ਰਾਸ਼ਟਰੀ ਖੇਡਾਂ : ਪੰਜਾਬ ਦੇ ਦਮਨੀਤ ਸਿੰਘ ਨੇ ਹੈਮਰ ਥ੍ਰੋਅ ’ਚ ਜਿੱਤਿਆ ਸੋਨ ਤਮਗਾ, ਮੰਤਰੀ ਮੀਤ ਹੇਅਰ ਨੇ ਦਿੱਤੀ ਵਧਾਈ

Saturday, Oct 01, 2022 - 01:50 AM (IST)

ਰਾਸ਼ਟਰੀ ਖੇਡਾਂ : ਪੰਜਾਬ ਦੇ ਦਮਨੀਤ ਸਿੰਘ ਨੇ ਹੈਮਰ ਥ੍ਰੋਅ ’ਚ ਜਿੱਤਿਆ ਸੋਨ ਤਮਗਾ, ਮੰਤਰੀ ਮੀਤ ਹੇਅਰ ਨੇ ਦਿੱਤੀ ਵਧਾਈ

ਚੰਡੀਗੜ੍ਹ (ਬਿਊਰੋ) : ਬਰਨਾਲਾ ਦੇ ਦਮਨੀਤ ਸਿੰਘ ਮਾਨ ਨੇ 36ਵੀਆਂ ਕੌਮੀ ਖੇਡਾਂ ’ਚ ਹੈਮਰ ਥ੍ਰੋਅ ਮੁਕਾਬਲੇ ’ਚ ਪੰਜਾਬ ਵੱਲੋਂ ਹਿੱਸਾ ਲੈਂਦਿਆਂ 67.62 ਮੀਟਰ ਥ੍ਰੋਅ ਸੁੱਟ ਕੇ ਨਵਾਂ ਨੈਸ਼ਨਲ ਗੇਮਜ਼ ਰਿਕਾਰਡ ਬਣਾਉਂਦਿਆਂ ਪੰਜਾਬ ਲਈ ਇਨ੍ਹਾਂ ਖੇਡਾਂ ’ਚ ਪਹਿਲਾ ਸੋਨ ਤਮਗ਼ਾ ਜਿੱਤਿਆ। ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦਮਨੀਤ ਸਿੰਘ ਮਾਨ ਨੂੰ ਇਸ ਪ੍ਰਾਪਤੀ ਲਈ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਦਮਨੀਤ ਭਾਰਤੀ ਐਥਲੈਟਿਕਸ ਦਾ ਸੁਨਹਿਰੀ ਭਵਿੱਖ ਹੈ।

ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : MP ਸਿਮਰਨਜੀਤ ਮਾਨ ਦੇ ਪੁੱਤਰ ਨੇ CM ਮਾਨ ਖ਼ਿਲਾਫ਼ ਦਾਇਰ ਕੀਤਾ ਮਾਣਹਾਨੀ ਦਾ ਕੇਸ

ਦਮਨੀਤ ਸੀਨੀਅਰ ਵਰਗ ’ਚ ਇਸ ਪ੍ਰਾਪਤੀ ਤੋਂ ਪਹਿਲਾਂ ਜੂਨੀਅਰ ਵਰਗ ’ਚ ਯੂਥ ਵਿਸ਼ਵ ਚੈਂਪੀਅਨਸ਼ਿਪ ਤੇ ਯੂਥ ਏਸ਼ੀਅਨ ਚੈਂਪੀਅਨਸ਼ਿਪ ’ਚ ਸਿਲਵਰ ਮੈਡਲ ਜਿੱਤਿਆ ਹੈ।

PunjabKesari


author

Manoj

Content Editor

Related News