋਂ ਵੀ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਮੇਂ-ਸਮੇਂ ’ਤੇ ਗਰਮ ਤਰਲ ਪਦਾਰਥ ਅਤੇ ਸੰਤੁਲਿਤ ਭੋਜਨ ਖਾਣਾ ਚਾਹੀਦਾ ਹੈ ਤਾਂ ਕਿ ਸਰੀਰ ’ਚ ਜ਼ਰੂਰੀ ਉੂਰਜਾ ਬਣੀ ਰਹੇ।

ਇਹ ਵੀ ਪੜ੍ਹੋ : ਕਲਯੁੱਗੀ ਪੁੱਤ ਦਾ ਖ਼ੌਫ਼ਨਾਕ ਕਾਰਾ: ਬਜ਼ੁਰਗ ਮਾਂ ਦਾ ਕੀਤਾ ਅਜਿਹਾ ਹਾਲ ਕਿ ਪੜ੍ਹ ਖੌਲ ਉੱਠੇਗਾ ਤੁਹਾਡਾ ਵੀ ਖ਼ੂਨ (ਵੀਡੀਓ)

ਅਗਲੇ 5 ਦਿਨਾਂ ਦਾ ਤਾਪਮਾਨ

ਦਿਨ ਘੱਟ ਤੋਂ ਘੱਟ ਵੱਧ ਤੋਂ ਵੱਧ
ਐਤਵਾਰ 6 20
ਸੋਮਵਾਰ 4 16
ਮੰਗਲਵਾਰ 3 16
ਬੁੱਧਵਾਰ 3 17
ਵੀਰਵਾਰ 3 18
     

ਇਹ ਵੀ ਪੜ੍ਹੋ : ਸਾਲ 2020 ਪੰਜਾਬ ’ਚ ਇਨ੍ਹਾਂ ਪਰਿਵਾਰਾਂ ਨੂੰ ਦੇ ਗਿਆ ਵੱਡੇ ਦੁੱਖ, ਜਬਰ-ਜ਼ਿਨਾਹ ਦੀਆਂ ਘਟਨਾਵਾਂ ਨੇ ਵਲੂੰਧਰੇ ਦਿਲ

 


shivani attri

Content Editor

Related News