ਸਿੱਧੂ ਨੇ ਚੰਡੀਗੜ੍ਹ ''ਚ ਲਾਂਚ ਕੀਤੀ ਕੈਨੇਡਾ ਦੀ ਇਹ ਮੋਬਾਈਲ ਐਪ

09/16/2017 9:25:25 PM

ਚੰਡੀਗੜ੍ਹ— ਪੰਜਾਬ ਦੇ ਟੂਰਿਜ਼ਮ ਤੇ ਸਭਿਆਚਾਰ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸ਼ਨੀਵਾਰ ਨੂੰ ਕੈਨੇਡਾ ਦਾ ਖਾਲਸਾ ਲਾਈਬਰੇਰੀ ਮੋਬਾਈਲ ਐਪ ਲਾਂਚ ਕੀਤੀ ਹੈ।
ਇਹ ਲਾਈਬਰੇਰੀ ਕੈਨੇਡਾ ਦੇ ਸਰੀ 'ਚ ਐੱਫ.ਵੀ.ਆਈ. ਮੀਡੀਆ ਦੇ ਸੰਸਥਾਪਕ ਸੁਖਵਿੰਦਰ ਸਿੰਘ ਸੰਧੂ ਵਲੋਂ ਬਣਾਈ ਗਈ ਹੈ। ਇਸ ਸਬੰਧੀ ਚੰਡੀਗੜ੍ਹ ਦੇ ਪੰਜਾਬ ਭਵਨ 'ਚ ਇਕ ਸੰਮੇਲਨ ਕਰਵਾਇਆ ਗਿਆ। ਜਿਸ ਨੂੰ ਸੰਬੋਧਨ ਕਰਦਿਆਂ ਮੰਤਰੀ ਸਿੱਧੂ ਨੇ ਸੰਧੂ ਨੂੰ ਉਨ੍ਹਾਂ ਦੀ ਸਫਲਤਾ 'ਤੇ ਵਧਾਈਆਂ ਦਿੱਤੀਆਂ। ਸੰਧੂ ਨੇ ਖਾਲਸਾ ਲਾਈਬਰੇਰੀ ਦੀ ਸ਼ੁਰੂਆਤ 1999 'ਚ ਕੀਤੀ ਸੀ ਤੇ ਉਸ ਵੇਲੇ ਉਨ੍ਹਾਂ ਦੀ ਕਿਤਾਬਾਂ ਦੀ ਕਲੈਕਸ਼ਨ 20,000 ਦੇ ਕਰੀਬ ਸੀ। ਇਸ ਲਾਈਬਰੇਰੀ ਨੂੰ ਅਪ੍ਰੈਲ 2017 'ਚ ਡਿਜੀਟਲਾਈਜ਼ ਕੀਤਾ ਗਿਆ ਸੀ।


Related News