''ਚੋਣ ਸਟੰਟ'' ਵਾਲੇ ਬਿਆਨ ''ਤੇ ਨਵਜੋਤ ਸਿੱਧੂ ਨੇ ਘੇਰੀ ''ਆਪ'', ਸਾਂਝਾ ਕੀਤਾ ਕੇਜਰੀਵਾਲ ਦਾ ''ਮੁਆਫ਼ੀਨਾਮਾ''
Wednesday, Dec 22, 2021 - 06:51 PM (IST)
ਚੰਡੀਗੜ੍ਹ (ਵੈੱਬ ਡੈਸਕ) - ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਤੋਂ ‘ਆਪ’ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਨਿਸ਼ਾਨਾ ਸਾਧਿਆ। ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਵਲੋਂ ਆਪਣੇ ਟਵੀਟਰ ਅਕਾਉਂਟ ’ਤੇ ਅਰਵਿੰਦ ਕੇਜਰੀਵਾਲ ਦਾ ਇਕ ਪੱਤਰ ਜਾਰੀ ਕੀਤਾ ਗਿਆ ਹੈ। ਇਹ ਉਹ ਪੱਤਰ ਹੈ, ਜਿਸ ’ਚ ਕੇਜਰੀਵਾਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਤੋਂ 2018 ’ਚ "ਮੁਆਫ਼ ਕਰਨਾ ਸ੍ਰੀਮਾਨ" ਕਹਿ ਕੇ ਮੁਆਫ਼ੀ ਮੰਗੀ ਸੀ।
ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ: ਸ੍ਰੀ ਹਰਿਮੰਦਰ ਸਾਹਿਬ ਤੋਂ ਬਾਅਦ ਕਪੂਰਥਲਾ ਦੇ ਗੁਰਦੁਆਰਾ ਸਾਹਿਬ ’ਚ ਕੀਤੀ ਗਈ ਬੇਅਦਬੀ ਦੀ ਕੋਸ਼ਿਸ਼
ਨਵਜੋਤ ਸਿੰਘ ਸਿੱਧੂ ਨੇ ਟਵੀਟਰ ’ਤੇ ਪੱਤਰ ਸਾਂਝਾ ਕਰਦੇ ਹੋਏ ਲਿਖਿਆ ਕਿ ‘AAP ਮੁਖੀ ਅਰਵਿੰਦ ਕੇਜਰੀਵਾਲ ਨੇ ਪਹਿਲਾਂ ਮਜੀਠੀਆ ਤੋਂ "ਮੁਆਫ਼ ਕਰਨਾ ਸ੍ਰੀਮਾਨ" ਕਹਿ ਕੇ ਮੁਆਫ਼ੀ ਮੰਗੀ, ਹੁਣ ਉਹ ਅਕਾਲੀ ਵਿਧਾਇਕ ਦੀਪ ਮਲਹੋਤਰਾ ਨਾਲ ਮਿਲ ਕੇ ਦਿੱਲੀ ਵਿੱਚ ਸ਼ਰਾਬ ਮਾਫ਼ੀਆ ਚਲਾ ਰਹੇ ਹਨ।’’ ਇਸ ਦੇ ਨਾਲ ਹੀ ਨਵਜੋਤ ਨੇ ਕੇਜਰੀਵਾਲ ਨੂੰ ਲਪੇਟੇ ’ਚ ਲੈਂਦੇ ਹੋਏ ਕਿਹਾ ਕਿ ‘ਬਾਦਲ ਦੀਆਂ ਬੱਸਾਂ ਨੂੰ ਦਿੱਲੀ ਹਵਾਈ ਅੱਡੇ ਤੱਕ ਜਾਣ ਦੇ ਰਹੇ ਹਨ ਪਰ ਪੀ.ਆਰ.ਟੀ.ਸੀ. ਬੱਸਾਂ ਨੂੰ ਨਹੀਂ। 'ਆਪ' ਵਾਲੇ 75-25 ਵਾਲੇ ਪ੍ਰਬੰਧ ਦਾ ਸਮਰਥਨ ਕਰਦੇ ਹਨ, ਇਸੇ ਲਈ ਉਹ ਈ.ਡੀ. ਅਤੇ ਸਪੈਸ਼ਲ ਟਾਸਕ ਫੋਰਸ ਦੀ ਰਿਪੋਰਟ 'ਤੇ ਅਧਾਰਤ ਐਫ.ਆਈ.ਆਰ ਨੂੰ ਇੱਕ ਸਟੰਟ ਕਹਿ ਰਹੇ ਹਨ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ : ਦੁਕਾਨ ਮਾਲਕ ਨੇ ਤੇਜ਼ਾਬ ਪਿਲਾ ਨੌਜਵਾਨ ਦਾ ਕੀਤਾ ਕਤਲ (ਤਸਵੀਰਾਂ)
ਦੱਸ ਦੇਈਏ ਕਿ ਬੀਤੇ ਦਿਨ ਪੰਜਾਬ ਦੇ ਬਹੁ-ਚਰਚਿਤ ਡਰੱਗਜ਼ ਮਾਮਲੇ ’ਚ ਕਾਂਗਰਸ ਸਰਕਾਰ ਵਲੋਂ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ’ਤੇ ਐੱਫ਼.ਆਈ.ਆਰ. ਦਰਜ ਕਰਨ ਨੂੰ ਆਮ ਆਦਮੀ ਪਾਰਟੀ ਨੇ ਸੱਤਾਧਾਰੀ ਕਾਂਗਰਸ ਦਾ ਚੋਣਾਵੀਂ ਸਟੰਟ ਕਰਾਰ ਦਿੱਤਾ। ਰਾਘਵ ਚੱਢਾ ਨੇ ਕਿਹਾ ਕਿ ‘ਆਪ’ ਨੇ 8 ਦਸੰਬਰ ਨੂੰ ਹੀ ਦੱਸ ਦਿੱਤਾ ਸੀ ਕਿ ਮੁੱਖ ਮੰਤਰੀ ਚੰਨੀ ਤੇ ਸੁਖਬੀਰ ਬਾਦਲ ਵਿਚਕਾਰ ਇਕ ਫ਼ਾਰਮ ਹਾਊਸ ’ਚ ਡੀਲ ਹੋ ਚੁੱਕੀ ਹੈ। ਚੰਨੀ ਸਰਕਾਰ ਚੋਣਾਵੀਂ ਫ਼ਾਇਦੇ ਲਈ ਬੇਹੱਦ ਕਮਜ਼ੋਰ ਆਧਾਰ ’ਤੇ ਮਜੀਠੀਆ ’ਤੇ ਕੇਸ ਦਰਜ ਕਰੇਗੀ ਤੇ ਗ੍ਰਿਫ਼ਤਾਰ ਕਰਨ ਦਾ ਡਰਾਮਾ ਕਰੇਗੀ। ਮਜੀਠੀਆ ’ਤੇ ਐੱਫ਼.ਆਈ.ਆਰ. ਦਰਜ ਕਰਨਾ ਸਰਕਾਰ ਦਾ ਚੋਣਾਵੀਂ ਸਟੰਟ ਹੈ।
ਪੜ੍ਹੋ ਇਹ ਵੀ ਖ਼ਬਰ - ਬਠਿੰਡਾ ਦੇ ਹੋਟਲ ’ਚ ਚੱਲ ਰਹੇ ਦੇਹ ਵਪਾਰ ਦਾ ਪਰਦਾਫਾਸ਼, ਲੁਧਿਆਣਾ ਦੇ 3 ਕਾਰੋਬਾਰੀ ਅਤੇ 1 ਕੁੜੀ ਗ੍ਰਿਫ਼ਤਾਰ
ਦੂਜੇ ਪਾਸੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਆਖਿਆ ਕਿ ਡਰੱਗ ਮਾਮਲੇ ਵਿਚ ਬਿਕਰਮ ਮਜੀਠੀਆ ਖ਼ਿਲਾਫ਼ ਪਰਚਾ ਦਰਜ ਕਰਨਾ ਕਾਂਗਰਸ ਦਾ ਚੋਣ ਸਟੰਟ ਹੈ। ਮਜੀਠੀਆ ਦੂਜੇ ਦਿਨ ਜ਼ਮਾਨਤ ਲੈ ਕੇ ਬਾਹਰ ਆ ਜਾਵੇਗਾ। ਇਸ ਦੀ ਤਾਜ਼ੀ ਉਦਾਹਰਣ ਰਾਜਾ ਵੜਿੰਗ ਨੇ ਜੋ ਬਾਦਲਾਂ ਦੀਆਂ ਬੱਸਾਂ ਫੜ੍ਹੀਆਂ, ਦੂਜੇ ਦਿਨ ਹਾਈਕੋਰਟ ਦੇ ਦਖਲ ਨਾਲ ਫਿਰ ਸੜਕਾਂ ’ਤੇ ਆ ਗਈਆਂ।
ਪੜ੍ਹੋ ਇਹ ਵੀ ਖ਼ਬਰ - ਬਟਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਬੇਅਦਬੀ ਦੀ ਕੋਸ਼ਿਸ਼, ਸੇਵਾਦਾਰਾਂ ਦੇ ਜਾਗਣ ’ਤੇ ਮੁਲਜ਼ਮ ਫਰਾਰ
ਨੋਟ - ਨਵਜੋਤ ਸਿੱਧੂ ਵਲੋਂ ਕੇਜਰੀਵਾਲ ਦੇ ਸਾਂਝੇ ਕੀਤੇ ਪੱਤਰ ਸਬੰਧੀ ਕੀ ਕਹੋਗੇ ਤੁਸੀਂ