''84 ਦੰਗੇ ਮਾਮਲਾ : ਟਾਈਟਲਰ ''ਤੇ ਸਿੱਧੂ ਦਾ ਵੱਡਾ ਬਿਆਨ

Wednesday, Feb 07, 2018 - 07:39 PM (IST)

''84 ਦੰਗੇ ਮਾਮਲਾ : ਟਾਈਟਲਰ ''ਤੇ ਸਿੱਧੂ ਦਾ ਵੱਡਾ ਬਿਆਨ

ਅੰਮ੍ਰਿਤਸਰ (ਸੁਮਿਤ) : 1984 ਸਿੱਖ ਦੰਗੇ ਮਾਮਲੇ 'ਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਜਗਦੀਸ਼ ਟਾਈਟਲਰ 'ਤੇ ਤਿੱਖਾ ਹਮਲਾ ਬੋਲਿਆ ਹੈ। ਸਿੱਧੂ ਮੁਤਾਬਕ ਦੰਗਿਆਂ ਦਾ ਭਾਂਵੇ ਕੋਈ ਵੀ ਦੋਸ਼ੀ ਹੋਵੇ ਉਸਨੂੰ ਚੌਕ 'ਚ ਖੜ੍ਹਾ ਕਰਕੇ ਮੌਤ ਦੀ ਸਜ਼ਾ ਦੇਣੀ ਚਾਹੀਦੀ ਹੈ।
ਇਥੇ ਦੱਸਣਯੋਗ ਹੈ ਕਿ ਬੀਤੇ ਦਿਨੀਂ ਜਗਦੀਸ਼ ਟਾਈਟਲਰ ਦਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਟਿੰਗ ਆਪਰੇਸ਼ਨ ਜਨਤਕ ਕੀਤਾ ਗਿਆ ਸੀ, ਜਿਸ 'ਚ ਟਾਈਟਲਰ 100 ਸਿੱਖਾਂ ਦੇ ਕਤਲ ਕਰਨ ਦਾ ਜ਼ਿਕਰ ਕਰ ਰਿਹਾ ਹੈ।


Related News