ਨਰਾਤਿਆਂ ''ਚ ਘੋਰ ਪਾਪ, ਨਵਜੰਮੀ ਧੀ ਨੂੰ ਕੂੜੇ ''ਚ ਸੁੱਟਿਆ
Thursday, Apr 11, 2019 - 03:56 PM (IST)
ਜਲੰਧਰ (ਠਾਕੁਰ, ਸੋਨੂੰ, ਰਮਨ) : ਅੱਜ ਇਕ ਵਾਰ ਫਿਰ ਇਨਸਾਨੀਅਤ ਸ਼ਰਮਸਾਰ ਹੋ ਗਈ ਜਦੋਂ ਕੂੜੇ ਦੇ ਢੇਰ 'ਚ ਇਕ ਨਵਜੰਮੀ ਬੱਚੀ ਦੀ ਲਾਸ਼ ਮਿਲੀ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਡਿਵੀਜ਼ਨ ਨੰਬਰ 4 ਦੇ ਅਧੀਨ ਆਉਂਦੇ ਕੋਟ ਪਕਸ਼ੀਆਂ 'ਚ ਕੂੜੇ ਦੇ ਢੇਰ 'ਚੋਂ ਇਕ ਨਵਜੰਮੀ ਬੱਚੀ ਦੀ ਲਾਸ਼ ਮਿਲੀ। ਜਾਣਕਾਰੀ ਅਨੁਸਾਰ ਮਨੀਸ਼ ਨਾਂ ਦਾ ਨੌਜਵਾਨ ਜਦੋਂ ਘਰ ਤੋਂ ਕੰਮ ਲਈ ਨਿਕਲਿਆ ਸੀ ਤਾਂ ਉਸ ਨੇ ਇਸ ਇਲਾਕੇ 'ਚ ਕੂੜੇ ਦੇ ਢੇਰ 'ਚ ਨਵਜੰਮੀ ਬੱਚੀ ਦੀ ਲਾਸ਼ ਦੇਖੀ ਤਾਂ ਉਸ ਨੇ ਨੇੜੇ ਦੇ ਲੋਕਾਂ ਨੂੰ ਦੱਸਿਆ। ਮੌਕੇ 'ਤੇ ਪੁੱਜੇ ਸਥਾਨਕ ਲੋਕਾਂ ਨੇ ਡਿਵੀਜ਼ਨ ਨੰਬਰ 4 ਦੀ ਪੁਲਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪੁੱਜੀ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ।