ਚੋਣਾਂ ਤੋਂ ਪਹਿਲਾਂ ਸਿੱਧੂ ਦਾ ਵੱਡਾ ਬਿਆਨ, ਇਸ਼ਾਰਿਆਂ ’ਚ ਮੁੱਖ ਮੰਤਰੀ ਚਿਹਰੇ ਦੇ ਐਲਾਨ ’ਤੇ ਬੁਲੰਦ ਕੀਤੀ ਆਵਾਜ਼

Monday, Jan 24, 2022 - 10:09 PM (IST)

ਚੋਣਾਂ ਤੋਂ ਪਹਿਲਾਂ ਸਿੱਧੂ ਦਾ ਵੱਡਾ ਬਿਆਨ, ਇਸ਼ਾਰਿਆਂ ’ਚ ਮੁੱਖ ਮੰਤਰੀ ਚਿਹਰੇ ਦੇ ਐਲਾਨ ’ਤੇ ਬੁਲੰਦ ਕੀਤੀ ਆਵਾਜ਼

ਚੰਡੀਗੜ੍ਹ (ਅਸ਼ਵਨੀ) : ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਇਕ ਵਾਰ ਫਿਰ ਇਸ਼ਾਰਿਆਂ-ਇਸ਼ਾਰਿਆਂ ਵਿਚ ਮੁੱਖ ਮੰਤਰੀ ਚਿਹਰੇ ਦੇ ਐਲਾਨ ਨੂੰ ਲੈ ਕੇ ਆਵਾਜ਼ ਬੁਲੰਦ ਕੀਤੀ ਹੈ। ਚੰਡੀਗੜ੍ਹ ਵਿਚ ਗੱਲਬਾਤ ਦੌਰਾਨ ਸਿੱਧੂ ਨੇ ਕਿਹਾ ਕਿ ਅੱਜ ਪੰਜਾਬ ਦੇ ਲੋਕ ਦੁਵਿਧਾ ਵਿਚ ਹਨ। ਜੇਕਰ ਇਹ ਦੁਵਿਧਾ ਦੂਰ ਹੋਈ ਤਾਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ 70 ਸੀਟਾਂ ਜਿੱਤੇਗੀ। ਸਿੱਧੂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਸਾਹਮਣੇ ਅੱਜ ਸਵਾਲ ਹੈ ਕਿ ਪੰਜਾਬ ਨੂੰ ਦਲਦਲ ਵਿਚੋਂ ਕੌਣ ਬਾਹਰ ਕੱਢੇਗਾ ਅਤੇ ਕਿਵੇਂ ਕੱਢੇਗਾ। ਪੰਜਾਬ ਨੂੰ ਰੋਡਮੈਪ ਜ਼ਰੀਏ ਬਾਹਰ ਕੱਢਿਆ ਜਾ ਸਕਦਾ ਹੈ ਪਰ ਅਹਿਮ ਸਵਾਲ ਇਹ ਹੈ ਕਿ ਇਸ ਰੋਡਮੈਪ ਨੂੰ ਲਾਗੂ ਕੌਣ ਕਰੇਗਾ। ਜੇਕਰ ਇਹ ਦੁਵਿਧਾ ਦੂਰ ਹੋਈ ਅਤੇ ਇਕ ਕਲੀਅਰ ਏਜੰਡਾ ਕਾਂਗਰਸ ਦੇ ਮੈਨੀਫੈਸਟੋ ਵਿਚ ਪੇਸ਼ ਹੋਇਆ ਤਾਂ ਕਾਂਗਰਸ ਦੀ ਜਿੱਤ ਤੈਅ ਹੈ। ਸਿੱਧੂ ਨੇ ਇਹ ਵੀ ਕਿਹਾ ਕਿ ਹਾਈਕਮਾਨ ਕਿਸੇ ਨੂੰ ਦੱਸ ਕੇ ਮੁੱਖ ਮੰਤਰੀ ਚਿਹਰਾ ਐਲਾਨ ਨਹੀਂ ਕਰਦੀ। ਪਿਛਲੀ ਵਾਰ ਰਾਹੁਲ ਗਾਂਧੀ ਆਏ ਸਨ ਤਾਂ ਰੈਲੀ ਵਿਚ ਕੈਪਟਨ ਅਮਰਿੰਦਰ ਸਿੰਘ ਦਾ ਹੱਥ ਖੜ੍ਹਾ ਕਰ ਦਿੱਤਾ। ਗੇਮ ਖ਼ਤਮ ਹੋ ਗਈ। ਸਭ ਚੁੱਪ ਹੋ ਗਏ। ਇਸ ਲਈ ਪੰਜਾਬ ਦੇ ਲੋਕ ਹਮੇਸ਼ਾ ਦੁਵਿਧਾ ਵਿਚ ਨਹੀਂ ਰਹਿਣਗੇ। 10 ਦਿਨ ਤਕ ਮਨ ਬਣਾ ਲੈਣਗੇ ਅਤੇ ਇਕ ਪਾਸੇ ਵੋਟ ਕਰਨਗੇ ਕਿਉਂਕਿ ਪੰਜਾਬ ਕਦੇ ਕੁਝ ਵੀ ਅਧੂਰਾ ਨਹੀਂ ਛੱਡਦਾ। ਲੋਕ ਉਸੇ ’ਤੇ ਭਰੋਸਾ ਕਰਨਗੇ, ਜੋ ਰੋਡਮੈਪ ਜ਼ਰੀਏ ਦੱਸੇਗਾ ਕਿ ਖਜ਼ਾਨਾ ਕਿਵੇਂ ਭਰਨਾ ਹੈ, ਵਿਦੇਸ਼ ਜਾ ਰਹੇ ਨੌਜਵਾਨਾਂ ਨੂੰ ਰੋਜ਼ਗਾਰ ਕਿਵੇਂ ਮਿਲੇਗਾ, ਨੌਜਵਾਨਾਂ ਨੂੰ ਉਦਮੀ ਕਿਵੇਂ ਬਣਾਇਆ ਜਾਵੇਗਾ, ਖੇਤੀਬਾੜੀ ਖੇਤਰ ਕਿਵੇਂ ਦੁਬਾਰਾ ਖੁਸ਼ਹਾਲ ਹੋਵੇਗਾ, ਕਿਸਾਨ ਦੀ ਜ਼ਿੰਦਗੀ ਕਿਵੇਂ ਬਿਹਤਰ ਹੋਵੇਗੀ।

ਇਹ ਵੀ ਪੜ੍ਹੋ : ਸੁਖਪਾਲ ਖਹਿਰਾ ਖ਼ਿਲਾਫ਼ ਰਾਣਾ ਗੁਰਜੀਤ ਸਿੰਘ ਨੇ ਸੁੱਟਿਆ ‘ਚਿੱਠੀ ਬੰਬ’, ਕੀਤੀ ਪਾਰਟੀ ’ਚੋਂ ਕੱਢਣ ਦੀ ਮੰਗ

ਪੰਜਾਬ ਮਾਡਲ ਜੇਕਰ ਮੈਨੀਫੈਸਟੋ ’ਚ ਹੈ ਤਾਂ ਹੀ ਸਿੱਧੂ ਦੀ ਰਾਜਨੀਤੀ ਹੈ
ਨਵਜੋਤ ਸਿੱਧੂ ਨੇ ਪੰਜਾਬ ਮਾਡਲ ਨੂੰ ਮੈਨੀਫੈਸਟੋ ਵਿਚ ਸ਼ਾਮਲ ਕੀਤੇ ਜਾਣ ਦੇ ਸਵਾਲ ’ਤੇ ਕਿਹਾ ਕਿ ਹੁਣ ਤਾਂ ਚੋਣਾਂ ਹੀ 25 ਦਿਨ ਦੂਰ ਰਹਿ ਗਈਆਂ ਅਤੇ ਮੈਨੀਫੈਸਟੋ ਵੀ 5-7 ਦਿਨ ਦੂਰ ਰਹਿ ਗਿਆ। ਸਭ ਕੁਝ ਸਾਹਮਣੇ ਆ ਜਾਵੇਗਾ। ਜੇਕਰ ਇਹ ਮੈਨੀਫੈਸਟੋ ਹੈ ਤਾਂ ਨਵਜੋਤ ਸਿੱਧੂ ਦੀ ਰਾਜਨੀਤੀ ਹੈ, ਜੇਕਰ ਇਹ ਮੈਨੀਫੈਸਟੋ ਨਾ ਹੋਇਆ ਤਾਂ ਫਿਰ ਕੀ ਕਹਾਂ। ਹਾਲਾਂਕਿ ਸਿੱਧੂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਪ੍ਰਤਾਪ ਸਿੰਘ ਬਾਜਵਾ ਨਾਲ 1 ਘੰਟੇ ਤੱਕ ਬੈਠਕ ਹੋਈ ਹੈ। ਇਸ ਲਈ ਛੇਤੀ ਹੀ ਮੈਨੀਫੈਸਟੋ ਦੇ ਜ਼ਰੀਏ ਸਭ ਕੁਝ ਸਾਹਮਣੇ ਆ ਜਾਵੇਗਾ।

ਇਹ ਵੀ ਪੜ੍ਹੋ : ਭਾਜਪਾ ਨਾਲ ਗਠਜੋੜ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਵਲੋਂ ਚੋਣਾਂ ਲਈ 22 ਉਮੀਦਵਾਰਾਂ ਦਾ ਐਲਾਨ

ਨਿਯਮ ਸਾਰਿਆਂ ਲਈ ਬਰਾਬਰ, ਪਰਿਵਾਰ ’ਚੋਂ ਇਕ ਨੂੰ ਹੀ ਮਿਲੇਗੀ ਟਿਕਟ
ਟਿਕਟਾਂ ਵੰਡਣ ਤੋਂ ਬਾਅਦ ਰਿਸ਼ਤੇਦਾਰਾਂ ਨੂੰ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਮੈਦਾਨ ਵਿਚ ਉਤਾਰਣ ਅਤੇ ਆਪਸੀ ਖਿੱਚੋਤਾਣ ’ਤੇ ਸਿੱਧੂ ਨੇ ਕਿਹਾ ਕਿ ਪਾਰਟੀ ਦੇ ਅੰਦਰੂਨੀ ਘਮਸਾਨ ਜਾਂ ਬਗਾਵਤ ਕਿੱਥੇ ਨਹੀਂ ਹੈ। ਆਮ ਆਦਮੀ ਪਾਰਟੀ ਵਿਚ ਤਾਂ ਹੱਥੋਪਾਈ ਤਕ ਹੋ ਗਈ। ਇਸ ਲਈ ਸ਼੍ਰੋਮਣੀ ਅਕਾਲੀ ਦਲ ਨੇ ਸਮੇਂ ਤੋਂ ਪਹਿਲਾਂ ਹੀ ਟਿਕਟ ਦਾ ਐਲਾਨ ਕਰ ਦਿੱਤਾ। ਸਿੱਧੂ ਨੇ ਚੰਨੀ ਅਤੇ ਰਾਣਾ ਗੁਰਜੀਤ ਦਾ ਨਾਂ ਲਏ ਬਿਨਾਂ ਕਿਹਾ ਕਿ ਜੇਕਰ ਕੋਈ ਕਿਸੇ ਦਾ ਭਰਾ ਹੈ ਜਾਂ ਪੁੱਤ ਹੈ ਤਾਂ ਉਹ ਬਿਨਾਂ ਪੁੱਛੇ ਤਾਂ ਗਿਆ ਨਹੀਂ ਹੋਵੇਗਾ। ਜੇਕਰ ਸਿੱਧੂ ਨੇ ਆਪਣੇ ਪੁੱਤ ਨੂੰ ਟਿਕਟ ਨਾ ਦਿੱਤੀ ਤਾਂ ਕਿਸੇ ਦੇ ਭਰਾ ਜਾਂ ਪੁੱਤ ਨੂੰ ਕਿਵੇਂ ਦੇ ਦੇਵੇਗਾ। ਨਿਯਮ ਸਭ ਲਈ ਇਕ ਹੈ ਕਿ ਇਕ ਪਰਿਵਾਰ ਵਿਚ ਸਿਰਫ ਇਕ ਹੀ ਸੀਟ ਮਿਲੇਗੀ। ਸਿੱਧੂ ਨੇ ਕਿਹਾ ਕਿ ਅਸੀਂ 117 ਚੋਣਾਂ ਲੜ ਰਹੇ ਹਾਂ।

ਇਹ ਵੀ ਪੜ੍ਹੋ : ਕਾਂਗਰਸ ਦੇ ਮੈਨੀਫੈਸਟੋ ਨੂੰ ਲੈ ਕੇ ਪ੍ਰਤਾਪ ਬਾਜਵਾ ਦਾ ਵੱਡਾ ਬਿਆਨ, ਸਿੱਧੂ ਦੇ ਪੰਜਾਬ ਮਾਡਲ ’ਤੇ ਆਖੀ ਇਹ ਗੱਲ

ਹਰ ਸੀਟ ’ਤੇ ਇਕ ਚੋਣ ਹੈ। ਹਰ ਸੀਟ ’ਤੇ ਚੁਣੌਤੀ ਹੈ। ਸਭ ਦੀ ਸਮੂਹਿਕ ਜ਼ਿੰਮੇਵਾਰੀ ਹੈ। ਕਿਸੇ ਦੀ ਨਿੱਜੀ ਇੱਛਾ ਨਹੀਂ ਹੈ। ਇੱਛਾ ਕੇਵਲ ਏਜੰਡਾ ਲਾਗੂ ਕਰਨ ਦੀ ਹੈ ਅਤੇ ਜੇਕਰ ਏਜੰਡਾ ਹੈ ਤਾਂ ਨਵਜੋਤ ਸਿੰਘ ਸਿੱਧੂ ਹੈ। ਮੈਂ ਕਿਸੇ ਅਹੁਦੇ ਲਈ ਹਾਂ ਪਰ ਜੇਕਰ ਅਹੁਦਾ ਮੈਨੂੰ ਫ਼ੈਸਲਾ ਲੈਣ ਦੀ ਆਗਿਆ ਦੇਵੇਗਾ ਅਤੇ ਹਾਈਕਮਾਨ ਸ਼ਕਤੀ ਦੇਵੇਗਾ ਤਾਂ ਸਿੱਧੂ ਉਸ ਅਹੁਦੇ ਦਾ ਜ਼ਿੰਮੇਵਾਰੀ ਨਾਲ ਨਿਰਬਾਹ ਕਰੇਗਾ। ਭਲੇ ਹੀ ਇਹ ਅਹੁਦਾ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਦਾ ਹੋਵੇ, ਮੰਤਰੀ ਦਾ ਹੋਵੇ ਜਾਂ ਕੁਝ ਵੀ ਹੋਵੇ। ਉਨ੍ਹਾਂ ਕਿਹਾ ਕਿ ਮੈਂ ਕਦੇ ਨਿੱਜੀ ਤੌਰ ’ਤੇ ਟਿੱਪਣੀ ਨਹੀਂ ਕੀਤੀ। ਗੁਰੂਆਂ ਦੀ ਵਿਚਾਰਧਾਰਾ ਤੋਂ ਉੱਪਰ ਕੋਈ ਨਹੀਂ। ਕੋਈ ਚੌਕੀਦਾਰ ਨਹੀਂ ਕੋਈ ਮੰਤਰੀ ਨਹੀਂ। ਗੁਰੂਆਂ ਦੀ ਵਿਚਾਰਧਾਰਾ ਲਾਈਟ ਹਾਊਸ ਹੈ, ਜੋ ਸਾਨੂੰ ਰਾਹ ਦਿਖਾਉਂਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਹਿੰਦੇ ਕੋਈ ਭੇਦਭਾਵ ਨਹੀਂ ਪਾ ਸਕਦਾ। ਮਜ਼ਹਬ ਨਹੀਂ ਸਿਖਾਤਾ, ਆਪਸ ਮੇਂ ਬੈਰ ਰਖਨਾ।

ਇਹ ਵੀ ਪੜ੍ਹੋ : ਨਾਕਾ ਤੋੜ ਕੇ ਭੱਜੇ ਸਕਾਰਪੀਓ ਸਵਾਰ, ਨੌਜਵਾਨ ਦੇ ਹੱਥੋਂ ਡਿੱਗਾ ਲਿਫਾਫਾ, ਜਦੋਂ ਪੁਲਸ ਨੇ ਦੇਖਿਆ ਤਾਂ ਉੱਡੇ ਹੋਸ਼

ਕੈਪਟਨ ਕੋਲ ਰੰਗ ਕਰਵਾਉਣ ਤਕ ਦੇ ਪੈਸੇ ਨਹੀਂ ਸਨ
ਨਵਜੋਤ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ’ਤੇ ਵੱਡਾ ਹਮਲਾ ਬੋਲਦੇ ਹੋਏ ਕਿਹਾ ਕਿ ਕੈਪਟਨ ਕੋਲ ਰੰਗ ਕਰਵਾਉਣ ਤਕ ਦੇ ਪੈਸੇ ਨਹੀਂ ਸਨ। ਮਸ਼ਰੂਮ ਫ਼ਾਰਮ ਲਈ 2 ਕਰੋੜ ਦਾ ਕਰਜ਼ਾ ਲਿਆ ਸੀ, ਜੋ ਵਧ ਕੇ 12 ਕਰੋੜ ਰੁਪਏ ਦਾ ਹੋ ਗਿਆ ਸੀ। ਸ਼ਰਾਬ ਕਾਰੋਬਾਰੀ ਪੌਂਟੀ ਚੱਢਾ ਨੇ ਆ ਕੇ ਕੈਪਟਨ ਦੀ ਤਕਦੀਰ ਬਦਲੀ, ਉਹ ਵੀ ਤਦ ਜਦੋਂ ਕਾਂਗਰਸ ਹਾਈਕਮਾਨ ਨੇ ਕੈਪਟਨ ਨੂੰ ਪਾਰਟੀ ਦਾ ਪ੍ਰਧਾਨ ਬਣਾਇਆ, ਤਦ ਹੋਰ ਕਈ ਕਰੋੜ ਦੀ ਡੀਲ ਸ਼ੁਰੂ ਹੋਈ। ਪੌਂਟੀ ਚੱਢਾ ਨੇ ਕਿੰਨਾ ਦਿੱਤਾ, ਇਸਦਾ ਤਾਂ ਉਨ੍ਹਾਂ ਕੋਲ ਕੋਈ ਬਿਓਰਾ ਨਹੀਂ ਹੈ ਪਰ ਕੈਪਟਨ ਦੇ ਸਾਰੇ ਕਰਜ਼ੇ ਉੱਤਰ ਗਏ, ਗੱਡੀਆਂ ਬਦਲ ਗਈਆਂ। ਇਹ ਕਹਾਣੀ ਸਾਰਿਆਂ ਨੂੰ ਪਤਾ ਹੈ।

ਰਿਮੋਟ ਕੰਟਰੋਲ ਨਾਲ ਸਰਕਾਰ ਚਲਾਉਣਾ ਚਾਹੁੰਦੇ ਹਨ ਕੇਜਰੀਵਾਲ
ਨਵਜੋਤ ਸਿੱਧੂ ਨੇ ਕੇਜਰੀਵਾਲ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕੇਜਰੀਵਾਲ ਝੂਠੇ ਸੁਪਨੇ ਵੇਚ ਰਹੇ ਹਨ, ਜਦੋਂ ਕਿ ਦਿੱਲੀ ਵਿਚ ਜਿੱਥੇ ਉਨ੍ਹਾਂ ਦੀ ਸਰਕਾਰ ਹੈ, ਉੱਥੇ ਸ਼ਰਾਬ ਕਾਰੋਬਾਰ ਨੂੰ ਉਤਸ਼ਹਿਤ ਕੀਤਾ ਜਾ ਰਿਹਾ ਹੈ। ਅਧਿਆਪਕਾਂ ਨੂੰ ਉਨ੍ਹਾਂ ਦਾ ਹੱਕ ਨਹੀਂ ਦਿੱਤਾ ਜਾ ਰਿਹਾ। ਕੈਬਨਿਟ ਵਿਚ ਇੱਕ ਵੀ ਔਰਤ ਨਹੀਂ ਹੈ ਅਤੇ ਪੰਜਾਬ ਵਿਚ ਮਹਿਲਾ ਸਸ਼ਕਤੀਕਰਣ ਦੀ ਗੱਲ ਕੀਤੀ ਜਾ ਰਹੀ ਹੈ। ਔਰਤਾਂ ਨੂੰ 1 ਹਜ਼ਾਰ ਰੁਪਏ ਦੇਣ ਦੀ ਗੱਲ ਕਹੀ ਜਾ ਰਹੀ ਹੈ ਪਰ ਦਿੱਲੀ ਵਿਚ ਇੱਕ ਵੀ ਰੁਪਿਆ ਨਹੀਂ ਦਿੱਤਾ। ਕੇਜਰੀਵਾਲ ਪੰਜਾਬ ਵਿਚ ਰਿਮੋਟ ਕੰਟਰੋਲ ਦੇ ਜ਼ਰੀਏ ਸਰਕਾਰ ਚਲਾਉਣਾ ਚਾਹੁੰਦੇ ਹਨ।

ਇਹ ਵੀ ਪੜ੍ਹੋ : ਵਿਆਹ ’ਚ ਜਾ ਰਹੇ ਪਰਿਵਾਰ ਨਾਲ ਵਾਪਰਿਆ ਵੱਡਾ ਹਾਦਸਾ, ਤਿੰਨ ਜੀਆਂ ਦੀ ਮੌਤ, ਕਾਰ ਦੇ ਉੱਡੇ ਪਰਖੱਚੇ


author

Gurminder Singh

Content Editor

Related News