ਸਿੱਧੂ-ਬਾਜਵਾ ਬਿਆਨਬਾਜ਼ੀ ''ਤੇ ਭਾਜਪਾ ਦੀ ਚੁਟਕੀ (ਵੀਡੀਓ)

Saturday, Jul 21, 2018 - 11:51 AM (IST)

ਅੰਮ੍ਰਿਤਸਰ (ਸੁਮਿਤ) : ਨਾਜਾਇਜ਼ ਕਾਲੋਨੀਆਂ ਦੇ ਮਾਮਲੇ ਨੂੰ ਲੈ ਕੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਅਤੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ 'ਚ ਅੰਦਰਖਾਤੇ ਚੱਲ ਰਹੀ ਖਿੱਚੋ-ਤਾਣ 'ਤੇ ਭਾਜਪਾ ਆਗੂ ਤਰੁਣ ਚੁੱਘ ਨੇ ਚੁਟਕੀ ਲਈ ਹੈ। ਚੁੱਘ ਨੇ ਕਿਹਾ ਕਿ ਕੈਪਟਨ ਦੀ ਕੈਬਨਿਟ ਆਪਸ 'ਚ ਵੰਡੀ ਪਈ ਹੈ ਅਤੇ ਮੰਤਰੀ ਆਪਸ 'ਚ ਹੀ ਲੜ ਰਹੇ ਹਨ। ਉਨ੍ਹਾਂ ਮੰਤਰੀਆਂ ਦੀ ਆਪਸੀ ਲੜਾਈ ਨੂੰ ਪੰਜਾਬ ਅਤੇ ਪੰਜਾਬ ਦੀ ਜਨਤਾ ਲਈ ਨੁਕਸਾਨਦੇਹ ਦੱਸਿਆ ਹੈ। 
ਇਸਦੇ ਨਾਲ ਹੀ ਭਾਜਪਾ ਆਗੂ ਨੇ ਪੰਜਾਬ ਸਰਕਾਰ ਨੂੰ ਹੋਰ ਵੀ ਕਈ ਮੁੱਦਿਆਂ 'ਤੇ ਘੇਰਦਿਆਂ ਹਰ ਫਰੰਟ 'ਤੇ ਫੇਲ੍ਹ ਕਰਾਰ ਦਿੱਤਾ। ਭਾਜਪਾ ਆਗੂ ਨੇ ਨਵਜੋਤ ਸਿੱਧੂ ਨੂੰ ਸੋਚ ਸਮਝ ਕੇ ਬਿਆਨਬਾਜ਼ੀ ਕਰਨ ਦੀ ਸਲਾਹ ਦਿੱਤੀ ਹੈ।


Related News