ਕੜਕਦੀ ਧੁੱਪ ’ਚ ਤੇਲ ਦੀਆਂ ਕੀਮਤਾਂ ਵਿਰੁੱਧ ਨੈਸ਼ਨਲ ਹਾਈਵੇ ’ਤੇ ਕਿਸਾਨਾਂ ਨੇ ਲਾਇਆ ਜਾਮ, ਲੋਕ ਪਰੇਸ਼ਾਨ
Thursday, Jul 08, 2021 - 04:30 PM (IST)
ਗੁਰਦਾਸਪੁਰ (ਸਰਬਜੀਤ) - ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਗੁਰਦਾਸਪੁਰ ਹਲਕੇ ਦੀਆਂ ਕਿਸਾਨ ਜਥੇਬੰਦੀਆਂ ਨੇ ਬੱਬਰੀ ਚੌਂਕ ਵਿੱਚ ਟਰੈਕਟਰ, ਕਾਰਾਂ, ਮੋਟਰਸਾਈਕਲ ਆਦਿ ਨੈਸ਼ਨਲ ਹਾਈਵੇ ’ਤੇ ਕੜਕਦੀ ਧੁੱਪ ਵਿੱਚ ਅਤੇ ਤੱਪਦੀ ਸੜਕ ’ਤੇ ਦੋ ਘੰਟੇ ਧਰਨਾ ਦਿੱਤਾ। ਇਸ ਧਰਨੇ ’ਚ ਕਿਸਾਨ ਮਜ਼ਦੂਰਾਂ, ਮੁਲਾਜ਼ਮਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਸਾਰੇ ਦੇਸ਼ ਵਿੱਚ ਕੀਤੇ ਗਿਆ ਇਹ ਪ੍ਰਦਰਸ਼ਨ ਮੋਦੀ ਸਰਕਾਰ ਵੱਲੋਂ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਵਿਰੁੱਧ ਕੀਤੇ ਗਏ, ਜਦਕਿ ਧਰਨੇ ਦੀ ਸਮਾਪਤੀ ਲੰਮਾਂ ਸਮਾਂ ਵਹੀਕਲਾਂ ਦੇ ਹਾਰਨ ਵਜਾ ਕੇ ਕੀਤੀ ਗਈ।
ਪੜ੍ਹੋ ਇਹ ਵੀ ਖ਼ਬਰ - ਢੋਗੀਂ ਬਾਬੇ ਦਾ ਸ਼ਰਮਨਾਕ ਕਾਰਾ : ਇੱਕੋ ਪਰਿਵਾਰ ਦੀਆਂ 3 ਜਨਾਨੀਆਂ ਲੈ ਕੇ ਹੋਇਆ ਫ਼ਰਾਰ
ਇਸ ਧਰਨੇ ਦੀ ਅਗਵਾਈ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਮੱਖਣ ਸਿੰਘ ਤਿੱਬੜ, ਤਰਲੋਕ ਸਿੰਘ ਬਹਿਰਾਮਪੁਰ, ਸੁਖਦੇਵ ਸਿੰਘ ਭਾਗੋਕਾਵਾਂ, ਗੁਰਦੀਪ ਸਿੰਘ ਮੁਸਤਫਾਬਾਦ, ਐੱਸ.ਪੀ ਸਿੰਘ ਗੋਸਲ, ਹਰਦੇਵ ਸਿੰਘ, ਸੁਭਾਸ਼ ਕੈਰੇ, ਮੱਖਣ ਸਿੰਘ ਕੁਹਾੜ, ਸਤਬੀਰ ਸਿੰਘ ਸੁਲਤਾਨੀ, ਅਜੀਤ ਸਿੰਘ ਹੁੰਦਲ ਆਦਿ ਨੇ ਕੀਤੀ। ਬੁਲਾਰਿਆਂ ਨੇ ਦੱਸਿਆ ਕਿ ਮੋਦੀ ਸਰਕਾਰ 2014 ਤੋਂ ਪਹਿਲਾਂ ਇਹ ਵਾਅਦਾ ਕਰਕੇ ਆਈ ਸੀ ਕਿ ਉਹ ਉਸ ਸਮੇਂ ਜੋ ਮਨਮੋਹਨ ਸਿੰਘ ਦੀ ਸਰਕਾਰ ਨੇ ਕੀਮਤਾਂ ਵਧਾਈਆਂ ਸਨ, ਉਹ ਵਾਪਸ ਲਵੇਗੀ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਰੂਹ ਕੰਬਾਊ ਵਾਰਦਾਤ : ਰਾਤ ਦੇ ਹਨ੍ਹੇਰੇ ’ਚ ਵਿਅਕਤੀ ਦਾ ਕਤਲ, ਸਿਰ ਧੜ ਤੋਂ ਕੀਤਾ ਵੱਖ
ਬੁਲਾਰਿਆਂ ਆਖਿਆ ਕਿ 1914 ਵਿੱਚ ਜਦੋਂ ਕੱਚੇ ਤੇਲ ਦੀਆਂ ਕੀਮਤਾਂ 126 ਬੈਰਲ ਪ੍ਰਤੀ ਡਾਲਰ ਦੇ ਕਰੀਬ ਸਨ, ਤਦ ਦੇਸ਼ ਵਿੱਚ ਪੈਟਰੋਲ ਦੀ ਕੀਮਤ 50 ਰੁਪਏ ਤੋਂ ਵੀ ਘੱਟ ਸੀ। ਜਿਉਂ ਜਿਉਂ ਕੱਚੇ ਤੇਲ ਦੀ ਕੀਮਤ ਪ੍ਰਤੀ ਬੈਰਲ 50 ਰੁਪਏ ਦੇ ਕਰੀਬ ਆਈ, ਤਾਂ ਸਾਡੇ ਦੇਸ਼ ਵਿੱਚ ਕੀਮਤਾਂ ਵੱਧ ਲੱਗ ਗਈਆਂ ਅਤੇ ਰੋਜ਼ਾਨਾਂ ਵਾਧਾ ਹੋਣ ਲੱਗਾ ਹੈ। ਇਸ ਵੇਲੇ ਕੱਚੇ ਤੇਲ ਦੀ ਅੰਤਰਰਾਸ਼ਟਰੀ ਕੀਮਤ ਕਰੀਬ 76 ਡਾਲਰ ਪ੍ਰਤੀ ਬੈਰਲ ਹੈ ਤਾਂ ਹੁਣ ਪੈਟਰੋਲ ਦੀਆਂ ਕੀਮਤਾਂ 102 ਤੋਂ 105 ਰੁਪਏ ਤੱਕ ਹੋ ਗਈ ਹੈ। ਡੀਜ਼ਲ-ਪੈਟਰੋਲ ਬਰਾਬਰ ਚਲਾ ਗਿਆ ਹੈ। ਰਸੋਈ ਗੈਸ ਗਰੀਬਾਂ ਦੀ ਪਹੁੰਚ ਤੋਂ ਬਾਹਰ ਹੋ ਗਈ ਹੈ।
ਪੜ੍ਹੋ ਇਹ ਵੀ ਖ਼ਬਰ - ਤਰਨਤਾਰਨ ਦਾ ਆਦੇਸ਼ ਪ੍ਰਕਾਸ਼ ਸਿੰਘ ਪੰਨੂ IAF ‘ਚ ਬਣਿਆ ਫਲਾਇੰਗ ਅਫ਼ਸਰ, ਕੈਪਟਨ ਨੇ ਦਿੱਤੀ ਵਧਾਈ
ਆਗੂਆਂ ਨੇ ਮੰਗ ਕੀਤੀ ਕਿ ਪੈਟਰੋਲ, ਡੀਜ਼ਲ, ਰਸੋਈ ਗੈਸ ਦੀਆਂ ਕੀਮਤਾਂ ਫੌਰੀ ਵਾਪਸ ਲੈ ਕੇ 2014 ਤੋਂ ਪਹਿਲਾਂ ਵਾਲੀਆਂ ਕੀਤੀਆਂ ਜਾਣ। ਇਸ ਮੌਕੇ ਗੁਰਦਿਆਲ ਸੋਹਲ, ਪਲਵਿੰਦਰ ਸਿੰਘ ਗੋਸਲ, ਸੰਦੀਪ ਸਿੰਘ ਉੱਚਾ ਧਕਾਲਾ, ਜਸਵੰਤ ਸਿੰਘ ਪਾਹੜਾ, ਆਦਿ ਹਾਜ਼ਰ ਸੀ।
ਪੜ੍ਹੋ ਇਹ ਵੀ ਖ਼ਬਰ - ਬਠਿੰਡਾ ’ਚ ਦਿਲ ਦਹਿਲਾਉਣ ਵਾਲੀ ਵਾਰਦਾਤ, ਪੁੱਤ ਨੇ ਜਿਊਂਦਾ ਸਾੜਿਆ ਮਾਂ ਦਾ ਪ੍ਰੇਮੀ