ਸੁਪਰੀਮ ਕੋਰਟ ਦੇ ਫ਼ੈਸਲੇ ’ਤੇ ਨਵਜੋਤ ਸਿੱਧੂ ਨੇ ਕੀਤਾ ਟਵੀਟ, ਕਿਹਾ ‘ਇਨਸਾਫ਼ ਤਾਂ ਅਗਲੇ ਜਨਮ ’ਚ ਮਿਲੇਗਾ’

Wednesday, Jan 13, 2021 - 12:59 PM (IST)

ਸੁਪਰੀਮ ਕੋਰਟ ਦੇ ਫ਼ੈਸਲੇ ’ਤੇ ਨਵਜੋਤ ਸਿੱਧੂ ਨੇ ਕੀਤਾ ਟਵੀਟ, ਕਿਹਾ ‘ਇਨਸਾਫ਼ ਤਾਂ ਅਗਲੇ ਜਨਮ ’ਚ ਮਿਲੇਗਾ’

ਅੰਮਿ੍ਰਤਸਰ : ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨੋਂ ਖੇਤੀ ਕਾਨੂੰਨਾਂ ’ਤੇ ਬੀਤੇ ਦਿਨ ਸੁਪਰੀਮ ਕੋਰਟ ਨੇ ਅਗਲੇ ਹੁਕਮਾਂ ਤੱਕ ਰੋਕ ਲਾ ਦਿੱਤੀ ਹੈ। ਸੁਪਰੀਮ ਕੋਰਟ ਨੇ ਖੇਤੀ ਕਾਨੂੰਨਾਂ ਦੇ ਮੁੱਦੇ ਦੇ ਹੱਲ ਲਈ 4 ਮੈਂਬਰੀ ਕਮੇਟੀ ਵੀ ਬਣਾਈ ਹੈ। ਸੁਪਰੀਮ ਕੋਟ ਦੇ ਇਸ ਫ਼ੈਸਲੇ ’ਤੇ ਵੱਖ-ਵੱਖ ਸਿਆਸਤਦਾਨਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਇਸ ਸਬੰਧੀ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵੀ ਟਵੀਟ ਕੀਤਾ ਹੈ। ਸਿੱਧੂ ਨੇ ਟਵੀਟ ਕਰਦਿਆਂ ਲਿਖਿਆ ਕਿ ‘‘ਨਿਆਂ? -ਨਿਆਂ ਤੁਹਾਨੂੰ ਅਗਲੀ ਦੁਨੀਆ ’ਚ ਹੀ ਮਿਲੇਗਾ, ਇਸ ਦੁਨੀਆ ’ਚ ਤਾਂ ਤੁਹਾਡੇ ਕੋਲ ਕਾਨੂੰਨ ਹਨ! ਜ਼ਿਆਦਾ ਕਾਨੂੰਨ ਘੱਟ ਨਿਆਂ!’’

ਇਹ ਵੀ ਪੜ੍ਹੋ: ਭਾਜਪਾ ਦੀਆਂ ਗੱਡੀਆਂ ਤੋਂ ਉਤਾਰੀਆਂ ਗਈਆਂ ਝੰਡੀਆਂ ’ਤੇ ਸਿੱਧੂ ਦਾ ਟਵੀਟ, ਕਹੀ ਵੱਡੀ ਗੱਲ
PunjabKesariਇਥੇ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬੀਤੇ ਦਿਨ ਵੀ ਨਵਜੋਤ ਸਿੰਘ ਸਿੱਧੂ ਨੇ ਭਾਜਪਾ ਸਮਰਥਕਾਂ ਦੀਆਂ ਗੱਡੀਆਂ ਤੋਂ ਭਾਜਪਾ ਦੀਆਂ ਝੰਡੀਆਂ ਨੂੰ ਉਤਾਰਨ ਦੇ ਮਾਮਲੇ ’ਤੇ ਇਕ ਵੀਡੀਓ ਸ਼ੇਅਰ ਕਰਦੇ ਹੋਏ ਟਵੀਟ ਕੀਤਾ ਸੀ। ਇਸ ’ਚ ਉਨ੍ਹਾਂ ਲਿਖਿਆ ਕਿ ‘ ਭਲਾਈ ਸਭ ਤੋਂ ਵੱਡਾ ਕਾਨੂੰਨ ਹੈ।’’ ਇਹ ਟਵੀਟ ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ’ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਾ ਹੈ। ਸਿੱਧੂ ਦਾ ਟਵੀਟ ਸਿਰਫ 9 ਸ਼ਬਦਾਂ ਦਾ ਹੈ ਪਰ ਇਸ ਦੀ ਗਹਿਰਾਈ ਦਾ ਕੋਈ ਅੰਤ ਨਹੀਂ , ਕਿਉਂਕਿ ਕੇਂਦਰ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਨਹੀਂ ਲੈ ਰਿਹਾ ਤੇ ਕਿਸਾਨ ਸਰਦੀ ’ਚ ਬੈਠੇ ਹੈ। ਉਥੇ ਹੀ, ਸਿੱਧੂ ਭਲਾਈ ਨੂੰ ਸਭ ਤੋਂ ਵੱਡਾ ਕਾਨੂੰਨ ਕਹਿ ਰਹੇ ਹੈ, ਜੋਕਿ ਸੱਚ ਵੀ ਹੈ। ਸਾਰੇ ਜਾਣਦੇ ਹਨ ਕਿ ਕਿਸਾਨਾਂ ਵਲੋਂ ਇਸ ਅੰਦੋਲਨ ’ਚ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਗਿਆ ਹੈ। ਇਹ ਵੀਡੀਓ ਵੀ ਕਿਸਾਨ ਸਮਰਥਕਾਂ ਦੀ ਦਿਆਲਤਾ ਨੂੰ ਦਰਸਾਉਂਦਾ ਵੀਡੀਓ ਹੈ।

ਇਹ ਵੀ ਪੜ੍ਹੋ:  ਪੰਜਾਬ ’ਚ ‘ਬਰਡ ਫਲੂ’ ਦੀ ਹੋਈ ਐਂਟਰੀ!

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ 


author

Baljeet Kaur

Content Editor

Related News