ਲੁਧਿਆਣਾ ’ਚ ਨਵਜੋਤ ਸਿੱਧੂ ਨੂੰ ਬੱਬਰ ਸ਼ੇਰ ਦੱਸਣ ਵਾਲੇ ਪੋਸਟਰ ਪਾੜੇ ਗਏ

Friday, Jul 16, 2021 - 06:35 PM (IST)

ਲੁਧਿਆਣਾ (ਨਰਿੰਦਰ ਮਹਿੰਦਰੂ) : ਪੰਜਾਬ ਕਾਂਗਰਸ ਵਿਚ ਚੱਲ ਰਹੀ ਖਾਨਾਜੰਗੀ ਦਾ ਅਸਰ ਹੁਣ ਜ਼ਮੀਨੀ ਪੱਧਰ ’ਤੇ ਵੀ ਵਿਖਾਈ ਦੇਣ ਲੱਗਾ ਹੈ। ਲੀਡਰਾਂ ਤੋਂ ਬਾਅਦ ਹੀ ਆਗੂਆਂ ਦੇ ਸਮਰਥਕ ਵੀ ਇਕ ਦੂਜੇ ਦੇ ਆਹਮੋ-ਸਾਹਮਣੇ ਹੋ ਗਏ ਹਨ ਅਤੇ ਆਪੋ-ਆਪਣੇ ਪਸੰਦੀਦਾ ਆਗੂਆਂ ਦਾ ਖੁੱਲ੍ਹ ਕੇ ਸਮਰਥਨ ਕਰ ਰਹੇ ਹਨ। ਬੀਤੇ ਦਿਨ ਦੁੱਗਰੀ ਇਲਾਕੇ ਵਿਚ ਜਸਰਾਜ ਗਰੇਵਾਲ ਵੱਲੋਂ ਬੱਬਰ ਸ਼ੇਰ ਇਕ ਹੀ ਹੁੰਦਾ ਹੈ ਨਾਂ ਦੇ ਨਵਜੋਤ ਸਿੰਘ ਸਿੱਧੂ ਦੇ ਅਤੇ ਉਨ੍ਹਾਂ ਦੀ ਪਤਨੀ ਦੇ ਪੋਸਟਰ ਲਗਾਏ ਗਏ ਸਨ, ਜੋ ਬੀਤੀ ਰਾਤ ਪਾੜ ਦਿੱਤੇ ਗਏ। ਜ਼ਮੀਨੀ ਪੱਧਰ ’ਤੇ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਸਮਰਥਕ ਆਹਮੋ-ਸਾਹਮਣੇ ਹਨ। ਪੋਸਟਰ ਵਾਰ ਛਿੜ ਗਈ ਹੈ। ਪੋਸਟਰ ਲਾਉਣ ਵਾਲੇ ਸਿੱਧੂ ਦੇ ਸਮਰਥਕ ਨੇ ਕਿਹਾ ਕਿ ਇਹ ਮੰਦਭਾਗੀ ਗੱਲ ਹੈ।

ਇਹ ਵੀ ਪੜ੍ਹੋ : ਸਿੱਧੂ ਨੂੰ ਪ੍ਰਧਾਨਗੀ ਦੀਆਂ ਚਰਚਾਵਾਂ ਨਾਲ ਕਾਂਗਰਸ ’ਚ ਤਰਥੱਲੀ, ਹਰੀਸ਼ ਰਾਵਤ ਦੇ ਐਕਸ਼ਨ ਦਾ ਸਿਆਸੀ ਰੀਐਕਸ਼ਨ

PunjabKesari

ਪੋਸਟਰ ਲਾਉਣ ਵਾਲੇ ਜਸਰਾਜ ਗਰੇਵਾਲ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਉਹ ਇਸ ਸੰਬੰਧੀ ਪੁਲਸ ਨੂੰ ਸ਼ਿਕਾਇਤ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਇਹ ਪੋਸਟਰ ਪਾੜੇ ਹਨ, ਉਨ੍ਹਾਂ ਨੂੰ ਜਾਣਦੇ ਹਨ ਪਰ ਉਨ੍ਹਾਂ ਦਾ ਨਾਂ ਨਹੀਂ ਲੈਣਾ ਚਾਹੁੰਦੇ। ਉਨ੍ਹਾਂ ਕਿਹਾ ਕਿ ਉਹ ਜਿੰਨੇ ਮਰਜ਼ੀ ਪੋਸਟਰ ਪਾੜ ਲੈਣ ਉਹ ਨਵਜੋਤ ਸਿੰਘ ਸਿੱਧੂ ਦੇ ਹੱਕ ਵਿਚ ਪੋਸਟਰ ਲਾਉਂਦੇ ਰਹਿਣਗੇ ਕਿਉਂਕਿ ਨਵਜੋਤ ਸਿੰਘ ਸਿੱਧੂ ਹੀ ਪੰਜਾਬ ਦੇ ਨੌਜਵਾਨਾਂ ਦਾ ਸਾਥ ਦੇ ਸਕਦੇ ਹਨ, ਇਸ ਕਰਕੇ ਉਹ ਉਨ੍ਹਾਂ ਨੂੰ ਸਮਰਥਨ ਕਰ ਰਹੇ ਹਨ।

ਇਹ ਵੀ ਪੜ੍ਹੋ : ਅੰਮ੍ਰਿਤਸਰ ’ਚ ਸਨਸਨੀਖੇਜ਼ ਵਾਰਦਾਤ, ਲਿਵ ਇਨ ’ਚ ਰਹਿਣ ਵਾਲੇ ਪ੍ਰੇਮੀ ਨੇ ਢਾਈ ਮਹੀਨਿਆਂ ਦੀ ਧੀ ਸਣੇ ਕਤਲ ਕੀਤੀ ਮਾਂ

ਨੋਟ - ਨਵਜੋਤ ਸਿੱਧੂ ਦੇ ਪੋਸਟਰ ਪਾੜੇ ਜਾਣ ਦੀ ਘਟਨਾ ਨੂੰ ਤੁਸੀਂ ਕਿਵੇਂ ਦੇਖਦੇ ਹੋ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News