ਨਵਜੋਤ ਕੌਰ ਲੰਬੀ ਨੇ ਗਾਇਕਾ ਅਨਮੋਲ ਗਗਨ ਮਾਨ ਬਾਰੇ ਪਈ ਗਲਤ ਪੋਸਟ ਸਬੰਧੀ ਦਿੱਤਾ ਸਪੱਸ਼ਟੀਕਰਨ

Monday, Jul 13, 2020 - 06:36 PM (IST)

ਨਵਜੋਤ ਕੌਰ ਲੰਬੀ ਨੇ ਗਾਇਕਾ ਅਨਮੋਲ ਗਗਨ ਮਾਨ ਬਾਰੇ ਪਈ ਗਲਤ ਪੋਸਟ ਸਬੰਧੀ ਦਿੱਤਾ ਸਪੱਸ਼ਟੀਕਰਨ

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਸਿੰਘ ਰਿਣੀ) : ਪਹਿਲਾਂ ਆਮ ਆਦਮੀ ਪਾਰਟੀ ਵਿਚ ਰਹਿ ਅਤੇ ਫਿਰ ਸੁਖਪਾਲ ਸਿੰਘ ਖਹਿਰਾ ਦਾ ਸਾਥ ਦੇਣ ਵਾਲੀ ਲੰਬੀ ਤੋਂ ਯੂਥ ਆਗੂ ਨਵਜੋਤ ਕੌਰ ਲੰਬੀ ਦੇ ਨਾਮ 'ਤੇ ਬਣੇ ਇਕ ਪੇਜ 'ਤੇ ਅੱਜ ਗਾਇਕਾ ਅਨਮੋਲ ਗਗਨ ਮਾਨ ਦੇ ਆਮ ਆਦਮੀ ਪਾਰਟੀ ਵਿਚ ਜਾਣ ਨੂੰ ਲੈ ਕੇ ਪਾਈ ਇਕ ਪੋਸਟ ਜਿਸ ਵਿਚ ਗਲਤ ਸ਼ਬਦਾਵਲੀ ਵਰਤੀ ਗਈ ਹੈ ਦਾ ਖੁਦ ਨਵਜੋਤ ਕੌਰ ਲੰਬੀ ਨੇ ਖੰਡਨ ਕੀਤਾ ਹੈ। ਨਵਜੋਤ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਨਾਮ 'ਤੇ ਪੇਜ ਬਣਾ ਕੇ ਕਿਸੇ ਵਲੋਂ ਗਲ਼ਤ ਪੋਸਟ ਪਾਈ ਗਈ ਹੈ। 

ਇਹ ਵੀ ਪੜ੍ਹੋ : ਕੋਰੋਨਾ ਆਫ਼ਤ ਕਾਰਣ ਕੈਪਟਨ ਸਰਕਾਰ ਦੀ ਸਖ਼ਤੀ, ਜਾਰੀ ਕੀਤੀਆਂ ਨਵੀਆਂ ਗਾਈਡਲਾਈਨ

PunjabKesari

ਨਵਜੋਤ ਕੌਰ ਲੰਬੀ ਨੇ ਖੰਡਨ ਕਰਦਿਆ ਕਿਹਾ ਕਿ ਮੇਰੇ ਨਾਮ ਦੇ ਜਾਅਲੀ ਪੇਜ 'ਤੇ ਅਨਮੋਲ ਗਗਨ ਮਾਨ ਬਾਰੇ ਬਹੁਤ ਘਟੀਆ ਸ਼ਬਦ ਲਿਖੇ ਗਏ ਹਨ, ਜੋ ਕਿ ਬਹੁਤ ਗਲਤ ਹੈ। ਮੈਨੂੰ ਪਤਾ ਲੱਗਾ ਹੈ ਕਿ ਉਹ ਆਮ ਆਦਮੀ ਪਾਰਟੀ ਵਿਚ ਜਾ ਰਹੇ ਹਨ। ਵਧੀਆ ਗੱਲ ਹੈ ਕਿ ਉਹ ਆਪਣਾ ਕੈਰੀਅਰ ਛੱਡ ਕੇ ਸਿਆਸਤ ਵਿਚ ਆ ਰਹੇ ਹਨ। ਮੇਰੇ ਲਈ ਖੁਸ਼ੀ ਵਾਲੀ ਗੱਲ ਹੈ ਕਿ ਇਕ ਕੁੜੀ ਹੋ ਕਿ ਸਿਆਸਤ ਵਿਚ ਜਾ ਰਹੇ ਹਨ ਕਿਉਂਕਿ ਪਹਿਲਾਂ ਹੀ ਸਿਆਸਤ ਵਿਚ ਕੁੜੀਆਂ ਬਹੁਤ ਘੱਟ ਹਨ, ਸੋ ਇਨ੍ਹਾਂ ਨਾਲ ਜੋ ਵੀ ਕੁੜੀਆਂ ਰਾਜਨੀਤੀ ਵਿਚ ਆਉਣਾ ਚਾਹੁੰਦੀਆਂ ਹਨ, ਉਨ੍ਹਾਂ ਨੂੰ ਹੁੰਗਾਰਾ ਮਿਲੇਗਾ। ਨਵਜੋਤ ਕੌਰ ਨੇ ਕਿਹਾ ਕਿ ਕੋਈ ਵੀ ਪਾਰਟੀ ਹੋਵੇ ਪਰ ਇਹ ਵੱਡੀ ਗੱਲ ਹੈ ਕੇ ਪੰਜਾਬ ਦੇ ਹੱਕ ਲਈ, ਪੰਜਾਬ ਦੇ ਹਿੱਤ ਲਈ ਉਹ ਅੱਗੇ ਆਏ। ਇਸ ਲਈ ਸਾਡਾ ਫਰਜ਼ ਬਣਦਾ ਹੈ ਕਿ ਆਲੋਚਨਾ ਕਰਨ ਦੀ ਬਜਾਏ ਉਨ੍ਹਾਂ ਨੂੰ ਹੱਲਾਸ਼ੇਰੀ ਦਈਏ।

ਇਹ ਵੀ ਪੜ੍ਹੋ : ਅੱਖਾਂ ਤੋਂ ਵਾਂਝੀ ਹਰਲੀਨ ਕੌਰ ਨੇ ਜੋ ਕਰ ਵਿਖਾਇਆ ਸੁਣ ਤੁਸੀਂ ਵੀ ਕਰੋਗੇ ਸਿਫ਼ਤਾਂ


author

Gurminder Singh

Content Editor

Related News