ਨਵਜੋਤ ਸਿੱਧੂ ਨੇੇ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਵੀਡੀਓ ਦੀ ਦੱਸੀ ਸੱਚਾਈ (ਵੀਡੀਓ)

Thursday, Feb 10, 2022 - 09:37 PM (IST)

ਨਵਜੋਤ ਸਿੱਧੂ ਨੇੇ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਵੀਡੀਓ ਦੀ ਦੱਸੀ ਸੱਚਾਈ (ਵੀਡੀਓ)

ਜਲੰਧਰ-ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆਉਂਦਿਆਂ ਹੀ ਚੋਣ ਮਾਹੌਲ ਪੂਰੀ ਤਰ੍ਹਾਂ ਭਖ਼ ਗਿਆ ਹੈ। ਸਿਆਸੀ ਪਾਰਟੀਆਂ ਦੇ ਆਗੂ ਪੂਰੇ ਜ਼ੋਰ ਸ਼ੋਰ ਨਾਲ ਚੋਣ ਪ੍ਰਚਾਰ ਕਰ ਰਹੇ ਹਨ। ਇਨ੍ਹੀਂ ਦਿਨੀਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਖ਼ੂਬ ਵਾਇਰਲ ਹੋ ਰਹੀ ਹੈ, ਜਿਸ ਵਿਚ ਉਹ ਕੋਈ ਕਿਰਿਆ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਬਹੁਤ ਚਰਚਾ ਛਿੜੀ ਹੋਈ ਹੈ। ਨਵਜੋਤ ਸਿੰਘ ਸਿੱਧੂ ਨੇ ‘ਜਗ ਬਾਣੀ’ ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ ਗੱਲਬਾਤ ਕਰਦਿਆਂ ਇਸ ਵੀਡੀਓ ਦੀ ਸੱਚਾਈ ਦੱਸਦਿਆਂ ਕਿਹਾ ਕਿ ਜਿੰਨੇ ਅਣਜਾਣ ਲੰਡੂ ਤੇ ਦੁੱਕੀ ਹਨ, ਉਨ੍ਹਾਂ ਨੂੰ ਇਸ ਬਾਰੇ ਗਿਆਨ ਹੀ ਨਹੀਂ ਹੈ। ਸਿੱਧੂ ਨੇ ਕਿਹਾ ਕਿ ਇਹ ਰਿਦੇ ਦੀ ਕਿਰਿਆ ਹੈ। ਜਦੋਂ ਤੁਸੀਂ ਦਿੱਲੀ ਏਅਰਪੋਰਟ ’ਚੋਂ ਬਾਹਰ ਨਿਕਲਦੇ ਹੋ ਤਾਂ ਉਥੇ 25-30 ਮੁਦਰਾਵਾਂ ਲੱਗੀਆਂ ਹਨ ਤੇ ਇਹ ਵੀ ਬਸ ਉਹੀ ਮੁਦਰਾ ਹੈ। ਇਸ ਮੁਦਰਾ ਦੌਰਾਨ ਤੁਹਾਡੇ ਹੱਥ ਆਪੇ ਚੱਲਦੇ ਹਨ। ਉਨ੍ਹਾਂ ਕਿਹਾ ਕਿ ਭੋਡੀਆਂ ਨੂੰ ਜੋਗੀਆਂ ਦਾ ਕੀ ਪਤਾ। ਉਨ੍ਹਾਂ ਕਿਹਾ ਕਿ ਜਦੋਂ ਤੁਸੀਂ ਆਪਣੇ ਅੰਦਰ ਨਾਮ ਜਪਦੇ ਹੋ ਤਾਂ ਅੰਦਰਲੀ ਲਾਟ ਜਲਦੀ ਹੈ, ਜਿਸ ਨੂੰ ਇਨ੍ਹਾਂ ਨੇ ਤਾਂ ਕਦੇ ਖੋਜਿਆ ਹੀ ਨਹੀਂ। ਇਨ੍ਹਾਂ ਨੂੰ ਰੁਪਏ, ਪੈਸੇ ਤੇ ਧੰਦੇ ਦੇ ਕਦੇ ਕੁਝ ਨਹੀਂ ਸੁੱਝਿਆ। ਮੈਂ ਅੱਠੇ ਪਹਿਰ ਉਸ ਵਾਹਿਗੁਰੂ ਦਾ ਨਾਂ ਲੈਂਦਾ ਹਾਂ। ਉਨ੍ਹਾਂ ਕਿਹਾ ਕਿ ਮੈਂ ਹਰੇਕ ਮੰਤਰ ਨੂੰ ਜਪਦਾ ਹਾਂ।

ਇਹ ਵੀ ਪੜ੍ਹੋ : CM ਚਿਹਰਾ ਨਾ ਬਣਾਉਣ ’ਤੇ ਖੁੱਲ੍ਹ ਕੇ ਬੋਲੇ ਨਵਜੋਤ ਸਿੱਧੂ, ਦਿੱਤੀ ਇਹ ਪ੍ਰਤੀਕਿਰਿਆ (ਵੀਡੀਓ)

ਕੈਪਟਨ ਦੇ ਬਿਆਨ ਕਿ ਸਿੱਧੂ ਰੱਬ ਨਾਲ ਗੱਲਾਂ ਕਰਦਾ ਹੈ, ਵਾਲੇ ਬਿਆਨ ’ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਫਿਰ ਪਾਰਟੀ ’ਚੋਂ ਕਿਸ ਨੂੰ ਕੱਢਿਆ ਗਿਆ। ਸਿੱਧੂ ਨੇ ਕਿਹਾ ਕਿ ਘਰ ਕੌਣ ਬੈਠਾ ਹੈ। ਉਨ੍ਹਾਂ ਕੈਪਟਨ ’ਤੇ ਵੱਡਾ ਹਮਲਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪਾਰਟੀ ’ਚੋਂ ਕੱਢ ਸਿੱਧੂ ਨੂੰ ਪ੍ਰਧਾਨ ਬਣਾਇਆ ਗਿਆ। ਸਿੱਧੂ ਨੇ ਕਿਹਾ ਕਿ ਜਦੋਂ ਕੈਪਟਨ ਨੇ ਪਾਰਟੀ ਬਣਾਈ ਤਾਂ ਤਿੰਨ ਵਾਰ ਜ਼ਮਾਨਤ ਜ਼ਬਤ ਹੋਈ। ਕੈਪਟਨ ਤਾਂ ਚੱਲਿਆ ਕਾਰਤੂਸ ਤੇ ਸੀਜ਼ ਹੋਇਆ ਇੰਜਣ ਹੈ। ਕੈਪਟਨ ਦਾ ਕੋਈ ਭਵਿੱਖ ਨਹੀਂ ਹੈ ਤੇ ਉਸ ਨੂੰ ਹੁਣ ਰੱਬ ਦਾ ਨਾਂ ਲੈਣਾ ਚਾਹੀਦਾ ਹੈ ਤੇ ਆਪਣੀ ਜ਼ਿੰਦਗੀ ਨੂੰ ਇੰਜੁਆਏ ਕਰਨਾ ਚਾਹੀਦਾ ਹੈ। ਕੈਪਟਨ ਦੀ ਚੁਣੌਤੀ ਕਿ ਸਿੱਧੂ ਨੂੰ ਹਰਾਏਗਾ, ’ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਪਹਿਲਾਂ ਚਾਹ ਦਾ ਕੱਪ ਤਾਂ ਚੁੱਕ ਕੇ ਮੂੰਹ ਤਕ ਲਿਜਾ ਨਹੀਂ ਹੁੰਦਾ। ਸਿੱਧੂ ਨੇ ਕਿਹਾ ਕਿ ਰੱਸੀ ਜਲ ਗਈ ਪਰ ਵਲ਼ ਨਹੀਂ ਗਏ। ਉਨ੍ਹਾਂ ਕਿਹਾ ਕਿ ਕੈਪਟਨ ਨੂੰ ਜਿਨ੍ਹਾਂ ਨੇ 10 ਸਾਲ ਜ਼ੀਰੋ ਤੋਂ ਹੀਰੋ ਬਣਾਇਆ, ਉਨ੍ਹਾਂ ਨਾਲ ਹੀ ਦਗ਼ਾ ਕਰਕੇ ਪਿੱਠ ’ਚ ਛੁਰਾ ਮਾਰਿਆ।     


author

Manoj

Content Editor

Related News