ਭਰੇ ਮੰਚ ''ਤੇ ਸੁੱਖੀ ਰੰਧਾਵਾ ਨੂੰ ਬੋਲੇ ਸਿੱਧੂ, ਹੁਣ ਨਾ ਰੋਕ ''ਪਹਿਲਾਂ ਵੀ ਬਿਠਾਈ ਰੱਖਿਆ ਸੀ''

10/04/2020 6:34:17 PM

ਮੋਗਾ : ਲੰਬੇ ਸਮੇਂ ਬਾਅਦ ਆਪਣੇ ਬੇਬਾਕੀ ਵਾਲੇ ਰੋਹ ਵਿਚ ਪਰਤੇ ਆਏ ਨਵਜੋਤ ਸਿੱਧੂ ਦੀ ਨਾਰਾਜ਼ਗੀ ਅਜੇ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਈ ਜਾਪ ਰਹੀ ਹੈ। ਇਸ ਦਾ ਅੰਦਾਜ਼ਾ ਇਸ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਸਿੱਧੂ ਨੇ ਭਰੇ ਮੰਚ 'ਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਇਥੋਂ ਤਕ ਆਖ ਦਿੱਤਾ ਕਿ ਪਹਿਲਾਂ ਵੀ ਉਨ੍ਹਾਂ ਨੂੰ ਬਿਠਾਈ ਰੱਖਿਆ ਸੀ ਅਤੇ ਹੁਣ ਬੋਲਣ ਤੋਂ ਨਾ ਰੋਕਿਆ ਜਾਵੇ। 

ਇਹ ਵੀ ਪੜ੍ਹੋ :  ਰਾਹੁਲ ਦੇ ਮੰਚ 'ਤੇ ਗਰਜੇ ਸਿੱਧੂ, ਕਿਹਾ ਕਾਲੀ ਪੱਗ ਬੰਨ੍ਹ ਕਾਲੇ ਕਾਨੂੰਨ ਦਾ ਵਿਰੋਧ ਕਰਨ ਆਇਆ ਹਾਂ 

ਦਰਅਸਲ ਮੋਗਾ ਦੇ ਬੱਧਣੀ ਕਲਾਂ ਵਿਚ ਰਾਹੁਲ ਗਾਂਧੀ ਦੀ ਰੈਲੀ ਦੌਰਾਨ ਜਦੋਂ ਸਿੱਧੂ ਪੂਰੇ ਜੋਸ਼ ਵਿਚ ਕੇਂਦਰ 'ਤੇ ਨਿਸ਼ਾਨੇ ਵਿੰਨ੍ਹ ਰਹੇ ਸਨ ਤਾਂ ਸਟੇਜ ਦੀ ਜ਼ਿੰਮੇਵਾਰੀ ਸੰਭਾਲ ਰਹੇ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਸੁੱਖੀ ਰੰਧਾਵਾ ਨੇ ਉਨ੍ਹਾਂ ਨੂੰ ਕੁੱਝ ਆਖਿਆ ਤਾਂ ਇਸ 'ਤੇ ਸਿੱਧੂ ਨੇ ਜਵਾਬ ਦਿੰਦਿਆਂ ਕਿਹਾ ਕਿ 'ਭਾਜੀ ਅੱਜ ਨਾ ਰੋਕ, ਘੋੜੇ ਨੂੰ ਇਸ਼ਾਰਾ ਬਹੁਤ ਹੁੰਦੈ, ਆਪੇ ਕਿਸੇ ਦੇ ਲੱਤਾਂ ਮਾਰੀ ਜਾਊਗਾ, ਇਥੇ ਹੀ ਬਸ ਨਹੀਂ ਸਿੱਧੂ ਨੇ ਰੰਧਾਵਾ ਨੂੰ ਇਥੋਂ ਤਕ ਆਖ ਦਿੱਤਾ ਕਿ ਪਹਿਲਾਂ ਵੀ ਤਾਂ ਉਨ੍ਹਾਂ ਨੂੰ ਬਿਠਾਈ ਰੱਖਿਆ ਸੀ। 

ਇਹ ਵੀ ਪੜ੍ਹੋ :  ਦੇਸ਼ ਨੂੰ ਸਰਕਾਰ ਨਹੀਂ ਅੰਬਾਨੀ-ਅਡਾਨੀ ਚਲਾ ਰਹੇ : ਰਾਹੁਲ ਗਾਂਧੀ

ਰਾਹੁਲ ਗਾਂਧੀ ਦੇ ਕਿਸਾਨ ਮੋਰਚੇ ਦੇ ਨਾਲ-ਨਾਲ ਕਾਂਗਰਸ ਹਾਈਕਮਾਨ ਨੇ ਨਵਜੋਤ ਸਿੱਧੂ ਨੂੰ ਮੁੜ ਸਰਗਰਮ ਕਰ ਦਿੱਤਾ। ਲੰਬੀ ਚੁੱਪ ਤੋਂ ਬਾਅਦ ਮੋਗਾ ਵਿਖੇ ਰੈਲੀ ਦੌਰਾਨ ਸਾਬਕਾ ਮੰਤਰੀ ਨਵਜੋਤ ਸਿੱਧੂ ਨੇ ਕੇਂਦਰ ਸਰਕਾਰ ਨੂੰ ਖੂਬ ਰਗੜੇ ਲਗਾਏ। ਆਪਣੇ ਬੇਬਾਕੀ ਭਰੇ ਅੰਦਾਜ਼ ਵਿਚ ਸਿੱਧੂ ਨੇ ਆਖਿਆ ਕਿ ਜੇਕਰ ਲੋਕ ਰੋਹ ਵਿਚ ਆ ਜਾਣ ਤਾਂ ਸਰਕਾਰਾਂ ਉਲਟ ਜਾਂਦੀਆਂ ਹਨ। 

ਇਹ ਵੀ ਪੜ੍ਹੋ :  ਸਰਬੱਤ ਦਾ ਭਲਾ ਟਰੱਸਟ ਦੇ ਮੁਖੀ ਡਾ. ਐੱਸ. ਪੀ. ਸਿੰਘ ਓਬਰਾਏ ਨੂੰ ਹੋਇਆ ਕੋਰੋਨਾ

ਇਸ ਮੌਕੇ ਨਵਜੋਤ ਸਿੰਘ ਸਿੱਧੂ ਨੇ ਸਰਕਾਰੀ ਨੀਤੀਆਂ ਉਤੇ ਖੁੱਲ੍ਹ ਕੇ ਨਿਸ਼ਾਨੇ ਲਾਏ ਅਤੇ ਪੰਜਾਬ ਸਰਕਾਰ ਨੂੰ ਵੀ ਚੂੰਡੀ ਵੱਢੀ। ਉਨ੍ਹਾਂ ਐੱਮ. ਐੱਸ. ਪੀ. ਬਾਰੇ ਕਿਹਾ ਕਿ ਜੇ ਹਿਮਾਚਲ ਪ੍ਰਦੇਸ਼ ਸਰਕਾਰ ਸੇਬ 'ਤੇ ਐੱਮ. ਐੱਸ. ਪੀ. ਦੇ ਰਹੀ ਹੈ ਤਾਂ ਪੰਜਾਬ ਸਰਕਾਰ ਤਾਂ ਆਟਾ-ਦਾਲ ਸਕੀਮ ਲਈ ਅਨਾਜ ਬਾਹਰੋਂ ਕਿਉਂ ਲੈ ਰਹੀ ਹੈ ਜੇ ਉਹ ਕਿਸਾਨਾਂ ਨੂੰ ਦਾਲਾਂ ਅਤੇ ਤੇਲ ਬੀਜਾਂ 'ਤੇ ਐੱਮ. ਐੱਸ. ਪੀ. ਦੇ ਦੇਵੇ ਤਾਂ ਇਸ ਨਾਲ ਖੇਤੀ ਵਿਭਿੰਨਤਾ ਨੂੰ ਉਤਸ਼ਾਹਤ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ :  ਲਾਪਤਾ ਪਾਵਨ ਸਰੂਪਾਂ ਦਾ ਮਾਮਲਾ ਗਰਮਾਇਆ, ਸ਼੍ਰੋਮਣੀ ਕਮੇਟੀ ਨੂੰ 15 ਦਿਨਾਂ ਦਾ ਅਲਟੀਮੇਟਮ

 


Gurminder Singh

Content Editor

Related News