3 ਮਹੀਨਿਆਂ ਤੋਂ ਅਜਿਹੀ ਸੀ ਨਰਿੰਦਰ ਚੰਚਲ ਦੀ ਹਾਲਤ, ਜਾਣੋ ਕਿਸ ਗੱਲੋਂ ਜਾਣਾ ਪਿਆ ਸੀ ਹਸਪਤਾਲ

Friday, Jan 22, 2021 - 05:12 PM (IST)

3 ਮਹੀਨਿਆਂ ਤੋਂ ਅਜਿਹੀ ਸੀ ਨਰਿੰਦਰ ਚੰਚਲ ਦੀ ਹਾਲਤ, ਜਾਣੋ ਕਿਸ ਗੱਲੋਂ ਜਾਣਾ ਪਿਆ ਸੀ ਹਸਪਤਾਲ

ਜਲੰਧਰ (ਬਿਊਰੋ)– ਭਜਨ ਸਮਰਾਟ ਨਰਿੰਦਰ ਚੰਚਲ ਦਾ ਅੱਜ 80 ਸਾਲ ਦੀ ਉਮਰ ’ਚ ਦਿਹਾਂਤ ਹੋ ਗਿਆ ਹੈ। ਨਰਿੰਦਰ ਚੰਚਲ ਦੇ ਦਿਹਾਂਤ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਕਈ ਰਾਜਨੀਤਕ ਸ਼ਖਸੀਅਤਾਂ, ਫ਼ਿਲਮ ਜਗਤ ਦੇ ਲੋਕਾਂ ਦੇ ਨਾਲ-ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਦੁੱਖ ਜ਼ਾਹਿਰ ਕੀਤਾ ਹੈ। ਚੰਚਲ ਦਿਹਾਂਤ ਤੋਂ ਪਹਿਲਾਂ ਲਗਭਗ 3 ਮਹੀਨੇ ਤੋਂ ਵੱਧ ਸਮੇਂ ਤਕ ਕੋਮਾ ’ਚ ਰਹੇ ਹਨ।

PunjabKesari

ਜਾਣਕਾਰੀ ਮੁਤਾਬਕ ਅਕਤੂਬਰ ਮਹੀਨੇ ’ਚ ਚੰਚਲ ਨੂੰ ਭੁੱਖ ਲੱਗਣੀ ਬੰਦ ਹੋ ਗਈ ਸੀ, ਜਿਸ ਤੋਂ ਬਾਅਦ ਜਾਂਚ ਕਰਵਾਈ ਗਈ ਤਾਂ ਉਨ੍ਹਾਂ ਦੇ ਲਿਵਰ ’ਚ ਸਮੱਸਿਆ ਆਈ। 25 ਅਕਤੂਬਰ, 2020 ਨੂੰ ਉਨ੍ਹਾਂ ਨੂੰ ਦਿੱਲੀ ਦੇ ਸਰਗੰਗਾ ਰਾਮ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਉਥੇ ਉਹ 29 ਅਕਤੂਬਰ ਤਕ ਰਹੇ। ਇਸ ਤੋਂ ਬਾਅਦ ਉਨ੍ਹਾਂ ਨੂੰ ਅਪੋਲੋ ਹਸਪਤਾਲ ’ਚ ਦਾਖਲ ਕਰਵਾਇਆ ਗਿਆ।

ਦੱਸਿਆ ਜਾ ਰਿਹਾ ਹੈ ਕਿ ਜਿਸ ਦਿਨ ਉਨ੍ਹਾਂ ਨੂੰ ਪਹਿਲੀ ਵਾਰ ਹਸਪਤਾਲ ਦਾਖਲ ਕਰਵਾਇਆ ਗਿਆ, ਉਸ ਦੌਰਾਨ ਉਨ੍ਹਾਂ ਦੇ ਦਿਮਾਗ ’ਚ ਵੀ ਬੀਮਾਰੀ ਪਾਈ ਗਈ। ਉਸ ਤੋਂ ਬਾਅਦ ਹੌਲੀ-ਹੌਲੀ ਉਹ ਹੋਸ਼ ਗੁਆਉਣ ਲੱਗੇ।

PunjabKesari

ਡਾਕਟਰਾਂ ਨੇ ਉਨ੍ਹਾਂ ਦੇ ਕੋਮਾ ’ਚ ਜਾਣ ਬਾਰੇ ਪਰਿਵਾਰ ਨੂੰ ਜਾਣਕਾਰੀ ਦਿੱਤੀ ਸੀ। ਉਦੋਂ ਤੋਂ ਹੁਣ ਤਕ ਉਹ ਲਗਾਤਾਰ ਕੋਮਾ ’ਚ ਸਨ। ਚੰਚਲ ਨੇ ਆਖਰੀ ਵਾਰ ਜੋ ਰਿਕਾਰਡਿੰਗ ਭਜਨ ਗਾਇਆ, ਉਹ ‘ਮਾਏ ਸਾਡੇ ਪਿਆਰ ’ਤੇ’ ਸੀ। ਇਸ ਤੋਂ ਇਲਾਵਾ ਉਹ ਜਗਰਾਤਿਆਂ ਦੌਰਾਨ ਖੁਦ ਦੇ ਤਿਆਰ ਕੀਤੇ ਕਈ ਭਜਨ ਗਾਉਂਦੇ ਰਹਿੰਦੇ ਸਨ। ਕੋਰੋਨਾ ਕਾਲ ’ਚ ਵੀ ਉਨ੍ਹਾਂ ਦਾ ਗਾਇਆ ਗੀਤ ‘ਕਿੱਥੋਂ ਆਇਆ ਕੋਰੋਨਾ’ ਕਾਫੀ ਵਾਇਰਲ ਹੋਇਆ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਦਿਓ।


author

Rahul Singh

Content Editor

Related News