ਅਫਵਾਹਾਂ ਦਰਮਿਆਨ ਨਵਜੋਤ ਸਿੱਧੂ ਨੇ ਟਵਿੱਟਰ ’ਤੇ ਫਿਰ ਆਖੀ ਵੱਡੀ ਗੱਲ

Friday, Mar 26, 2021 - 06:22 PM (IST)

ਅਫਵਾਹਾਂ ਦਰਮਿਆਨ ਨਵਜੋਤ ਸਿੱਧੂ ਨੇ ਟਵਿੱਟਰ ’ਤੇ ਫਿਰ ਆਖੀ ਵੱਡੀ ਗੱਲ

ਚੰਡੀਗੜ੍ਹ : ਸ਼ਾਇਰਾਨਾ ਅੰਦਾਜ਼ ਵਿਚ ਵਿਰੋਧੀਆਂ ਨੂੰ ਠੋਕਵਾਂ ਜਵਾਬ ਦੇਣ ਵਾਲੇ ਸਾਬਕਾ ਮੰਤਰੀ ਨਵਜੋਤ ਸਿੱਧੂ ਨੇ ਇਕ ਵਾਰ ਫਿਰ ਟਵੀਟ ਕਰਕੇ ਵੱਡੀ ਗੱਲ ਆਖੀ ਹੈ। ਦਰਅਸਲ ਨਵਜੋਤ ਸਿੱਧੂ ਦੇ ਮੁੱਖ ਧਾਰਾ ਵਿਚ ਪਰਤਣ ਲਈ ਕਾਂਗਰਸ ਨੇ ਪੂਰੀ ਵਾਹ ਲਗਾਈ ਹੋਈ ਹੈ ਅਤੇ ਸਿਆਸੀ ਗਲਿਆਰਿਆਂ ਵਿਚ ਵੀ ਸਿੱਧੂ ਨੂੰ ਲੈ ਕੇ ਚਰਚਾਵਾਂ ਦੇ ਦੌਰ ਪੂਰੀ ਤਰ੍ਹਾਂ ਗਰਮ ਹਨ। ਹੁਣ ਸਿੱਧੂ ਨੇ ਇਸ ਕਿਆਸਰਾਈਆਂ ਵਿਚਕਾਰ ਇਕ ਹੋਰ ਟਵੀਟ ਕੀਤਾ ਹੈ। ਸਿੱਧੂ ਨੇ ਆਖਿਆ ਹੈ ਕਿ ‘ਹਮਾਰੀ ਅਫਵਾਹੋਂ ਕਾ ਧੂਆਂ ਵਹੀਂ ਸੇ ਉਠਤਾ ਹੈ, ਜਹਾਂ ਹਮਾਰੇ ਨਾਮ ਸੇ ਆਗ ਲਗਤੀ ਹੈ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੇ ਮਾਮਲੇ ’ਚ ਕੈਪਟਨ ਅਮਰਿੰਦਰ ਸਿੰਘ ਨੇ ਖੋਲ੍ਹੇ ਪੱਤੇ, ਹੁਣ ਗੇਂਦ ਸਿੱਧੂ ਦੇ ਪਾਲ਼ੇ ’ਚ

ਦਰਅਸਲ ਪਿਛਲੇ ਲੰਬੇ ਸਮੇਂ ਤੋਂ ਸਰਗਰਮ ਸਿਆਸਤ ਤੋਂ ਚੱਲ ਰਹੇ ਸਿੱਧੂ ਨੂੰ ਮੁੜ ਮੋਹਰੀ ਕਤਾਰ ਵਿਚ ਲਾਉਣ ਦੇ ਯਤਨ ਕੀਤੇ ਜਾ ਰਹੇ ਹਨ। ਇਸ ਲਈ ਕਾਂਗਰਸ ਹਾਈਕਮਾਨ ਨੇ ਬਕਾਇਦਾ ਕਾਂਗਰਸ ਦੇ ਚੋਟੀ ਦੇ ਆਗੂ ਹਰੀਸ਼ ਰਾਵਤ ਦੀ ਡਿਊਟੀ ਵੀ ਲਗਾਈ ਹੈ। ਸ਼ਾਇਦ ਇਸੇ ਦਾ ਨਤੀਜਾ ਹੈ ਕਿ ਪਿਛਲੇ ਕੁੱਝ ਮਹੀਨਿਆਂ ਦਰਮਿਆਨ ਕੈਪਟਨ-ਸਿੱਧੂ ਵਿਚਾਲੇ ਦੋ ਮੀਟਿੰਗਾਂ ਵੀ ਹੋ ਚੁੱਕੀਆਂ ਹਨ। ਇਸ ਸਭ ਦੇ ਦਰਮਿਆਨ ਕਦੇ ਸਿੱਧੂ ਦੇ ਪੰਜਾਬ ਪ੍ਰਧਾਨ ਬਣਨ ਅਤੇ ਕਦੇ ਉਪ ਮੁੱਖ ਮੰਤਰੀ ਦੇ ਅਹੁਦੇ ਦੇ ਚਾਹਵਾਨ ਦੀਆਂ ਅਫਵਾਹਾਂ ਸਾਹਮਣੇ ਆਉਂਦੀਆਂ ਹਨ। ਲਿਹਾਜ਼ਾਂ ਸਿੱਧੂ ਨੇ ਇਸ ਟਵੀਟ ਰਾਹੀਂ ਆਪਣੇ ਵਿਰੋਧੀਆਂ ਨੂੰ ਠੋਕਵਾਂ ਜਵਾਬ ਦਿੱਤਾ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਪੁਲਸ ਮਹਿਕਮੇ ’ਚ ਵੱਡਾ ਫੇਰ-ਬਦਲ, ਕਈ ਅਫ਼ਸਰਾਂ ਦੇ ਤਬਾਦਲੇ

7 ਮਾਰਚ ਨੂੰ ਹੋਈ ਸੀ ਕੈਪਟਨ ਤੇ ਸਿੱਧੂ ਦੀ ਮੁਲਾਕਾਤ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਵਿਚਾਲੇ ਆਖ਼ਰੀ ਮੁਲਾਕਾਤ 17 ਮਾਰਚ ਨੂੰ ਹੋਈ ਸੀ। ਇਸ ਮੁਲਾਕਾਤ ਤੋਂ ਬਾਅਦ ਦੋਵੇਂ ਧਿਰਾਂ ਸ਼ਾਂਤ ਸਨ ਜਦਕਿ ਹੁਣ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਪੱਤੇ ਖੋਲ੍ਹਦੇ ਹੋਏ ਨਵਜੋਤ ਸਿੰਘ ਸਿੱਧੂ ਨੂੰ ਵਜ਼ੀਰੀ ਦੀ ਪੇਸ਼ਕਸ਼ ਕੀਤੀ ਹੈ ਜਿਸ ਮਗਰੋਂ ਸਿੱਧੂ ਦੇ ਉੱਪ ਮੁੱਖ ਮੰਤਰੀ ਜਾਂ ਕਾਂਗਰਸ ਪ੍ਰਧਾਨ ਬਣਨ ’ਤੇ ਫਿਲਹਾਲ ਵਿਰਾਮ ਲੱਗ ਗਿਆ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸਪੱਸ਼ਟ ਕਿਹਾ ਹੈ ਕਿ ਨਵਜੋਤ ਸਿੱਧੂ ਨੂੰ ਸਰਕਾਰ ’ਚ ਆਉਣ ਦੀ ਪੇਸ਼ਕਸ਼ ਕੀਤੀ ਗਈ ਹੈ ਅਤੇ ਪਹਿਲੇ ਦਿਨ ਤੋਂ ਮਹਿਕਮਾ ਖਾਲ੍ਹੀ ਰੱਖਿਆ ਹੋਇਆ ਹੈ। ਹੁਣ ਫ਼ੈਸਲਾ ਨਵਜੋਤ ਸਿੱਧੂ ਨੇ ਕਰਨਾ ਹੈ ਕਿ ਉਸ ਨੇ ਕਦੋਂ ਵਾਪਸ ਆਉਣਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਨਵਜੋਤ ਸਿੱਧੂ ਨੇ ਇਸ ਬਾਰੇ ਹਾਈ ਕਮਾਨ ਨਾਲ ਗੱਲ ਕਰਨੀ ਹੈ ਤਾਂ ਉਹ ਕਰ ਸਕਦੇ ਹਨ। ਕੈਪਟਨ ਨੇ ਇਹ ਵੀ ਕਿਹਾ ਕਿ ਹੁਣ ਸਮਾਂ ਘੱਟ ਹੈ ਅਤੇ ਨਵਜੋਤ ਸਿੱਧੂ ਨੂੰ ਜਲਦੀ ਹੀ ਮਨ ਬਣਾਉਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਪੰਜਾਬ ਦੇ 81 ਫ਼ੀਸਦੀ ਨਮੂਨਿਆਂ ’ਚ ਪਾਇਆ ਗਿਆ ਯੂ.ਕੇ. ਦਾ ਵਾਇਰਸ, ਕੈਪਟਨ ਨੇ ਜਾਰੀ ਕੀਤੀ ਚਿਤਾਵਨੀ


author

Gurminder Singh

Content Editor

Related News