ਨਾਜਾਇਜ਼ ਸਬੰਧਾਂ ਦੇ ਦੋਸ਼ਾਂ ਨੂੰ ਨਾ ਸਹਾਰਦਿਆਂ ਨੈਸ਼ਨਲ ਕਬੱਡੀ ਖਿਡਾਰਨ ਨੇ ਕੀਤੀ ਖ਼ੁਦਕੁਸ਼ੀ

Sunday, Nov 27, 2022 - 05:53 PM (IST)

ਨਾਜਾਇਜ਼ ਸਬੰਧਾਂ ਦੇ ਦੋਸ਼ਾਂ ਨੂੰ ਨਾ ਸਹਾਰਦਿਆਂ ਨੈਸ਼ਨਲ ਕਬੱਡੀ ਖਿਡਾਰਨ ਨੇ ਕੀਤੀ ਖ਼ੁਦਕੁਸ਼ੀ

ਤਰਨਤਾਰਨ (ਰਮਨ) : ਰਿਸ਼ਤੇਦਾਰਾਂ ਵਿਚ ਮਾੜਾ ਸਾਬਤ ਕਰਨ ਦੇ ਚੱਲਦਿਆਂ ਮੁੰਡਿਆਂ ਨਾਲ ਨਾਜਾਇਜ਼ ਸਬੰਧਾਂ ਦੇ ਲੱਗੇ ਦੋਸ਼ਾਂ ਨੂੰ ਨਾ ਸਹਾਰਦੇ ਹੋਏ ਕਬੱਡੀ ਖਿਡਾਰਨ ਵਲੋਂ ਜ਼ਹਿਰੀਲਾ ਪਦਾਰਥ ਨਿਗਲ ਲਿਆ ਗਿਆ, ਜਿਸ ਦੇ ਕਈ ਦਿਨਾਂ ਤੱਕ ਹਸਪਤਾਲ ਵਿਚ ਜਾਰੀ ਇਲਾਜ ਤੋਂ ਬਾਅਦ ਉਸ ਦੀ ਮੌਤ ਹੋ ਗਈ। ਇਸ ਬਾਬਤ ਥਾਣਾ ਸਰਹਾਲੀ ਦੀ ਪੁਲਸ ਨੇ ਮ੍ਰਿਤਕਾ ਦੀ ਮਾਂ ਦੇ ਬਿਆਨਾਂ ਹੇਠ ਭੈਣ, ਭਣੇਵੀਂ ਅਤੇ ਭਣੇਵੇਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਪਿਓ ਦਾ ਸਸਕਾਰ ਕਰਨ ਆਏ ਹਵਾਲਾਤੀ ਪੁੱਤ ਨੇ ਜੇਲ੍ਹ ਪ੍ਰਸ਼ਾਸਨ 'ਤੇ ਲਾਏ ਗੰਭੀਰ ਇਲਜ਼ਾਮ, ਕੀਤੇ ਸਨਸਨੀਖੇਜ਼ ਖੁਲਾਸੇ

ਪੁਲਸ ਨੂੰ ਦਿੱਤੇ ਬਿਆਨਾਂ ਤਹਿਤ ਲਖਵਿੰਦਰ ਕੌਰ ਵਿਧਵਾ ਹਰਜਿੰਦਰ ਸਿੰਘ ਨਿਵਾਸੀ ਪਿੰਡ ਜੌੜਾ ਨੇ ਦੱਸਿਆ ਕਿ ਉਸ ਦੀ ਕੁੜੀ ਵੀਰਪਾਲ ਕੌਰ ਜੋ ਨੈਸ਼ਨਲ ਕਬੱਡੀ ਖਿਡਾਰਨ ਹੈ ਅਤੇ ਬੀ. ਏ ਦੀ ਪੜ੍ਹਾਈ ਕਰਨ ਉਪਰੰਤ ਵਿਦੇਸ਼ ਜਾਣ ਲਈ ਆਪਣੀ ਮਾਸੀ ਦੀ ਕੁੜੀ ਗਗਨਦੀਪ ਕੌਰ ਦੇ ਨਾਲ ਅੰਮ੍ਰਿਤਸਰ ਵਿਖੇ ਆਈਲੈਟਸ ਕਰ ਰਹੀ ਹੈ। ਜਦੋਂ ਵੀਰਪਾਲ ਕੌਰ ਨੂੰ ਪਤਾ ਲੱਗਾ ਕਿ ਉਸ ਦੀ ਭਣੇਵੀਂ ਗਗਨਦੀਪ ਕੌਰ ਦੇ ਚਾਲ-ਚਲਨ ਠੀਕ ਨਹੀਂ ਹਨ ਤਾਂ ਵੀਰਪਾਲ ਕੌਰ ਨੇ ਉਸ ਨੂੰ ਰੋਕਣਾ-ਟੋਕਣਾ ਕਰਨਾ ਸ਼ੁਰੂ ਕਰ ਦਿੱਤਾ। ਇਸ ਸਬੰਧੀ ਜਦੋਂ ਗਗਨਦੀਪ ਕੌਰ ਨੂੰ ਪਤਾ ਚੱਲ ਗਿਆ ਕਿ ਉਸ ਦੀ ਚਾਲ-ਚਲਨ ਸਬੰਧੀ ਵੀਰਪਾਲ ਕੌਰ ਸਭ ਕੁਝ ਜਾਣ ਗਈ ਹੈ ਤਾਂ ਉਸ ਨੇ ਆਪਣੀ ਮਾਂ ਮਨਜਿੰਦਰ ਕੌਰ ਪਤਨੀ ਸਰਵਣ ਸਿੰਘ ਅਤੇ ਭਰਾ ਗੁਰਲਾਲ ਸਿੰਘ ਪੁੱਤਰ ਸਰਵਨ ਸਿੰਘ ਵਾਸੀ ਮੁੰਡਾ ਪਿੰਡ ਨਾਲ ਮਿਲ ਕੇ ਵੀਰਪਾਲ ਕੌਰ ਖ਼ਿਲਾਫ਼ ਰਿਸ਼ਤੇਦਾਰਾਂ ਵਿਚ ਉਸ ਦੇ ਮੁੰਡਿਆਂ ਨਾਲ ਨਾਜਾਇਜ਼ ਸਬੰਧ ਹੋਣ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ- ਜੀਜੇ ਵਲੋਂ ਭੈਣ ਨੂੰ ਦਿੱਤੇ ਧੋਖੇ ਦਾ ਦੁੱਖ ਨਾ ਸਹਾਰ ਸਕਿਆ ਭਰਾ, ਚੁੱਕਿਆ ਖੌਫ਼ਨਾਕ ਕਦਮ

 ਜਿਸ ਨੂੰ ਨਾ ਸਹਾਰਦੇ ਹੋਏ ਉਸ ਦੀ ਕੁੜੀ ਵੀਰਪਾਲ ਕੌਰ ਨੇ ਬੀਤੀ 17 ਨਵੰਬਰ ਨੂੰ ਕੋਈ ਜ਼ਹਿਰੀਲਾ ਪਦਾਰਥ ਖਾ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਜਿਸ ਨੂੰ ਗੰਭੀਰ ਹਾਲਤ ਵਿਚ ਪਹਿਲਾਂ ਤਰਨਤਾਰਨ ਅਤੇ ਬਾਅਦ ਵਿਚ ਅੰਮ੍ਰਿਤਸਰ ਦੇ ਵੱਖ-ਵੱਖ ਹਸਪਤਾਲਾਂ ਵਿਚ ਲਿਜਾਇਆ ਗਿਆ, ਜਿੱਥੇ ਬੀਤੀ 25 ਨਵੰਬਰ ਨੂੰ ਰਾਤ 8 ਵਜੇ ਵੀਰਪਾਲ ਕੌਰ ਦੀ ਮੌਤ ਹੋ ਗਈ। ਜਾਣਕਾਰੀ ਦਿੰਦੇ ਹੋਏ ਪੁਲਸ ਚੌਕੀ ਨੌਸ਼ਿਹਰਾ ਪੰਨੂਆਂ ਦੇ ਇੰਚਾਰਜ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਵੀਰਪਾਲ ਕੌਰ ਦੀ ਮਾਂ ਲਖਵਿੰਦਰ ਕੌਰ ਦੇ ਬਿਆਨਾਂ ਹੇਠ ਭੈਣ ਮਨਜਿੰਦਰ ਕੌਰ, ਭਣੇਵੀਂ ਗਗਨਦੀਪ ਕੌਰ ਅਤੇ ਭਣੇਵਾਂ ਗੁਰਲਾਲ ਸਿੰਘ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News