ਰੇਲ ਟ੍ਰੈਕ ਦੇ ਉੱਪਰੋਂ ਲੰਘਿਆ ਪਾਣੀ, ਰੇਲ ਸੇਵਾ ਠੱਪ

08/19/2019 7:06:24 PM

ਨੰਗਲ (ਰਾਜਵੀਰ)- ਸ੍ਰੀ ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ ਨਾਲ-ਨਾਲ ਨੰਗਲ ਰੇਲਵੇ ਟ੍ਰੈਕ 'ਤੇ ਜ਼ਬਰਦਸਤ ਪਾਣੀ ਭਰ ਜਾਣ ਨਾਲ ਹਿਮਾਚਲ ਦੇ ਊਨਾ-ਨੰਗਲ ਸਟੇਸ਼ਨ ਤੱਕ ਆਉਣ ਜਾਣ ਵਾਲੀਆਂ ਸਾਰੀਆਂ ਰੇਲ ਸੇਵਾਵਾਂ ਠੱਪ ਹੋ ਗਈਆਂ ਹਨ। ਰੇਲਵੇ ਵਿਭਾਗ ਨੇ ਅੱਜ ਸਾਰੇ ਰੇਲ ਰੂਟਾਂ ਨੂੰ ਰੱਦ ਕਰ ਦਿੱਤਾ ਹੈ।ਰੱਦ ਕੀਤੇ ਗਏ 13 ਰੇਲਵੇ ਰੂਟਾਂ 'ਚ ਦਿੱਲੀ ਤੋਂ ਰਾਤ ਨੂੰ ਚੱਲਣ ਵਾਲੀ ਹਿਮਾਚਲ ਐਕਸਪ੍ਰੈੱਸ ਗੱਡੀ ਨੰਬਰ 14554 ਨੂੰ ਸਵੇਰੇ ਰੋਪੜ 'ਚ ਰੋਕ ਲਿਆ ਗਿਆ ਹੈ ਜਦੋਂ ਕਿ ਇੱਥੋਂ ਜਾਣ ਵਾਲੀ ਜਨ-ਸ਼ਤਾਬਦੀ ਰੇਲ ਗੱਡੀ ਨੰਬਰ 12058 ਨੂੰ ਨੰਗਲ 'ਚ ਰੋਕਿਆ ਗਿਆ ਹੈ। ਇਸ ਤੋਂ ਇਲਾਵਾ ਦੌਲਤਪੁਰ ਊਨਾ (ਹਿਮਾਚਲ) ਤੋਂ ਵਾਇਆ ਨੰਗਲ ਹੁੰਦੇ ਹੋਏ ਅੰਬਾਲਾ ਤੱਕ ਜਾਣ ਵਾਲੀ ਪੈਸੰਜਰ ਰੇਲ ਗੱਡੀ ਨੰਬਰ 74991 ਨੂੰ ਵੀ ਸਵੇਰੇ ਰੋਕ ਦਿੱਤਾ ਗਿਆ। ਇਸ ਦੇ ਨਾਲ-ਨਾਲ ਕੁੱਝ ਹੋਰ ਰੇਲਗੱਡੀਆਂ ਨੂੰ ਵੀ ਇਸ ਰੇਲਵੇ ਟ੍ਰੈਕ 'ਤੇ ਨਹੀ ਚੱਲਣ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਰੇਲ ਗੱਡੀ ਨੰਬਰ 14506 ਨੰਗਲ-ਅੰਮ੍ਰਿਤਸਰ ਐਕਸਪ੍ਰੈੱਸ, 64514 ਨੰਗਲ-ਅੰਬਾਲਾ ਪੈਸੰਜਰ, 64515 ਅੰਬਾਲਾ-ਨੰਗਲ ਪੈਸੰਜਰ, 64516 ਨੰਗਲ ਤੋਂ ਅੰਬਾਲਾ ਪੈਸੰਜਰ, 64517 ਅੰਬਾਲਾ-ਨੰਗਲ ਪੈਸੰਜਰ, 64518 ਨੰਗਲ-ਅੰਬਾਲਾ ਪੈਸੰਜਰ, 14553 ਦਿੱਲੀ ਤੋਂ ਵਾਇਆ ਨੰਗਲ ਦੌਲਤਪੁਰ ਊਨਾ, 74992 ਦੌਲਤਪੁਰ ਤੋਂ ਵਾਇਆ ਨੰਗਲ ਅੰਬਾਲਾ ਤੱਕ ਚੱਲਣ ਵਾਲੀ ਪੈਸੰਜਰ, 64511 ਸਹਾਰਨਪੁਰ ਤੋਂ ਨੰਗਲ ਊਨਾ, 64512 ਊਨਾ ਤੋਂ ਨੰਗਲ ਹੁੰਦੇ ਹੋਏ ਸਹਾਰਨਪੁਰ, 64563 ਅੰਬਾਲਾ ਤੋਂ ਨੰਗਲ ਹੁੰਦੇ ਹੋਏ ਅੰਬ ਊਨਾ ਰੇਲ ਗੱਡੀਆਂ ਨੂੰ ਰੱਦ ਕੀਤਾ ਗਿਆ ਹੈ।

ਇਸ ਸਬੰਧ 'ਚ ਆਰ. ਪੀ. ਐੱਫ . ਦੇ ਇੰਸਪੈਕਟਰ ਸੂਰਤ ਸਿੰਘ ਨੇ ਦੱਸਿਆ ਕਿ ਉਹ ਆਪਣੀ ਟੀਮ ਮਨੋਜ ਸ਼ਰਮਾ, ਸੁਭਾਸ਼ ਚੰਦਰ ਦੇ ਨਾਲ ਬੀਤੀ ਰਾਤ ਤੋਂ ਮੋਰਿੰਡਾ ਤੋਂ ਦੌਲਤਪੁਰ (ਹਿਮਾਚਲ) ਤੱਕ ਗਸ਼ਤ 'ਤੇ ਹਨ, ਜਿਸ 'ਚ ਇਹ ਯਕੀਨੀ ਕੀਤਾ ਜਾ ਰਿਹਾ ਹੈ ਕਿ ਪਾਣੀ ਨਾਲ ਰੇਲ ਟ੍ਰੈਕ ਨੂੰ ਨੁਕਸਾਨ ਨਾ ਪਹੁੰਚਿਆ ਹੋਵੇ।ਨੰਗਲ ਸਟੇਸ਼ਨ ਮਾਸਟਰ ਅਨੁਸਾਰ ਅਗਲੇ ਹੁਕਮਾਂ ਤੱਕ ਇੱਥੇ 13 ਰੇਲ ਸੇਵਾਵਾਂ ਰੂਟ ਬੰਦ ਰਹਿਣਗੇ। ਉਨ੍ਹਾਂ ਇਹ ਵੀ ਦੱਸਿਆ ਦੀ ਰਾਤ ਵੇਲੇ ਰੇਲ ਟ੍ਰੈਕ ਬਹਾਲ ਹੁੰਦਿਆਂ ਹੀ ਹਿਮਾਚਲ ਐਕਸਪ੍ਰੈੱਸ ਨੂੰ ਰਵਾਨਾ ਕੀਤਾ ਜਾ ਸਕਦਾ ਹੈ।


rajwinder kaur

Content Editor

Related News