ਨਵਜੋਤ ਸਿੰਧੂ ਅਤੇ ਵਿਧਾਇਕ ਪਿੰਕੀ ਨੇ ਬਰਤਾਨੀਆਂ ਦੇ ਅਧਿਕਾਰੀਆਂ ਨੂੰ ਕੀਤੀਆਂ ਇਤਿਹਾਸਿਕ ਕਿਤਾਬ ਭੇਟ

Wednesday, Sep 13, 2017 - 03:06 PM (IST)

ਨਵਜੋਤ ਸਿੰਧੂ ਅਤੇ ਵਿਧਾਇਕ ਪਿੰਕੀ ਨੇ ਬਰਤਾਨੀਆਂ ਦੇ ਅਧਿਕਾਰੀਆਂ ਨੂੰ ਕੀਤੀਆਂ ਇਤਿਹਾਸਿਕ ਕਿਤਾਬ ਭੇਟ


ਫ਼ਿਰੋਜ਼ਪੁਰ (ਕੁਮਾਰ) - ਫਿਰੋਜ਼ਪੁਰ ਛਾਉਣੀ ਦੇ ਇਤਿਹਾਸਿਕ ਸਥਾਨ ਸਾਰਾਗੜ੍ਹੀ 'ਤੇ ਅੱਜ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਦੇ ਲਈ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਅਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਬਰਤਾਨੀਆਂ ਦੀ ਸੈਨਾ ਦੇ ਮੇਜਰ ਜਨਰਲ ਬ੍ਰਿਗੇਡੀਅਰ ਅਤੇ ਹੋਰ ਰੈਂਕ ਦੇ ਸੈਨਾ ਅਧਿਕਾਰੀ ਪਹੁੰਚੇ। ਫਿਰੋਜ਼ਪੁਰ ਦੇ ਸਰਕਟ ਹਾਊਸ ਵਿਚ ਪਿੰਕੀ ਅਤੇ ਸਿੱਧੂ ਨੇ ਬਰਤਾਨੀਆਂ ਤੋਂ ਆਏ ਸੈਨਾ ਦੇ ਉੱਚ ਅਧਿਕਾਰੀਆਂ ਨੂੰ ਸਾਰਾਗੜ੍ਹੀ ਦੇ ਸ਼ਹੀਦਾਂ ਨਾਲ ਸਬੰਧਤ ਇਕ ਇਤਿਹਾਸਿਕ ਕਿਤਾਬ ਭੇਟ ਕੀਤੀ। 

ਬਰਤਾਨੀਆਂ ਤੋਂ ਆਏ ਸੈਨਾ ਦੇ ਅਧਿਕਾਰੀਆਂ ਨੇ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਸਾਰਾਗੜ੍ਹੀ ਦੇ ਸ਼ਹੀਦਾਂ ਦੀਆਂ ਕੁਰਬਾਨੀਆਂ ਵਿਸ਼ਵ ਭਰ ਵਿਚ ਬਹਾਦਰੀ ਦੀ ਇਕ ਮਿਸਾਲ ਹਨ। 
ਅਸੀਂ ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹਾਂ, ਜਿਨ੍ਹਾਂ ਨੇ ਸਾਰਾਗੜ੍ਹੀ ਦੇ ਕਿਲੇ ਦੀ ਰੱਖਿਆ ਕਰਦੇ 12 ਸਤੰਬਰ 1897 ਨੂੰ 10 ਹਜ਼ਾਰ ਪਠਾਨਾਂ ਦਾ ਮੁਕਾਬਲਾ ਕੀਤਾ ਅਤੇ ਸ਼ਹੀਦੀ ਪ੍ਰਾਪਤ ਕਰਦੇ ਆਪਣੇ ਦੇਸ਼ ਦੀ ਰੱਖਿਆ ਕੀਤੀ ਅਤੇ ਸ਼ਹਾਦਤ ਦੇ ਇਤਿਹਾਸ ਵਿਚ ਇਕ ਨਵਾਂ ਇਤਿਹਾਸਿਕ ਦਿਨ ਦਰਜ ਕੀਤਾ। ਇਸ ਮੌਕੇ ਉਨ੍ਹਾਂ ਨੇ ਵਿਧਾਇਕ ਪਿੰਕੀ ਦੀਆਂ ਕੋਸ਼ਿਸ਼ਾਂ ਨਾਲ ਸ਼ਹੀਦਾਂ ਦੀ ਯਾਦ ਵਿਚ ਅੱਜ ਆਯੋਜਿਤ ਕੀਤੇ ਗਏ ਇਸ ਰਾਜ ਪੱਧਰੀ ਸਮਾਰੋਹ ਦੀ ਪ੍ਰਸ਼ੰਸ਼ਾ ਕੀਤੀ ਅਤੇ ਕਿਹਾ ਕਿ ਅੱਜ ਦੇ ਨੌਜਵਾਨਾਂ ਨੂੰ ਇਸ ਤੋਂ ਦੇਸ਼ ਭਗਤੀ ਦੀ ਪ੍ਰੇਰਣਾ ਮਿਲੇਗੀ।


Related News