ਨਵਜੋਤ ਸਿੱਧੂ ਨੇ ਪੇਸ਼ ਕੀਤਾ 'ਪੰਜਾਬ ਮਾਡਲ', ਦੱਸਿਆ ਕਿੱਥੋਂ-ਕਿੱਥੋਂ ਹੋਵੇਗੀ ਕਮਾਈ
Tuesday, Jan 11, 2022 - 04:23 PM (IST)
ਚੰਡੀਗੜ੍ਹ (ਵੈੱਬ ਡੈਸਕ) - ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਘ ਸਿੱਧੂ ਵਲੋਂ ਅੱਜ ਚੰਡੀਗੜ੍ਹ ’ਚ ਪ੍ਰੈੱਸ ਕਾਨਫਰੰਸ ਕੀਤੀ ਗਈ, ਜਿਸ ’ਚ ਉਨ੍ਹਾਂ ਨੇ ਚੋਣ ਮਨੋਰਥ ਪੱਤਰ ਤੋਂ ਪਹਿਲਾਂ ਆਪਣਾ ਪੰਜਾਬ ਮਾਡਲ ਪੰਜਾਬ ਦੀ ਜਨਤਾ ਨਾਲ ਸਾਂਝਾ ਕੀਤਾ। ਇਹ ਸਭ ਉਨ੍ਹਾਂ ਨੇ ਪਾਰਟੀ ਦੇ ਜਨਰਲ ਸਕੱਤਰ ਨਾਲ ਗੱਲਬਾਤ ਕਰਨ ਤੋਂ ਬਾਅਦ ਸਾਰਿਆਂ ਨਾਲ ਸਾਂਝਾ ਕੀਤਾ ਹੈ। ਨਵਜੋਤ ਨੇ ਕਿਹਾ ਕਿ ਹਰ ਕੋਈ ਕਹਿੰਦਾ ਹੈ ਕਿ ਪੰਜਾਬ ਦਾ ਖਜ਼ਾਨਾ ਖਾਲੀ ਹੈ ਪਰ ਇਸ ਸਬੰਧ ’ਚ ਕੋਈ ਰੋਡ ਮੈਪ ਨਹੀਂ ਦੱਸਦਾ ਅਤੇ ਨਾ ਹੀ ਪੰਜਾਬ ਨੂੰ ਮੁੜ ਖੜ੍ਹਾ ਹੋਣ ਦਾ ਤਰੀਕਾ ਦੱਸ ਰਿਹਾ ਹੈ। ਖਜ਼ਾਨੇ ਦੀ ਚੋਰੀ ਰੋਕ ਕੇ 50 ਹਜ਼ਾਰ ਕਰੋੜ ਬਚਾਇਆ ਜਾ ਸਕਦਾ ਹੈ।
ਪੜ੍ਹੋ ਇਹ ਵੀ ਖ਼ਬਰ - ਵਿਆਹ ਕਰਵਾ ਕੈਨੇਡਾ ਗਏ ਜਲੰਧਰ ਦੇ ਨੌਜਵਾਨ ਦੀ ਸ਼ੱਕੀ ਹਾਲਤ ’ਚ ਮੌਤ, ਦੁਖਦ ਖ਼ਬਰ ਨੇ ਘਰ ’ਚ ਪੁਆਏ ਵੈਣ
ਸ਼ਰਾਬ ਕਾਰਪੋਰੇਸ਼ਨ ’ਤੇ ਬੋਲਦੇ ਹੋਏ ਨਵਜੋਤ ਨੇ ਕਿਹਾ ਕਿ ਸ਼ਰਾਬ ਜੀ.ਐੱਸ.ਟੀ. ਤੋਂ ਬਾਹਰ ਹੈ। ਇਸ ਦੇ ਵੈਟ ਲਗਾਉਣ ਵਾਲੇ ਜ਼ਿਆਦਾ ਪੈਸੇ ਕਮਾ ਰਹੇ ਹਨ। ਸ਼ਰਾਬ ਤੋਂ ਤਾਮਿਲਨਾਡੂ ਨੂੰ 37 ਹਜ਼ਾਰ ਕਰੋੜ ਦੀ ਕਮਾਈ ਹੋ ਰਹੀ ਹੈ, ਜਦਕਿ ਇਸ ਦੀ ਖਪਤ ਪੰਜਾਬ ਨਾਲੋਂ ਅੱਧੀ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਪੰਜਾਬ ਮਾਡਲ ’ਚ ਸ਼ਰਾਬ ਦੀ ਹੋ ਰਹੀ ਗੈਰ-ਕਾਨੂੰਨੀ ਵਿਕਰੀ ਨੂੰ ਬੰਦ ਕਰ ਦਿੱਤਾ ਜਾਵੇਗਾ ਅਤੇ ਸ਼ਰਾਬ ਦੇ ਸਰਕਾਰੀ ਠੇਕੇ ਖੋਲ੍ਹ ਦਿੱਤੇ ਜਾਣਗੇ।
ਪੜ੍ਹੋ ਇਹ ਵੀ ਖ਼ਬਰ - ਪਤੰਗ ਲੁੱਟਦੇ ਸਮੇਂ ਵਾਪਰੀ ਅਣਹੋਣੀ ਨੇ ਘਰ ’ਚ ਪੁਆਏ ਵੈਣ, 11 ਸਾਲਾ ਬੱਚੇ ਦੀ ਪਾਣੀ ’ਚ ਡੁੱਬਣ ਨਾਲ ਮੌਤ
ਰੇਤ ਮਾਈਨਿੰਗ ਕਾਰਪੋਰੇਸ਼ਨ ’ਤੇ ਬੋਲਦੇ ਹੋਏ ਸਿੱਧੂ ਨੇ ਕਿਹਾ ਕਿ 14 ਜ਼ਿਲ੍ਹਿਆਂ ਵਿੱਚ 102 ਮਾਈਨਿੰਗ ਸਾਈਟ ਹਨ। ਸਰਕਾਰ ਖੁਦ ਰੇਤੇ ਦੀ ਮਾਈਨਿੰਗ ਕਰਕੇ ਉਸ ਨੂੰ ਵੇਚ ਰਹੀ ਹੈ। ਪੰਜਾਬ ਮਾਡਲ ਅਨੁਸਾਰ ਤੇਲੰਗਾਨਾ ਮਾਡਲ 'ਤੇ ਕੰਮ ਕੀਤਾ ਜਾਵੇਗਾ, ਜਿਸ ਨਾਲ 3 ਹਜ਼ਾਰ ਕਰੋੜ ਦੀ ਆਮਦਨ ਹੋਵੇਗੀ। ਮਾਈਨਿੰਗ ਵਾਲੇ ਟਰੱਕਾਂ 'ਤੇ ਚਿੱਪਸ ਲਗਾਏ ਜਾਣਗੇ। ਇਸ ਦੇ ਆਧਾਰ ’ਤੇ 5 ਹਜ਼ਾਰ ਲੋਕਾਂ ਨੂੰ ਡਾਇਰੈਕਟ ਅਤੇ 15 ਤੋਂ 20 ਹਜ਼ਾਰ ਲੋਕਾਂ ਨੂੰ ਇਨਡਾਇਰੈਕਟ ਨੌਕਰੀ ਦਿੱਤੀ ਜਾਵੇਗੀ।
ਪੜ੍ਹੋ ਇਹ ਵੀ ਖ਼ਬਰ - ਲੁਧਿਆਣਾ ’ਚ ਵਾਰਦਾਤ: ਘਰ ਦੇ ਗੁਜ਼ਾਰੇ ਲਈ ਨੌਕਰੀ ਕਰਨਾ ਚਾਹੁੰਦੀ ਸੀ ਪਤਨੀ, ਪਤੀ ਨੇ ਗਲ ਘੁੱਟ ਕੀਤਾ ਕਤਲ
ਪੰਜਾਬ ਸਟੇਟ ਕੇਬਲ ਰੈਗੂਲੇਟਰੀ ਕਮਿਸ਼ਨ ’ਤੇ ਬੋਲਦੇ ਹੋਏ ਨਵਜੋਤ ਨੇ ਕਿਹਾ ਕਿ ਪੰਜਾਬ ਵਿੱਚ 2 ਕਰੋੜ ਟੀ.ਵੀ. ਸੈੱਟ ਹਨ। ਕੇਬਲ 'ਤੇ ਕਿਸੇ ਦਾ ਅਧਿਕਾਰ ਨਹੀਂ ਹੋਵੇਗਾ। ਪੰਜਾਬ ਮਾਡਲ ਦੇ ਤਹਿਤ 400 ਦੀ ਕੇਬਲ 200 ਰੁਪਏ ’ਚ ਦਿੱਤੀ ਜਾਵੇਗੀ, ਜਿਸ ਨਾਲ 3 ਤੋਂ 5 ਹਜ਼ਾਰ ਕਰੋੜ ਦਾ ਰੇਵੇਨਿਊ ਹਾਸਲ ਹੋਵੇਗਾ। ਸਿੱਧੂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਨਾਂ ਲਏ ਬਿਨਾਂ ਉਨ੍ਹਾਂ ’ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਰੇਤ ਦੇ ਰੇਟ ਘੱਟ ਕਰਨ ਦੀ ਗੱਲ ਕਹੀ ਸੀ, ਕਿ ਰੇਤ ਦੇ ਰੇਤ ਘੱਟ ਹੋਏ? ਲੋਕ ਕਹਿੰਦੇ ਹਨ ਕਿ ਉਹ ਕੇਬਲ ਸਸਤੀ ਕਰ ਦੇਣਗੇ ਪਰ ਕਰਦਾ ਕੋਈ ਨਹੀਂ।
ਪੜ੍ਹੋ ਇਹ ਵੀ ਖ਼ਬਰ - ਖ਼ੁਲਾਸਾ: 4 ਮਹੀਨੇ ਪਹਿਲਾਂ ਰਚ ਲਈ ਸੀ ਲੁਧਿਆਣੇ ਨੂੰ ਦਹਿਲਾਉਣ ਦੀ ਸਾਜਿਸ਼, ਮਾਸਟਰਮਾਈਂਡ ਨੇ ਭੇਜੇ ਸਨ ਡਾਲਰ
ਟ੍ਰਾਂਸਪੋਰਟ ਕਾਰਪੋਰੇਸ਼ਨ ’ਤੇ ਬੋਲਦੇ ਹੋਏ ਨਵਜੋਤ ਨੇ ਕਿਹਾ ਕਿ ਬੱਸਾਂ ਬੰਦ ਕਰਨ ਨਾਲ ਕੁਝ ਨਹੀਂ ਹੋਵੇਗਾ। ਪਾਲਸੀ ਦੇ ਬਗੈਰ ਮਾਫ਼ੀਆ ਬੰਦ ਨਹੀਂ ਹੋਵੇਗਾ। ਬਾਹਰੀ ਰਾਜਾਂ ਦੇ ਰੂਟ ’ਚ ਸਰਕਾਰੀ ਬੱਸਾਂ ਚਲਾਈਆਂ ਜਾਣਗੀਆਂ, ਜਿਨ੍ਹਾਂ ਦਾ ਟਾਈਮ ਟੈਬਲੇਟ ਡਿਜੀਟਲ ਹੋਵੇਗਾ। ਇਸ ਨਾਲ ਡੇਢ ਹਜ਼ਾਰ ਕਰੋੜ ਦੀ ਕਮਾਈ ਹੋਵੇਗੀ। ਨਵਜੋਤ ਸਿੱਧੂ ਚੋਣ ਕਾਂਗਰਸ ਤੋਂ ਲੜਨਗੇ ਜਾਂ ਜਿੱਤੇਗਾ ਪੰਜਾਬ ਤੋਂ ਲੜਨਗੇ, ਦਾ ਜਵਾਬ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਪੰਜਾਬ ਕਾਂਗਰਸ ਦਾ ਵੀ ਹੈ ਅਤੇ ਪੰਜਾਬ ਹਰੇਕ ਦਾ ਹੈ। ਪੰਜਾਬ ਕਿਸੇ ਦੀ ਨਿੱਜੀ ਜਾਇਦਾਦ ਨਹੀਂ। ਪੰਜਾਬ ਗੁਰੂਆਂ ਦੀ ਧਰਤੀ ਹੈ।
ਨੋਟ- ਇਸ ਸਬੰਧ ’ਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ