ਨਵਜੋਤ ਸਿੱਧੂ ਨੇ ਇਸ਼ਤਿਹਾਰਾਂ ਦੀ ਵੰਡ ''ਚ ਹੋਏ ਘੋਟਾਲੇ ਦਾ ਕੀਤਾ ਖੁਲਾਸਾ, ਲਿਆਉਣਗੇ ਨਵੀਂ ਨੀਤੀ (ਤਸਵੀਰਾਂ)

Sunday, Aug 13, 2017 - 07:11 AM (IST)

ਨਵਜੋਤ ਸਿੱਧੂ ਨੇ ਇਸ਼ਤਿਹਾਰਾਂ ਦੀ ਵੰਡ ''ਚ ਹੋਏ ਘੋਟਾਲੇ ਦਾ ਕੀਤਾ ਖੁਲਾਸਾ, ਲਿਆਉਣਗੇ ਨਵੀਂ ਨੀਤੀ (ਤਸਵੀਰਾਂ)

ਚੰਡੀਗੜ੍ਹ (ਭੁੱਲਰ) : ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਚੰਡੀਗੜ੍ਹ 'ਚ ਪ੍ਰੈੱਸ ਕਾਨਫਰੰਸ ਦੌਰਾਨ ਇਸ਼ਤਿਹਾਰਾਂ ਦੀ ਵੰਡ 'ਚ ਹੋਏ ਘੋਟਾਲੇ ਦਾ ਖੁਲਾਸਾ ਕੀਤਾ ਹੈ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਕਾਰਨ ਹੀ ਸੂਬੇ ਨੂੰ ਹਜ਼ਾਰਾਂ ਕਰੋੜ ਦਾ ਚੂਨਾ ਲੱਗਿਆ ਹੈ। ਉਨ੍ਹਾਂ ਕਿਹਾ ਕਿ ਸ਼ਹਿਰਾਂ 'ਚ ਹੋਣ ਵਾਲੀ ਇਸ਼ਤਿਹਾਰਬਾਜ਼ੀ ਅਤੇ ਹੋਰਡਿੰਗਾਂ ਦੀ ਗਲਤ ਨੀਤੀ ਕਾਰਨ ਹੀ ਸਰਕਾਰ ਨੂੰ ਇੰਨਾ ਨੁਕਸਾਨ ਝੱਲਣਾ ਪਿਆ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਸਥਾਨਕ ਸਰਕਾਰਾਂ ਬਾਰੇ ਮਹਿਕਮਾ ਹੁਣ ਇਕ ਨਵੀਂ ਇਸ਼ਿਤਿਹਾਰ ਨੀਤੀ ਲੈ ਕੇ ਆ ਰਿਹਾ ਹੈ, ਜਿਸ ਤੋਂ ਬਾਅਦ ਸਰਕਾਰ ਦੀ ਇਸ਼ਤਿਹਾਰੀ ਕਮਾਈ 25 ਕਰੋੜ ਤੋਂ ਵੱਧ ਕੇ 300 ਕਰੋੜ ਹੋ ਜਾਵੇਗੀ। 


Related News