CM ਮਾਨ ਨੂੰ ਲੈ ਕੇ ਬਦਲੇ ਨਵਜੋਤ ਸਿੱਧੂ ਦੇ ਸੁਰ, ਪਹਿਲਾਂ ਕੀਤੀ ਤਾਰੀਫ਼, ਹੁਣ ਚੁੱਕੇ ਵੱਡੇ ਸਵਾਲ
Wednesday, May 18, 2022 - 01:18 PM (IST)
ਚੰਡੀਗੜ੍ਹ: ਬੀਤੇ ਦਿਨੀਂ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ ਗਈ ਸੀ, ਜਿਸ ਦੌਰਾਨ ਉਨ੍ਹਾਂ ਨੇ ਮੁੱਖ ਮੰਤਰੀ ਦੀ ਤਾਰੀਫ਼ ਕੀਤੀ ਸੀ। ਮੁੱਖ ਮੰਤਰੀ ਭਗਵੰਤ ਮਾਨ ਦੀਆਂ ਸਿਫ਼ਤਾਂ ਕਰਨ ਵਾਲੇ ਨਵਜੋਤ ਸਿੱਧੂ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਇੱਕ ਤੋਂ ਬਾਅਦ ਇੱਕ ਟਵੀਟ ਕਰਕੇ ਨਿਸ਼ਾਨਾ ਸਾਧ ਰਹੇ ਹਨ। ਨਵਜੋਤ ਸਿੱਧੂ ਪੰਜਾਬ ਸਰਕਾਰ ਨੂੰ ਬਿਜਲੀ, ਕਿਸਾਨ ਮੁਆਵਜ਼ੇ, ਐੱਮ.ਐੱਸ.ਪੀ. ਆਦਿ ਦੇ ਮੁੱਦਿਆਂ ਨੂੰ ਲੈ ਕੇ ਘੇਰ ਰਹੇ ਹਨ।
ਪੜ੍ਹੋ ਇਹ ਵੀ ਖ਼ਬਰ: ਤਰਨਤਾਰਨ: ਜ਼ਮੀਨੀ ਵਿਵਾਦ ਨੂੰ ਲੈ ਕੇ ਜਨਾਨੀ ਦਾ ਗੋਲੀਆ ਮਾਰ ਕੀਤਾ ਕਤਲ, ਖੂਨ ਨਾਲ ਲੱਥਪੱਥ ਮਿਲੀ ਲਾਸ਼
ਨਵਜੋਤ ਸਿੱਧੂ ਨੇ ਪਹਿਲਾ ਟਵੀਟ ਕਰਦੇ ਹੋਏ ਲਿਖਿਆ ਕਿ ‘‘ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਸਿਰਫ਼ ਐਲਾਨ...ਕੋਈ ਮਤਲਬ ਨਹੀਂ। ਤੁਸੀਂ ਜਿਨ੍ਹਾਂ ਚਬਾ ਨਹੀਂ ਸਕਦੇ, ਉਸ ਤੋਂ ਵੱਧ ਕੱਟਦੇ ਕਿਉਂ ਹੋ? ਕਣਕ ਉਤਪਾਦਕ ਕਿਸਾਨਾਂ ਨੂੰ ਬੋਨਸ ਦੇਣ ਦਾ ਮੁੱਖ ਮੰਤਰੀ ਦਾ ਵਾਅਦਾ ਕਿੱਥੇ ਗਿਆ? ਕੀ ਸਰਕਾਰ ਕੋਲ ਵਾਅਦਾ ਕੀਤਾ ਗਿਆ ਬੋਨਸ ਦੇਣ ਲਈ 5000 ਕਰੋੜ ਰੁਪਏ ਹਨ? ਕੀ ਸਰਕਾਰ ਕੋਲ ਕਿਸਾਨਾਂ ਨੂੰ ਅੱਠ ਘੰਟੇ ਬਿਜਲੀ ਦੇਣ ਦੀ ਸਮਰੱਥਾ ਹੈ? ਦਾਲਾਂ ਤੇ ਮੂੰਗੀ 'ਤੇ MSP ਦਾ ਨੋਟੀਫਿਕੇਸ਼ਨ ਹੁਣ ਤੱਕ ਕਿਉਂ ਨਹੀਂ ਕੀਤਾ ਗਿਆ?
ਪੜ੍ਹੋ ਇਹ ਵੀ ਖ਼ਬਰ: ਦੀਨਾਨਗਰ ’ਚ 21 ਸਾਲਾ ਗੱਭਰੂ ਦੀ ਸ਼ੱਕੀ ਹਾਲਤ ’ਚ ਮੌਤ, ਕੁਝ ਦਿਨਾਂ ਬਾਅਦ ਜਾਣਾ ਸੀ ਇਟਲੀ
ਇੱਕ ਹੋਰ ਟਵੀਟ ਵਿੱਚ ਨਵਜੋਤ ਨੇ ਲਿਖਿਆ ਕਿ ‘‘ਜਦੋਂ ਤੱਕ ਬਾਜ਼ਾਰ ਮਜ਼ਬੂਤ ਨਹੀਂ ਹੁੰਦਾ, ਕਿਸਾਨਾਂ ਦਾ ਧਰਨਾ ਜਾਰੀ ਰਹੇਗਾ। ਪੰਜਾਬ ਓਵਰਡਰਾਫਟ 'ਤੇ ਚੱਲ ਰਿਹਾ ਹੈ ਤੇ ਬਿਨਾਂ ਕਿਸੇ ਨੀਤੀ ਦੇ ਬਜਟ ਅਲਾਟਮੈਂਟ ਨਾਲ ਕਿਸਾਨਾਂ ਦਾ ਉਥਾਨ ਨਹੀਂ ਕਰ ਸਕਦਾ। ਵਿੱਤੀ ਸੰਕਟ ਜਿੰਨਾ ਵੱਡਾ ਹੋਵੇਗਾ, ਕਾਨੂੰਨ ਵਿਵਸਥਾ ਦੀ ਸਥਿਤੀ ਓਨੀ ਹੀ ਵਿਗੜ ਜਾਵੇਗੀ। ਅੱਜ ਪੰਜਾਬ ਕੇਂਦਰ ਸਰਕਾਰ ਦੇ ਰਹਿਮੋ-ਕਰਮ 'ਤੇ ਹੈ।
ਪੜ੍ਹੋ ਇਹ ਵੀ ਖ਼ਬਰ: ਦੁਖ਼ਦ ਖ਼ਬਰ: ਅੰਮ੍ਰਿਤਸਰ ਜ਼ਿਲ੍ਹੇ ’ਚ ਨਸ਼ੇ ਦੀ ਓਵਰਡੋਜ਼ ਨੇ 2 ਮਾਵਾਂ ਦੀਆਂ ਕੁੱਖਾਂ ਕੀਤੀਆਂ ਸੁੰਨੀਆਂ
ਹੋਰ ਟਵੀਟ ’ਚ ਨਵਜੋਤ ਨੇ ਲਿਖਿਆ ਕਿ ‘‘ਅਜਿਹਾ ਕੋਈ ਵਿਗਿਆਨਕ ਅਧਿਐਨ ਨਹੀਂ ਹੈ ਜੋ ਸਾਬਤ ਕਰਦਾ ਹੋਵੇ ਕਿ ਸਿੱਧੀ ਬਿਜਾਈ ਪਾਣੀ ਦੀ ਬਚਤ ਕਰਦੀ ਹੈ, ਇਸ ਲਈ 80% ਕਿਸਾਨਾਂ ਲਈ ਸਿੱਧੀ ਬਿਜਾਈ ਸੰਭਵ ਨਹੀਂ ਹੋਵੇਗੀ ਜਿਨ੍ਹਾਂ ਨੇ ਪਰਾਲੀ ਵਿਚੇ ਸਾੜੀ ਹੈ ਅਤੇ 'ਪਨੀਰੀ' ਵੀ ਬੀਜ ਦਿੱਤੀ ਹੈ। 18 ਅਤੇ 10 ਜੂਨ ਵਿੱਚ ਕੀ ਫਰਕ ਹੈ, ਜੇਕਰ ਬਿਜਲੀ ਦੀ ਸਮੱਸਿਆ ਹੈ, ਤਾਂ ਕਿਸਾਨਾਂ ਨੂੰ ਸੱਚ ਦੱਸੋ।''
ਪੜ੍ਹੋ ਇਹ ਵੀ ਖ਼ਬਰ: ਦੋਸਤ ਦੇ ਘਰ ਗਏ ਨੌਜਵਾਨ ਨੇ ਖੁਦ ਨੂੰ ਗੋਲੀ ਮਾਰ ਕੀਤੀ ਖ਼ੁਦਕੁਸ਼ੀ, ਘਰ ’ਚ ਪਿਆ ਚੀਕ-ਚਿਹਾੜਾ
ਸਿੱਧੂ ਨੇ ਅਗਲੇ ਟਵੀਟ 'ਚ ਲਿਖਿਆ- ਸਰਕਾਰ ਨੂੰ ਕਿਸਾਨਾਂ ਨੂੰ 10 ਜੂਨ ਤੋਂ ਝੋਨਾ ਬੀਜਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ, ਕਿਉਂਕਿ ਦੇਰੀ ਨਾਲ ਹੋਈ ਫਸਲ 'ਚ ਨਮੀ ਜ਼ਿਆਦਾ ਹੁੰਦੀ ਹੈ, ਜਿਸ ਕਾਰਨ ਕੀਮਤ ਘੱਟ ਜਾਂਦੀ ਹੈ। ਕੀ ਪੀਕ ਸੀਜ਼ਨ 'ਚ ਬਿਜਲੀ ਬਚਾਉਣ ਲਈ ਸਰਕਾਰ ਅਜਿਹਾ ਕਰ ਰਹੀ ਹੈ? ਕਿਸਾਨਾਂ ਨੂੰ ਹਮੇਸ਼ਾ ਚਿੰਤਾ ਕਿਉਂ ਕਰਨੀ ਪੈਂਦੀ ਹੈ? ਜੇਕਰ ਸਰਕਾਰ ਵਿਭਿੰਨਤਾ ਲਈ ਸੱਚਮੁੱਚ ਗੰਭੀਰ ਹੈ ਤਾਂ ਇਸ ਨੇ ਬਾਸਮਤੀ 'ਤੇ ਘੱਟੋ-ਘੱਟ ਸਮਰਥਨ ਮੁੱਲ ਦਾ ਐਲਾਨ ਕਿਉਂ ਨਹੀਂ ਕੀਤਾ?
ਪੜ੍ਹੋ ਇਹ ਵੀ ਖ਼ਬਰ: ਪੱਟੀ ’ਚ ਰੂਹ ਕੰਬਾਊ ਵਾਰਦਾਤ, ਪੇਕੇ ਰਹਿ ਰਹੀ ਪਤਨੀ ਦਾ ਕਤਲ ਕਰਨ ਮਗਰੋਂ ਪਤੀ ਨੇ ਕੀਤੀ ਖ਼ੁਦਕੁਸ਼ੀ
ਕਿਸਾਨਾਂ ਦੇ ਪ੍ਰਦਰਸ਼ਨ ਨੂੰ ਲੈ ਕੇ ਨਵਜੋਤ ਸਿੱਧੂ ਨੇ ਟਵੀਟ ਕਰਦੇ ਹੋਏ ਲਿਖਿਆ ਕਿ ‘‘ਮੈਂ ਮਿਲਣ ਲਈ ਤਿਆਰ ਹਾਂ ਪਰ ਮੁਲਾਕਾਤ ਦਾ ਤਰੀਕਾ 'ਮੁਰਦਾਬਾਦ' ਨਹੀਂ' ਹੋਣਾ ਚਾਹੀਦਾ। ਕਿਸਾਨਾਂ ਨੂੰ ਪ੍ਰਦਰਸ਼ਨ ਕਰਨ ਦਾ ਹੱਕ ਹੈ। ਮੈਂ ਵੀ ਕਿਸਾਨ ਦਾ ਪੁੱਤ ਹਾਂ, ਖੇਤੀਬਾੜੀ ਬਾਰੇ ਮੈਨੂੰ ਵੀ ਪਤਾ ਹੈ। ਇੱਕ ਸਾਲ ਮੇਰਾ ਸਹਿਯੋਗ ਤਾਂ ਦਿਓ ਮੈਂ ਖੇਤੀ ਦੇ ਸਾਰੇ ਘਾਟੇ ਪੂਰੇ ਕਰ ਦਿਆਂਗਾ।’’