ਖਾਲਿਸਤਾਨੀ ਸਮਰਥਕ ਗੋਪਾਲ ਚਾਵਲਾ ਨਾਲ ਸਿੱਧੂ ਤੇ ਲੌਂਗੋਵਾਲ ਦੀਆਂ ਤਸਵੀਰਾਂ ਵਾਇਰਲ

Thursday, Nov 29, 2018 - 11:49 AM (IST)

ਖਾਲਿਸਤਾਨੀ ਸਮਰਥਕ ਗੋਪਾਲ ਚਾਵਲਾ ਨਾਲ ਸਿੱਧੂ ਤੇ ਲੌਂਗੋਵਾਲ ਦੀਆਂ ਤਸਵੀਰਾਂ ਵਾਇਰਲ

ਜਲੰਧਰ— ਪਾਕਿਸਤਾਨੀ ਫੇਰੀ ਨੂੰ ਲੈ ਕੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਐੱਸ. ਜੀ. ਪੀ. ਸੀ. ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ  ਵਿਵਾਦਾਂ 'ਚ ਘਿਰ 'ਚ ਗਏ ਹਨ। ਨਵਜੋਤ ਸਿੰਘ ਸਿੱਧੂ ਅਤੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀਆਂ ਖਾਲਿਸਤਾਨੀ ਸਮਰਥਕ ਗੋਪਾਲ ਸਿੰਘ ਚਾਵਲਾ ਨਾਲ ਮੁਲਾਕਾਤ ਹੋਣ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਸ ਨੂੰ ਲੈ ਕੇ ਵਿਰੋਧੀਆਂ ਦੇ ਨਿਸ਼ਾਨੇ 'ਤੇ ਆ ਗਏ ਹਨ। ਵਿਰੋਧੀਆਂ ਦਾ ਕਹਿਣਾ ਹੈ ਕਿ ਸਿੱਧੂ ਨੂੰ ਪੰਜਾਬ 'ਚ ਅਮਨ ਸ਼ਾਂਤੀ ਦੀ ਕੋਈ ਚਿੰਤਾ ਨਹੀਂ ਹੈ। 

PunjabKesari

ਸਿੱਧੂ ਨੂੰ ਲੈ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਤੰਜ ਕੱਸਦੇ ਹੋਏ ਕਿਹਾ, ''ਹੋਰ ਕਿੰਨਾ ਸ਼ਰਮਿੰਦਾ ਕਰੋਗੇ ਸਿੱਖ ਕੌਮ ਨੂੰ ਆਪਣੀਆਂ ਬਚਕਾਨੀਆਂ ਹਰਕਤਾਂ ਨਾਲ।'' ਇਸ ਦੌਰਾਨ ਉਨ੍ਹਾਂ ਨੇ ਲਿਖਿਆ, ''ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਅਤੇ ਭਾਰਤ ਦੀਆਂ ਗਤੀਵਿਧੀਆਂ ਦੇ ਚਲਦੇ ਪਾਕਿ ਨਾ ਜਾਣ ਦਾ ਫੈਸਲਾ ਲਿਆ ਪਰ ਉਨ੍ਹਾਂ ਦੇ ਆਪਣੇ ਮੰਤਰੀ ਨਾ ਸਿਰਫ ਉਨ੍ਹਾਂ ਦੀ ਇੱਛਾ ਵਿਰੁੱਧ ਪਾਕਿਸਤਾਨ ਗਏ ਸਗੋਂ ਹਾਫਿਜ਼ ਸਈਦ ਦੇ ਕਰੀਬੀ ਗੋਪਾਲ ਚਾਵਲਾ ਨਾਲ ਤਸਵੀਰਾਂ ਵੀ ਖਿੱਚਵਾਈਆਂ। ਕੀ ਹੁਣ ਕੈਪਟਨ ਸਾਬ੍ਹ ਆਪਣੇ ਇਸ ਗੈਰ-ਜ਼ਿੰਮੇਵਾਰ ਮੰਤਰੀ ਨੂੰ ਕੈਬਨਿਟ 'ਚੋਂ ਕੱਢਣਗੇ। ਗੋਪਾਲ ਚਾਵਲਾ ਹਾਫਿਜ਼ ਸਈਦ ਦਾ ਕਰੀਬੀ ਵੀ ਦੱਸਿਆ ਜਾ ਰਿਹਾ ਹੈ। ਹਾਲਾਂਕਿ ਇਹ ਸਾਹਮਣੇ ਨਹੀਂ ਆ ਸਕਿਆ ਹੈ ਕਿ ਸਿੱਧੂ ਅਤੇ ਗੋਪਾਲ ਚਾਵਲਾ ਕਿਸ ਮਕਸਦ ਨੂੰ ਲੈ ਕੇ ਮੁਲਾਕਾਤ ਕੀਤੀ ਗਈ ਹੈ। ਦੱਸ ਦੇਈਏ ਕਿ ਪਾਕਿਸਤਾਨ ਸਰਕਾਰ ਨੇ ਗੋਪਾਲ ਸਿੰਘ ਚਾਵਲਾ ਨੂੰ ਇਸ ਲਈ ਸਮਾਗਮ 'ਚ ਬੁਲਾਇਆ ਸੀ ਕਿਉਂਕਿ ਉਹ ਪਾਕਿਸਤਾਨੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਵੀ ਹੈ।

PunjabKesari
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਆਪਣੀ ਪਿਛਲੀ ਪਾਕਿਸਤਾਨੀ ਫੇਰੀ ਨੂੰ ਲੈ ਕੇ ਪਾਕਿ ਫੌਜ ਮੁਖੀ ਕਮਰ ਜਾਵੇਦ ਨੂੰ ਜੱਫੀ ਪਾਉਣ  ਲੈ ਕੇ ਵਿਵਾਦਾਂ 'ਚ ਘਿਰੇ ਸਨ, ਜਿਸ ਕਰਕੇ ਸਿੱਧੂ ਹੀ ਹਰ ਪਾਸੇ ਕਾਫੀ ਆਲੋਚਨਾ ਕੀਤੀ ਗਈ ਸੀ। ਨਵਜੋਤ ਸਿੰਘ ਸਿੱਧੂ ਬੀਤੇ ਦਿਨ ਪਾਕਿ 'ਚ ਕਰਤਾਰਪੁਰ ਸਾਹਿਬ ਲਾਂਘੇ ਦੇ ਨੀਂਹ ਪੱਥਰ ਨੂੰ ਲੈ ਕੇ ਸਮਾਗਮ 'ਚ ਸ਼ਿਰਕਤ ਕਰਨ ਗਏ ਸਨ ਅਤੇ ਅੱਜ ਉਹ ਦੁਪਹਿਰ ਦੇ ਕਰੀਬ ਵਾਪਸ ਪਰਤ ਆਉਣਗੇ। ਵਿਰੋਧੀਆਂ ਦੇ ਨਿਸ਼ਾਨੇ 'ਤੇ ਘਿਰੇ ਸਿੱਧੂ ਵਾਪਸ ਆ ਕੇ ਸਵਾਲਾਂ ਦੇ ਜਵਾਬ ਦੇਣਗੇ।

PunjabKesari


author

shivani attri

Content Editor

Related News