ਸਿੱਧੂ ਪਾਕਿਸਤਾਨ ਤੋਂ ਕੈਪਟਨ ਲਈ ਲਿਆਏ ਅਨੋਖਾ ਤੋਹਫਾ (ਵੀਡੀਓ)
Friday, Nov 30, 2018 - 08:47 AM (IST)
ਅੰਮ੍ਰਿਤਸਰ : ਪਾਕਿਸਤਾਨ 'ਚ ਕਰਤਾਰਪੁਰ ਕਾਰੀਡੋਰ ਦੇ ਨੀਂਹ ਪੱਥਰ ਸਮਾਗਮ 'ਚ ਸੁਰਖੀਆਂ ਇਕੱਠੀਆਂ ਕਰਨ ਤੋਂ ਬਾਅਦ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਤਨ ਵਾਪਸ ਪਰਤ ਆਏ ਹਨ। ਨਵਜੋਤ ਸਿੰਘ ਸਿੱਧੂ ਪਾਕਿਸਤਾਨ ਤੋਂ ਆਪਣੇ ਕਰੀਬੀਆਂ ਲਈ ਸੋਹਣੇ-ਸੋਹਣੇ ਤੋਹਫੇ ਲੈ ਕੇ ਆਏ ਹਨ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਈ ਨਵਜੋਤ ਸਿੱਧੂ ਨੇ ਇਕ ਅਨੋਖਾ ਹੀ ਤੋਹਫਾ ਲਿਆਂਦਾ ਹੈ। ਨਵਜੋਤ ਸਿੱਧੂ ਪਾਕਿ ਤੋਂ ਕੈਪਟਨ ਲਈ ਕਾਲਾ ਤਿੱਤਰ ਲੈ ਕੇ ਆਏ ਹਨ। ਜਦੋਂ ਨਵਜੋਤ ਸਿੱਧੂ ਨਾਲ 'ਜਗਬਾਣੀ' ਵਲੋਂ ਇਸ ਬਾਰੇ ਗੱਲਬਾਤ ਕੀਤੀ ਗਈ ਤਾਂ ਸਿੱਧੂ ਨੇ ਦੱਸਿਆ ਕਿ ਜਦੋਂ ਵੀ ਕੈਪਟਨ ਦਾ ਫੋਨ ਵੱਜਦਾ ਹੈ ਤਾਂ ਉਨ੍ਹਾਂ ਦੇ ਫੋਨ 'ਚ ਕਾਲਾ ਤਿੱਤਰ ਬੋਲਦਾ ਹੈ।
ਉਨ੍ਹਾਂ ਕਿਹਾ ਕਿ ਇਸ ਲਈ ਹੀ ਉਨ੍ਹਾਂ ਨੇ ਇਹ ਕਾਲਾ ਤਿੱਤਰ ਕੈਪਟਨ ਲਈ ਲਿਆਂਦਾ ਹੈ। ਦੱਸ ਦੇਈਏ ਕਿ ਨਵਜੋਤ ਸਿੱਧੂ ਨੂੰ ਇਹ ਕਾਲਾ ਤਿੱਤਰ ਪਾਕਿਸਤਾਨ ਦੇ ਐਂਕਰ ਇਮਰਾਨ ਖਾਨ ਨੇ ਭੇਂਟ ਕੀਤਾ ਹੈ। ਨਵਜੋਤ ਸਿੱਧੂ ਪਾਕਿਸਤਾਨ ਤੋਂ ਆਪਣੇ ਹੋਰ ਕਰੀਬੀਆਂ ਲਈ ਵੀ ਕਈ ਤੋਹਫੇ ਲਿਆਏ ਹਨ, ਜਿਨ੍ਹਾਂ 'ਚ ਪਾਕਿਸਤਾਨੀ ਮਿੱਟੀ, ਗੰਨੇ, ਸ਼ਮਸ਼ੀਰਾਂ ਤੇ ਕਈ ਚਾਦਰਾਂ ਸ਼ਾਮਲ ਹਨ।
