ਮੁੜ ਬਿਮਾਰ ਹੋਏ ਸਿੱਧੂ, ਗਲੇ ਤੋਂ ਬਾਅਦ ਹੁਣ ਇਸ ਅਲਾਮਤ ਨੇ ਘੇਰਿਆ

Sunday, Mar 24, 2019 - 06:33 PM (IST)

ਮੁੜ ਬਿਮਾਰ ਹੋਏ ਸਿੱਧੂ, ਗਲੇ ਤੋਂ ਬਾਅਦ ਹੁਣ ਇਸ ਅਲਾਮਤ ਨੇ ਘੇਰਿਆ

ਜਲੰਧਰ : ਪੰਜਾਬ ਦੇ ਸੈਰ-ਸਪਾਟਾ ਅਤੇ ਸਥਾਨਕ ਸਰਕਾਰਾ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਪਿਛਲੇ ਇਕ ਹਫਤੇ ਤੋਂ ਹੋਏ ਵਾਇਰਲ ਤੋਂ ਉਭਰਣ ਤੋਂ ਬਾਅਦ ਮੁੜ ਬਿਮਾਰ ਹੋ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਸਿੱਧੂ ਨੂੰ ਦੰਦਾਂ ਦਾ ਇਨਫੈਕਸ਼ਨ ਹੋ ਗਿਆ ਹੈ। ਮੈਕਸ ਹਸਪਤਾਲ ਵਿਚ ਸਿੱਧੂ ਦਾ ਇਲਾਜ ਚੱਲ ਰਿਹਾ ਹੈ। 
ਦੱਸਿਆ ਜਾ ਰਿਹਾ ਹੈ ਕਿ ਡਾਕਟਰਾਂ ਵਲੋਂ ਮੰਗਲਵਾਰ/ਬੁੱਧਵਾਰ ਸਿੱਧੂ ਦੇ ਦੰਦਾਂ ਦੀ ਸਰਜਰੀ ਕੀਤੀ ਜਾਵੇਗੀ ਅਤੇ ਇਸ ਸਾਰੀ ਪ੍ਰਕਿਰਿਆ ਤੋਂ ਬਾਅਦ ਸਿੱਧੂ 28 ਮਾਰਚ ਤਕ ਮੁੜ ਕੰਮ 'ਤੇ ਪਰਤ ਸਕਦੇ ਹਨ।


author

Gurminder Singh

Content Editor

Related News