ਢੋਲ ਪ੍ਰਦਰਸ਼ਨ, ਭੀਖ ਮੰਗਣ ਤੋਂ ਬਾਅਦ ਵੋਕੇਸ਼ਨਲ ਅਧਿਆਪਕਾਂ ਨੇ ਸੀ. ਐੱਮ. ਨੂੰ ਖੂਨ ਨਾਲ ਲਿਖਿਆ ਮੰਗ-ਪੱਤਰ

06/17/2021 1:08:56 PM

ਪਟਿਆਲਾ (ਮਨਦੀਪ ਜੋਸਨ) : ਵੋਕੇਸ਼ਨਲ ਅਧਿਆਪਕ ਯੂਨੀਅਨ ਪੰਜਾਬ ਨੇ ਬੂਟ ਪਾਲਿਸ਼ਾਂ ਕਰਨ ਅਤੇ ਭੀਖ ਮੰਗਣ ਤੋਂ ਬਾਅਦ ਖੂਨ ਨਾਲ ਮੰਗਾਂ ਲਿਖ ਕੇ ਆਪਣੇ ਮੰਗ-ਪੱਤਰ ਸੀ. ਐੱਮ. ਅਤੇ ਸਰਕਾਰ ਨੂੰ ਭੇਜੇ ਹਨ। ਇਸ ਦੌਰਾਨ ਅਧਿਆਪਕਾਂ ਨੇ ਗੁਰਦੁਆਰਾ ਦੂਖ ਨਿਵਾਰਣ ਸਾਹਿਬ ਵਿਖੇ ਧਰਨੇ ਦੌਰਾਨ ਨਾਅਰੇਬਾਜ਼ੀ ਕਰ ਕੇ ਆਪਣਾ ਰੋਸ ਵੀ ਜਤਾਇਆ। ਸੂਬਾ ਪ੍ਰਧਾਨ ਰਾਇ ਸਾਹਿਬ ਸਿੰਘ ਸਿੱਧੂ, ਸੂਬਾ ਮੀਤ ਪ੍ਰਧਾਨ ਨਵਨੀਤ ਕੁਮਾਰ ਅਤੇ ਸਾਥੀਆਂ ਨੇ ਦੱਸਿਆ ਕਿ ਵੋਕੇਸ਼ਨਲ ਅਧਿਆਪਕ ਪਿਛਲੇ 8 ਦਿਨਾਂ ਤੋਂ ਮੁੱਖ ਮੰਤਰੀ ਦੇ ਸ਼ਹਿਰ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ਪੱਕੇ ਧਰਨੇ ’ਤੇ ਬੈਠੇ ਹਨ। ਉਨ੍ਹਾਂ ਨੇ ਪਿਛਲੇ ਦਿਨਾਂ ’ਚ ਬੂਟ ਪਾਲਿਸ਼ਾਂ ਕਰ, ਸਰਕਾਰ ਵੱਲੋਂ ਦਿੱਤੇ ਜਾਂਦੇ ਲਾਲੀਪੋਪ ਵੰਡ, ਸ਼ਹਿਰ ’ਚ ਰੋਸ ਰੈਲੀਆਂ, ਭੀਖ ਮੰਗ ਕੇ ਸਰਕਾਰ ਦੇ ਖਜ਼ਾਨੇ ’ਚ ਪੈਸੇ ਜਮਾ ਕਰਵਾ, ਢੋਲ ਪ੍ਰਦਰਸ਼ਨ ਅਤੇ ਅੱਜ ਆਪਣੇ ਖੂਨ ਨਾਲ ਮੰਗਾਂ ਅਤੇ ਚਿੱਠੀ ਲਿੱਖ ਕੇ ਸਰਕਾਰ ਨੂੰ ਆਪਣੀਆਂ ਮੰਗਾਂ ਵੱਲ ਧਿਆਨ ਦਵਾਉਣ ਦੀ ਕੋਸ਼ਿਸ਼ ਕੀਤੀ ਹੈ।

ਇਹ ਵੀ ਪੜ੍ਹੋ : 32 ਕਿਸਾਨ ਜੱਥੇਬੰਦੀਆਂ ਵਲੋਂ ਕੇਂਦਰ ਸਰਕਾਰ ਦੀਆਂ ਲੁਕਵੀਆਂ ਚਾਲਾਂ ਖ਼ਿਲਾਫ਼ ਸੰਘਰਸ਼ ਤੇਜ਼ ਕਰਨ ਦਾ ਐਲਾਨ

 

ਸਰਕਾਰ ਦੇ ਘਰ-ਘਰ ਨੌਕਰੀ ਵਾਲੇ ਵਾਅਦੇ ਨੂੰ ਪੂਰਾ ਕਰਵਾਉਣ ਲਈ ਪਿਛਲੇ 7 ਸਾਲਾਂ ਤੋਂ ਸਰਕਾਰੀ ਸਕੂਲਾਂ ’ਚ ਕਿੱਤਾ ਮੁਖੀ ਕੋਰਸ ਕਰਵਾ ਕੇ ਬੱਚਿਆਂ ਨੂੰ ਨੌਕਰੀ ਲਗਵਾ ਰਹੇ ਹਨ। ਇਨਾਂ ਦੇ ਪੜ੍ਹਾਏ ਬੱਚੇ ਅਧਿਆਪਕਾਂ ਨਾਲੋਂ ਦੁੱਗਣੀਆਂ ਤਨਖਾਹਾਂ ’ਤੇ ਨੌਕਰੀ ਹਾਸਲ ਕਰਦੇ ਹਨ ਪਰ ਪੰਜਾਬ ਸਰਕਾਰ ਨੇ ਉਕਤ ਹੁਨਰਮੰਦ ਅਧਿਆਪਕਾਂ ਦੀ ਬਿਲਕੁੱਲ ਵੀ ਸਾਰ ਨਹੀਂ ਲਈ। ਯੂਨੀਅਨ ਆਗੂਆਂ ਨੇ ਹੁਕਮਰਾਨ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਜਲਦ ਹੀ ਮੰਗਾਂ ਦੀ ਪੂਰਤੀ ਨਹੀਂ ਕੀਤੀ ਗਈ ਤਾਂ ਉਹ ਆਪਣਾ ਸੰਘਰਸ਼ ਹੋਰ ਤਿੱਖਾ ਕਰਨਗੇ।

ਇਹ ਵੀ ਪੜ੍ਹੋ : ਮੁੱਖ ਮੰਤਰੀ ਨੇ ਟੀਕਾਕਰਣ ਤੇ ਫ਼ਤਹਿ ਕਿੱਟ ਸਬੰਧੀ ਘੋਟਾਲੇ ਦੇ ਦੋਸ਼ ਨੂੰ ਕੀਤਾ ਖਾਰਜ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ

 


Anuradha

Content Editor

Related News