ਨਵਾਂਸ਼ਹਿਰ ਸੀ. ਆਈ. ਏ. ਸਟਾਫ ਬੰਬ ਧਮਾਕਾ, ਸੀ. ਸੀ. ਟੀ. ਵੀ. ਫੁਟੇਜ਼ ’ਚ ਨਜ਼ਰ ਆਏ ਸ਼ੱਕੀ

Wednesday, Nov 10, 2021 - 11:27 AM (IST)

ਨਵਾਂਸ਼ਹਿਰ ਸੀ. ਆਈ. ਏ. ਸਟਾਫ ਬੰਬ ਧਮਾਕਾ, ਸੀ. ਸੀ. ਟੀ. ਵੀ. ਫੁਟੇਜ਼ ’ਚ ਨਜ਼ਰ ਆਏ ਸ਼ੱਕੀ

ਨਵਾਂਸ਼ਹਿਰ (ਤ੍ਰਿਪਾਠੀ) : ਐਤਵਾਰ-ਸੋਮਵਾਰ ਦੀ ਰਾਤ ਨੂੰ ਨਵਾਂਸ਼ਹਿਰ ਦੇ ਬੰਗਾ ਰੋਡ ਸਥਿਤ ਸੀ.ਆਈ.ਏ. ਸਟਾਫ ਵਿਖੇ ਹੋਏ ਬੰਬ ਧਮਾਕੇ ਨੂੰ ਲੈ ਕੇ ਮੰਗਲਵਾਰ ਨੂੰ ਸੀ.ਆਈ.ਏ. ਸਟਾਫ ਵਿਚ ਐੱਸ.ਐੱਸ.ਪੀ. ਸਮੇਤ ਤਮਾਮ ਪੁਲਸ ਦੇ ਆਲਾ ਅਧਿਕਾਰੀਆਂ ਦੀਆਂ ਲੰਬੀਆਂ ਮੀਟਿੰਗਾਂ ਦਾ ਦੌਰ ਚੱਲਦਾ ਰਿਹਾ। ਸੂਤਰਾਂ ਅਨੁਸਾਰ ਪੁਲਸ ਸੀ. ਸੀ. ਟੀ. ਵੀ. ਨੂੰ ਖੰਗਾਲੇ ਜਾਣ ’ਤੇ ਪੁਲਸ ਦੇ ਹੱਥ ਇਕ ਸ਼ੱਕੀ ਮੋਟਰਸਾਈਕਲ ਅਤੇ ਕਾਰ ਨਜ਼ਰ ਆਏ ਹਨ ਫਿਲਹਾਲ ਪੁਲਸ ਇਨ੍ਹਾਂ ਵਾਹਨਾਂ ਦੇ ਨੰਬਰ ਟ੍ਰੇਸ ਕਰ ਰਹੀ ਹੈ, ਜਿਸ ਸਬੰਧ ’ਚ ਉਹ ਅਜੇ ਕੁਝ ਵੀ ਕਹਿਣ ਤੋਂ ਬੱਚ ਰਹੀ ਹੈ। ਉੱਥੇ ਦੂਜੇ ਦਿਨ ਵੀ ਪੁਲਸ ਦੇ ਐੱਸ.ਪੀ.ਡੀ.ਐੱਸ.ਪੀ. ਪੱਧਰ ਦੇ ਪੁਲਸ ਅਧਿਕਾਰੀਆਂ ਨੇ ਬੰਗਾ ਰੋਡ ਸਥਿਤ ਇਕ ਏਜੰਸੀ ਵਿਖੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕੀਤੀ।

ਇਹ ਵੀ ਪੜ੍ਹੋ : ਭਿਆਨਕ ਹਾਦਸੇ ’ਚ 19 ਸਾਲਾ ਮੁਟਿਆਰ ਦੀ ਮੌਤ, ਕੁੱਝ ਦਿਨ ਬਾਅਦ ਜਾਣਾ ਸੀ ਕੈਨੇਡਾ

ਸ਼ਹਿਰ ’ਚ ਲੱਗੇ ਹਨ 80 ਸੀ.ਸੀ. ਟੀ.ਵੀ. ਕੈਮਰੇ
ਸੂਤਰਾਂ ਅਨੁਸਾਰ ਮੌਜੂਦਾ ਸਮੇਂ ਵਿਚ ਸ਼ਹਿਰ ਵਿਚ ਕੁੱਲ 80 ਸੀ.ਸੀ.ਟੀ.ਵੀ. ਕੈਮਰੇ ਸਥਾਪਤ ਕੀਤੇ ਗਏ ਹਨ, ਜਿਸ ਵਿਚੋਂ ਮਹਿਜ਼ ਦਰਜਨ ਭਰ ਤੋਂ ਕੁਝ ਵੱਧ ਸੀ.ਸੀ.ਟੀ.ਵੀ. ਕੈਮਰੇ ਹੀ ਚਾਲੂ ਸਥਿਤੀ ਵਿਚ ਹਨ। ਲੋਕਾਂ ਦਾ ਕਹਿਣਾ ਹੈ ਕਿ ਅਜਿਹੀਆਂ ਵਾਰਦਾਤਾਂ ਨੂੰ ਟ੍ਰੇਸ ਕਰਨ ਵਿਚ ਸੀ. ਸੀ. ਟੀ. ਵੀ. ਕੈਮਰੇ ਕਾਫੀ ਸਹਾਇਕ ਸਿੱਧ ਹੋ ਸਕਦੇ ਹਨ। ਇਸ ਲਈ ਪ੍ਰਸ਼ਾਸਨ ਸੀ. ਸੀ. ਟੀ. ਵੀ. ਕੈਮਰਿਆਂ ਦਾ ਰੱਖ-ਰਖਾਵ ਅਤੇ ਦੇਖਭਾਲ ਠੀਕ ਢੰਗ ਨਾਲ ਕਰਨੀ ਚਾਹੀਦੀ ਹੈ। ਸੀ.ਆਈ.ਏ. ਸਟਾਫ ਦੇ ਬਾਹਰ ਡਿਊਟੀ ’ਤੇ ਤਾਇਨਾਤ ਕੁਝ ਪੁਲਸ ਮੁਲਾਜ਼ਮਾਂ ਨੇ ਦੱਸਿਆ ਕਿ ਰਾਤ ਦੇ ਸਮੇਂ ਸਟਾਫ ’ਚ ਆਮ ਤੌਰ ’ਤੇ 15-20 ਪੁਲਸ ਮੁਲਾਜ਼ਮ ਮੌਜੂਦ ਰਹਿੰਦੇ ਹਨ। ਜੇਕਰ ਉਕਤ ਬੰਬ ਧਮਾਕਾ ਉਕਤ ਮੁਲਾਜ਼ਮਾਂ ਦੀ ਰਿਹਾਇਸ਼ ਦੇ ਨੇੜੇ ਹੁੰਦਾ ਤਾਂ ਭਾਰੀ ਜਾਨੀ ਨੁਕਸਾਨ ਹੋ ਸਕਦਾ ਸੀ।

ਇਹ ਵੀ ਪੜ੍ਹੋ : ਸੋਨੇ ਦੇ ਲੈਣ-ਦੇਣ ਨੂੰ ਲੈ ਕੇ ਵਿਅਕਤੀ ਨੇ ਕੀਤੀ ਆਤਮਹੱਤਿਆ, ਸੁਸਾਇਡ ਨੋਟ ’ਚ ਪੁਲਸ ਵਾਲੇ ਦੀ ਖੋਲ੍ਹੀ ਪੋਲ

ਥਾਣਾ ਸਿਟੀ ਵਿਖੇ ਹੋਈ ਦਰੱਖਤਾਂ ਦੀ ਕਟਾਈ
ਚੰਡੀਗੜ੍ਹ ਚੌਕ ਨੇੜੇ ਸਥਿਤ ਥਾਣਾ ਸਿਟੀ ਵਿਖੇ ਅੱਜ ਕੁਝ ਦਰੱਖਤਾਂ ਦੀ ਕਟਾਈ ਕੀਤੀ ਗਈ ਹੈ, ਜਿਸ ਨੂੰ ਲੈ ਕੇ ਲੋਕ ਇਸ ਕਟਾਈ ਨੂੰ ਸੁਰੱਖਿਆ ਪ੍ਰਬੰਧਾਂ ਦੇ ਨਾਲ ਜੋੜ ਕੇ ਦੇਖ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਪੁਲਸ ਕਿਸੇ ਵੀ ਤਰ੍ਹਾਂ ਨਾਲ ਅਜਿਹਾ ਮਾਰਗ ਨਹੀਂ ਛੱਡਣਾ ਚਾਹੁੰਦੀ, ਜਿਸ ਨਾਲ ਸ਼ੱਕੀ ਲੋਕਾਂ ਨੂੰ ਸੀ.ਆਈ.ਏ. ਸਟਾਫ ’ਚ ਹੋਈ ਘਟਨਾ ਵਾਂਗ ਕੋਈ ਹੋਰ ਘਟਨਾ ਦੇਖਣ ਨੂੰ ਮਿਲੇ। ਸੀ.ਆਈ.ਏ. ਸਟਾਫ ਵਿਚ ਹੋਏ ਉਕਤ ਬੰਬ ਧਮਾਕੇ ਨੂੰ ਲੈ ਕੇ ਸ਼ਹਿਰ ਭਰ ਵਿਚ ਦਹਿਸ਼ਤ ਦਾ ਮਾਹੌਲ ਹੈ ਜਿਸਦੇ ਚਲਦੇ ਲੋਕਾਂ ਦੀਆਂ ਨਿਗਾਹਾਂ ਪੁਲਸ ਪ੍ਰਸ਼ਾਸਨ ’ਤੇ ਲੱਗੀਆਂ ਹੋਈਆਂ ਹਨ ਪਰ ਪੁਲਸ ਪ੍ਰਸ਼ਾਸਨ ਨੇ ਮੀਡੀਆ ਤੋਂ ਦੂਰੀ ਬਣਾਈ ਰੱਖੀ। ਹਾਲਾਂਕਿ ਪੁਲਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਅੱਗੇ ਝੁਕੀ ਚੰਨੀ ਸਰਕਾਰ, ਏ. ਜੀ. ਦਾ ਅਸਤੀਫ਼ਾ ਮਨਜ਼ੂਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News