ਚੁਫੇਰਿਓਂ ਘਿਰੇ ਨਵਜੋਤ ਸਿੱਧੂ ਨੂੰ ਬੀਬੀ ਜਗੀਰ ਕੌਰ ਨੇ ਕਿਹਾ ਨਾਲਾਇਕ

Tuesday, Jul 09, 2019 - 06:33 PM (IST)

ਚੁਫੇਰਿਓਂ ਘਿਰੇ ਨਵਜੋਤ ਸਿੱਧੂ ਨੂੰ ਬੀਬੀ ਜਗੀਰ ਕੌਰ ਨੇ ਕਿਹਾ ਨਾਲਾਇਕ

ਨਵੀਂ ਦਿੱਲੀ/ਚੰਡੀਗੜ੍ਹ : ਇਕ ਮਹੀਨਾ ਲੰਘਣ ਦੇ ਬਾਵਜੂਦ ਵੀ ਊਰਜਾ ਵਿਭਾਗ ਨਾ ਸਾਂਭੇ ਜਾਣ 'ਤੇ ਅਕਾਲੀ ਦਲ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਨਵਜੋਤ ਸਿੱਧੂ ਨੂੰ ਨਾਲਾਇਕ ਮੰਤਰੀ ਕਰਾਰ ਦਿੱਤਾ ਹੈ। ਨਵਜੋਤ ਸਿੱਧੂ 'ਤੇ ਵੱਡਾ ਹਮਲਾ ਬੋਲਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਪਹਿਲਾਂ ਲੋਕਲ ਬਾਡੀਜ਼ ਵਿਭਾਗ ਵਿਚ ਸਿੱਧੂ ਕੁਝ ਨਹੀਂ ਕਰ ਸਕੇ ਅਤੇ ਹੁਣ ਬਿਜਲੀ ਮਹਿਕਮਾ ਵੀ ਨਹੀਂ ਸੰਭਾਲ ਰਹੇ। ਬੀਬੀ ਜਗੀਰ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਇੰਨੇ ਵਿਧਾਇਕ ਹਨ, ਇਸ ਲਈ ਸਿੱਧੂ ਨੂੰ ਲਾਂਭੇ ਕਰਕੇ ਕਿਸੇ ਹੋਰ ਨੂੰ ਬਿਜਲੀ ਵਿਭਾਗ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਜਾਣੀ ਚਾਹੀਦੀ ਹੈ। 

ਅੱਗੇ ਬੋਲਦੇ ਹੋਏ ਬੀਬੀ ਨੇ ਕਿਹਾ ਕਿ ਨਵਜੋਤ ਸਿੱਧੂ ਨੇ ਪੰਜਾਬ ਦੀ ਜਨਤਾ ਨਾਲ ਧੋਖਾ ਕੀਤਾ ਹੈ ਅਤੇ ਸਿੱਧੂ ਦਾ ਅਸਲ ਚਿਹਰਾ ਲੋਕਾਂ ਦੇ ਸਾਹਮਣੇ ਆ ਗਿਆ ਹੈ। ਇਸ ਲਈ ਹੁਣ ਮੁੱਖ ਮੰਤਰੀ ਨੂੰ ਇਸ 'ਤੇ ਕਾਰਵਾਈ ਕਰਦੇ ਹੋਏ ਜਲਦ ਹੀ ਕਿਸੇ ਹੋਰ ਨੂੰ ਬਿਜਲੀ ਵਿਭਾਗ ਦੇ ਦੇਣਾ ਚਾਹੀਦਾ ਹੈ।


author

Gurminder Singh

Content Editor

Related News