ਮੋਦੀ ਦੇ ਫ਼ੈਸਲਿਆਂ ਨੇ ਦੇਸ਼ ਨੂੰ ਹਰ ਪੱਖ ਤੋਂ ਪਿੱਛੇ ਕੀਤਾ : ਜਥੇ. ਜ਼ੀਰਾ

11/08/2017 12:07:52 AM

ਜ਼ੀਰਾ(ਅਕਾਲੀਆਂ ਵਾਲਾ)—ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਿਛਲੇ ਸਾਲ ਕੀਤੀ ਗਈ ਨੋਟਬੰਦੀ ਨੂੰ ਲੈ ਕੇ ਦੇਸ਼ ਦੀ ਆਰਥਿਕਤਾ ਅਤੇ ਕਾਰੋਬਾਰ 'ਤੇ ਜੋ ਅਸਰ ਪਿਆ ਹੈ, ਉਸ ਦੀ ਪੂਰਤੀ ਲਈ ਕਈ ਸਾਲ ਲੱਗ ਜਾਣਗੇ। ਕਾਂਗਰਸੀ ਕੌਮੀ ਪ੍ਰਧਾਨ ਸ਼੍ਰੀਮਤੀ ਸੋਨੀਆ ਗਾਂਧੀ, ਕੌਮੀ ਆਗੂ ਰਾਹੁਲ ਗਾਂਧੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਕੁਮਾਰ ਜਾਖ਼ੜ ਦੀਆਂ ਹਦਾਇਤਾਂ ਮੁਤਾਬਕ ਪੂਰੇ ਦੇਸ਼ ਅੰਦਰ 8 ਨਵੰਬਰ ਨੂੰ ਜੋ ਕਾਲਾ ਦਿਵਸ ਮਨਾਇਆ ਜਾ ਰਿਹਾ ਹੈ, ਉਸ ਤਹਿਤ ਜ਼ੀਰਾ ਹਲਕੇ ਦੀ ਸਮੁੱਚੀ ਕਾਂਗਰਸ ਪਾਰਟੀ ਵੱਲੋਂ ਰੋਸ ਮਾਰਚ ਕੀਤਾ ਜਾਵੇਗਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਮੰਤਰੀ ਜਥੇ. ਇੰਦਰਜੀਤ ਸਿੰਘ ਜ਼ੀਰਾ ਨੇ ਕਿਹਾ ਕਿ ਸਵੇਰੇ 10 ਵਜੇ ਸਮੁੱਚੇ ਸ਼ਹਿਰ ਵਿਚ ਰੋਸ ਮਾਰਚ ਕੀਤਾ ਜਾਵੇਗਾ ਅਤੇ ਸ਼ਾਮ ਨੂੰ ਕੈਂਡਲ ਮਾਰਚ ਵੀ ਕੱਢਿਆ ਜਾਵੇਗਾ। ਇਸ ਵਿਚ ਕਾਂਗਰਸ ਪਾਰਟੀ ਦੇ ਵਰਕਰਾਂ ਤੋਂ ਇਲਾਵਾ ਵਪਾਰਕ ਕਾਰੋਬਾਰ ਨਾਲ ਜੁੜੇ ਲੋਕ ਵੀ ਸ਼ਾਮਲ ਹੋਣਗੇ। ਇਸ ਦੌਰਾਨ ਮੋਦੀ ਸਰਕਾਰ ਦੀਆਂ ਨੀਤੀਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਮੋਦੀ ਦੇ ਫੈਸਲੇ ਦੇਸ਼ ਨੂੰ ਕਈ ਸਾਲ ਪਿੱਛੇ ਲਿਜਾਣ ਵਾਲੇ ਹਨ। ਇਸ ਲਈ ਦੇਸ਼ ਦੀ ਜਨਤਾ ਭਾਜਪਾ ਅਤੇ ਇਸ ਦੀਆਂ ਭਾਈਵਾਲ ਪਾਰਟੀਆਂ 'ਤੇ ਕਿਸੇ ਵੀ ਤਰ੍ਹਾਂ ਦਾ ਵਿਸ਼ਵਾਸ ਨਾ ਕਰੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਜੋ ਨਵਾਂ ਕਾਨੂੰਨ ਲਿਆਉਣ ਲਈ ਫ਼ੈਸਲਾ ਕੀਤਾ ਹੈ, ਉਸ ਨਾਲ ਅਪਰਾਧ 'ਤੇ ਨੱਥ ਪਵੇਗੀ ਕਿਉਂਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਦੌਰਾਨ ਪੰਜਾਬ ਵਿਚ ਕਈ ਅਜਿਹੇ ਅਪਰਾਧ ਜਗਤ ਨਾਲ ਜੁੜੇ ਲੋਕ ਉੱਭਰ ਕੇ ਸਾਹਮਣੇ ਆਏ, ਜਿਨ੍ਹਾਂ ਨੇ ਬੇਖ਼ੌਫ਼ ਹੋ ਕੇ ਪੰਜਾਬ ਵਿਚ ਕਈ ਘਟਨਾਵਾਂ ਨੂੰ ਅੰਜਾਮ ਦਿੱਤਾ, ਸੋ ਪੰਜਾਬ ਸਰਕਾਰ ਵੱਲੋਂ ਇਹ ਨਵਾਂ ਕਾਨੂੰਨ ਬਣਾਉਣ ਨਾਲ ਪੰਜਾਬ ਦੇ ਲੋਕਾਂ ਨੂੰ ਅਪਰਾਧੀ ਲੋਕਾਂ ਤੋਂ ਰਾਹਤ ਮਿਲੇਗੀ। ਇਸ ਮੌਕੇ ਕੁਲਬੀਰ ਸਿੰਘ ਟਿੰਮੀ, ਹਰੀਸ਼ ਤਾਂਗੜਾ ਪ੍ਰਧਾਨ ਕਰਿਆਨਾ ਯੂਨੀਅਨ, ਜਸਵਿੰਦਰ ਭਾਟੀਆ, ਮਨੋਹਰ ਲਾਲ ਬਜਾਜ, ਵਿਨੂੰ ਸ਼ਾਹ ਮੱਖੂ, ਮਿੱਤਰਪਾਲ ਸਿੰਘ ਭੁੱਲਰ, ਕੁਲਦੀਪ ਸਿੰਘ ਗਿੱਲ ਸੁਖੇਵਾਲਾ, ਅੰਗਰੇਜ਼ ਸਿੰਘ ਸਨੇਰ, ਜਸਵਿੰਦਰ ਸਿੰਘ ਸਰਾਂ, ਰਘਬੀਰ ਸਿੰਘ ਯੂਥ ਆਗੂ, ਦੀਪਾ ਸਨੇਰ, ਪਿੰਦਾ ਸਨੇਰ, ਬਲਵਿੰਦਰ ਸਿੰਘ ਬੁੱਟਰ, ਦਲਪ੍ਰੀਤ ਚਹਿਲ, ਸੁਖਵੰਤ ਸਿੰਘ ਸੋਨੂੰ, ਬਲਦੇਵ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ। 


Related News