ਨਰਾਤੇ 2020 : ਸ਼ਕਤੀ ਪੂਜਨ ਦਾ ਤਿਉਹਾਰ ਨਰਾਤੇ, ਜਾਣੋ ਦੇਵੀ ਦੇ ਨੌ ਰੂਪਾਂ ਦੀ ਪੂਜਾ ਦੀ ਮਹੱਤਤਾ

10/17/2020 9:29:41 AM

ਜਲੰਧਰ (ਬਿਊਰੋ) - ਮਾਂ ਦੀ ਜੋਤ ਜਗੇ ਦਿਨ-ਰਾਤ ਨਰਾਤੇ ਸ਼ਕਤੀ ਪੂਜਨ ਦਾ ਉਤਸਵ ਹੈ। ਬਰਸਾਤੀ ਮੌਸਮ ਖ਼ਤਮ ਹੋ ਕੇ ਸਰਦ ਰੁੱਤ ਆਰੰਭ ਹੋ ਚੁੱਕੀ ਹੁੰਦੀ ਹੈ। ਵਾਤਾਵਰਣ ਤਬਦੀਲੀ ਦੌਰਾਨ ਸਰੀਰ 'ਚ ਰੋਗ ਪ੍ਰਤੀਰੋਧਕ ਸਮਰਥਾ ਘੱਟ ਹੋ ਜਾਂਦੀ ਹੈ। ਰੋਗਾਂ ਦਾ ਪ੍ਰਕੋਪ ਵਧ ਜਾਂਦਾ ਹੈ। ਸਾਡੇ ਮੁਨੀਆਂ ਨੇ ਇਸ ਸਮੱਸਿਆ ਦੇ ਹੱਲ ਲਈ ਸ਼ਕਤੀ ਸੰਚਾਰ ਨੂੰ ਯਾਦ ਕੀਤਾ। ਸਰੀਰ 'ਚ ਘੱਟ ਹੋ ਰਹੀ ਊਰਜਾ ਨੂੰ ਕੁਦਰਤੀ ਸਰੋਤਾਂ ਤੋਂ ਗ੍ਰਹਿਣ ਕਰਨ ਦੀ ਕੋਸ਼ਿਸ਼ ਨਰਾਤਿਆਂ 'ਚ ਕੀਤੀ ਜਾਂਦੀ ਹੈ। ਸਾਡੇ ਆਲੇ-ਦੁਆਲੇ ਘਰ ਅਤੇ ਵਾਤਾਵਰਣ 'ਚ ਊਰਜਾ ਦਾ ਮਹਾਪੁੰਜ ਇੱਕਠਾ ਹੋਣ ਲੱਗਦਾ ਹੈ, ਜੋ ਸਾਨੂੰ ਹਰ ਤਰ੍ਹਾਂ ਦੇ ਭੌਤਿਕ ਅਤੇ ਅਧਿਆਤਮਕ ਖੁਸ਼ਹਾਲੀ ਪ੍ਰਦਾਨ ਕਰਨ ਵਾਲਾ ਹੁੰਦਾ ਹੈ। ਸ਼ਕਤੀ ਦੇ ਬਿਨਾਂ ਸ਼ਿਵ ਵੀ ਸ਼ਵ ਦੇ ਸਮਾਨ ਹੈ। ਸ਼ਕਤੀ ਸੰਚਾਰ ਲਈ ਨਰਾਤਿਆਂ ਤੋਂ ਸ੍ਰੇਸ਼ਠ ਕੋਈ ਸਰਵਉੱਤਮ ਮਹੂਰਤ ਨਹੀਂ। ਉਹ ਸ਼ਕਤੀ ਜਿਸ ਦੇ ਬਿਨਾਂ ਤ੍ਰਿਦੇਵ ਭਾਵ ਬ੍ਰਹਮਾ, ਵਿਸ਼ਣੂ ਅਤੇ ਮਹੇਸ਼ ਵੀ ਪੂਰਨ ਨਹੀਂ ਹਨ। ਉਸ ਸੰਪੂਰਨ ਸ਼ਕਤੀ ਦਾ ਨਾਂ ਮਹਾਸ਼ਕਤੀ ਦੇਵੀ ਭਗਵਤੀ ਦੁਰਗਾ ਮਾਂ। ਇਹੀ ਸ਼ਕਤੀ ਦੁਰਗਾ ਹੋਵੇ, ਕਾਲੀ ਹੋਵੇ, ਮਹਾਲਕਸ਼ਮੀ ਹੋਵੇ ਅਤੇ ਹੋਰ ਨਾਵਾਂ ਨਾਲ ਸੰਬੋਧਿਤ ਮਾਂ ਦਾ ਕੋਈ ਵੀ ਰੂਪ ਹੋਵੇ ਸਾਰੇ ਪਰਮ ਅਰਾਧੇ ਅਤੇ ਬ੍ਰਹਮਯੀ ਮਹਾਸ਼ਕਤੀਆਂ ਹਨ। 

ਸੰਸਾਰ ਦਾ ਸਿਰਜਣਾ ਕਰਨ ਵਾਲੀਆਂ ਵੀ ਇਹੀ ਸ਼ਕਤੀਆਂ ਹਨ ਅਤੇ ਸਰਵਵਿਆਪੀ ਵੀ ਇਹੀ ਹਨ। ਨਰਾਤਿਆਂ 'ਤੇ ਮਾਂ ਆਦਿ ਸ਼ਕਤੀ ਦੀ ਨੌ ਰੂਪਾਂ 'ਚ ਪੂਜਾ ਕੀਤੀ ਜਾਂਦੀ ਹੈ। ਜੋ ਕ੍ਰਮਵਾਰ ਇਸ ਤਰ੍ਹਾਂ ਹਨ ਸ਼ੈਲਪੁੱਤਰੀ, ਬ੍ਰਹਮਚਾਰਿਣੀ, ਚੰਦਰਘੰਟਾ, ਕੁਸ਼ਮਾਡਾ, ਸਕੰਦਮਾਤਾ, ਕਾਤਿਆਇਨੀ, ਕਾਲਰਾਤਰੀ, ਮਹਾਗੋਰੀ, ਸਿੱਧੀਦਾਤਰੀ। ਨਰਾਤਿਆਂ 'ਚ ਭਗਤਜਨ ਮਾਂ ਦੀ ਪੂਜਾ ਕਰਦੇ ਹਨ। ਦੇਵੀ ਦੇ ਇਨ੍ਹਾਂ ਨੌ ਰੂਪਾਂ ਦੀ ਪੂਜਾ ਦੀ ਮਹੱਤਤਾ ਹੈ। 

ਇਹ ਵੀ ਪੜ੍ਹੋ : Navratri 2020 : ਇਨ੍ਹਾਂ ਚੀਜਾਂ ਤੋਂ ਬਿਨਾਂ ‘ਅਧੂਰੀ’ ਹੈ ਨਰਾਤਿਆਂ ਦੀ ਪੂਜਾ, ਜਾਣੋਂ ਪੂਜਾ ਸਮੱਗਰੀ ਦੀ ਪੂਰੀ ਸੂਚੀ

ਦੁਰਗਾ ਨੂੰ ਮਾਤ੍ਰਸ਼ਕਤੀ ਭਾਵ ਸਨੇਹ 'ਕਰੁਣਾ' ਅਤੇ ਮਮਤਾ ਦਾ ਰੂਪ ਮੰਨ ਕੇ ਸ਼ਰਧਾ ਨਾਲ ਨਰਾਤਿਆਂ ਦੀ ਪੂਜਾ ਕੀਤੀ ਜਾਂਦੀ ਹੈ। ਗ੍ਰੰਥਾਂ ਅਨੁਸਾਰ ਕੰਨਿਆ ਪੂਜਨ ਨਾਲ ਭਗਵਤੀ ਪ੍ਰਸੰਨ ਹੁੰਦੀ ਹੈ, ਜਿਥੇ ਕੁਆਰੀ ਕੰਨਿਆ ਦਾ ਪੂਜਨ ਹੁੰਦਾ ਹੈ ਉਥੇ ਮਾਂ ਭਗਵਤੀ ਦਾ ਨਿਵਾਸ ਹੁੰਦਾ ਹੈ। ਕੁਆਰੀ ਕੰਨਿਆ ਪੂਜਨ ਨਾਲ ਮਨੁੱਖ ਨੂੰ ਲਕਸ਼ਮੀ, ਸਨਮਾਨ, ਪ੍ਰਿਥਵੀ, ਵਿਦਿਆ ਅਤੇ ਮਹਾਨ ਤੇਜ ਪ੍ਰਾਪਤ ਹੁੰਦਾ ਹੈ ਅਤੇ ਰੋਗ, ਦੁਸ਼ਟ ਗ੍ਰਹਿ, ਡਰ, ਸ਼ਤਰੂ, ਰੁਕਾਵਟਾਂ ਸ਼ਾਂਤ ਹੋ ਕੇ ਦੂਰ ਹੋ ਜਾਂਦੇ ਹਨ।

ਇਹ ਵੀ ਪੜ੍ਹੋ : Navratri 2020: ਜਾਣੋ ਨਰਾਤਿਆਂ 'ਚ ‘ਖੇਤਰੀ’ ਬੀਜਣ ਦਾ ਮਹੱਤਵ, ਹੁੰਦੀ ਹੈ ਮਾਂ ਦੀ ਕ੍ਰਿਪਾ

ਇਸ ਸ਼ੁੱਭ ਮੌਕੇ 'ਤੇ ਦੁਰਗਾ ਸਪਤਮੀ ਦਾ ਪਾਠ ਵੀ ਕੀਤਾ ਜਾਂਦਾ ਹੈ। ਇਸ ਦੌਰਾਨ ਅਖੰਡ ਜੋਤ ਜਗਾਉਣ, ਖੇਤਰੀ ਬੀਜਣ, ਕਲਸ਼ ਦੀ ਸਥਾਪਨਾ ਕਰਨਾ, ਲਾਲ ਕੱਪੜੇ ਪਹਿਨਣਾ ਅਤੇ ਫਲਾਹਾਰ ਕਰਨ ਦਾ ਆਪਣਾ ਅਨੋਖਾ ਹੀ ਮਹੱਤਤ ਹੈ। ਭਗਵਾਨ ਸ਼੍ਰੀ ਰਾਮ ਨੇ ਰਾਵਣ 'ਤੇ ਜਿੱਤ ਹਾਸਲ ਕਰਨ ਲਈ ਨਰਾਤਿਆਂ 'ਚ ਸ਼ਕਤੀ ਦੀ ਪੂਜਾ ਕੀਤੀ ਸੀ। ਇਸ ਵਰਤ ਨੂੰ ਭਗਵਾਨ ਸ਼ਿਵ ਨੇ ਵੀ ਕੀਤਾ ਸੀ। ਨਰਾਤਿਆਂ ਦੇ ਦਿਨ ਸ਼ਕਤੀ ਪੂਜਨ ਖ਼ੁਸ਼ਹਾਲੀ ਅਤੇ ਸ਼ਕਤੀ ਦੇ ਸੰਚਾਰ ਦੇ ਹੁੰਦੇ ਹਨ। ਇਸ ਲਈ ਇਨ੍ਹੀਂ ਦਿਨੀਂ ਸ਼ਕਤੀ ਦੀ ਅਰਾਧਨਾ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ : Navratri 2020: ਨਰਾਤਿਆਂ ਦਾ ਵਰਤ ਰੱਖਣ ਵਾਲੀਆਂ ‘ਗਰਭਵਤੀ ਜਨਾਨੀਆਂ’ ਇਨ੍ਹਾਂ ਗੱਲਾਂ ’ਤੇ ਦੇਣ ਖ਼ਾਸ ਧਿਆਨ     

ਪੁਰਾਣਾਂ 'ਚ ਦੱਸਿਆ ਹੈ ਕਿ ਓਮ ਦਾ ਅਰਥ 'ਅ' ਬ੍ਰਹਮਾ ਦਾ, 'ਓ' ਵਿਸ਼ਣੂ ਦਾ 'ਮ' ਸ਼ਿਵ ਦਾ ਅਤੇ ਅਰਧਮਾਤਰਾ (ਚੰਦਰ ਬਿੰਦੂ) ਭਗਵਤੀ ਮਹੇਸ਼ਵਰੀ ਦਾ ਰੂਪ ਹੈ ਇਹ ਉੱਤਰੋਤਰ ਕ੍ਰਮ ਇਕ-ਦੂਜੇ ਤੋਂ ਉੱਤਮ ਹੈ।
 ਪ੍ਰਾਚੀਨ ਕਾਲ 'ਚ ਦਕਸ਼ ਦੇ ਯੱਗ ਨੂੰ ਤਬਾਹ ਕਰਨ ਵਾਲੀ ਮਹਾਭਿਆਨਕ ਭਗਵਤੀ ਭਦਰਕਾਲੀ ਅਸ਼ਟਮੀ ਤਿਥੀ ਨੂੰ ਹੀ ਪ੍ਰਗਟ ਹੋਈ ਸੀ ਇਸ ਲਈ ਅਸ਼ਟਮੀ ਤਿਥੀ ਨੂੰ ਵਿਸ਼ੇਸ਼ ਵਿਧਾਨ ਨਾਲ ਭਗਵਤੀ ਦੀ ਪੂਜਾ ਕਰਨੀ ਚਾਹੀਦੀ ਹੈ।


—ਕ੍ਰਿਸ਼ਨ ਪਾਲ ਛਾਬੜਾ, ਗੋਰਾਇਆ (ਜਲੰਧਰ)


sunita

Content Editor

Related News