ਵਿਆਹ ਦੇ ਨਾਂ ''ਤੇ ਲੜਕੀ ਨੂੰ ਵਰਗਲਾ ਕੇ ਕਰਦਾ ਰਿਹਾ ਜਬਰ-ਜ਼ਨਾਹ

Tuesday, Jan 02, 2018 - 06:34 AM (IST)

ਵਿਆਹ ਦੇ ਨਾਂ ''ਤੇ ਲੜਕੀ ਨੂੰ ਵਰਗਲਾ ਕੇ ਕਰਦਾ ਰਿਹਾ ਜਬਰ-ਜ਼ਨਾਹ

ਭਵਾਨੀਗੜ੍ਹ,  (ਅੱਤਰੀ/ਵਿਕਾਸ)-   ਨੇੜਲੇ ਪਿੰਡ ਦੀ ਇਕ ਲੜਕੀ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਲਿਜਾਣ ਤੇ ਕਈ ਦਿਨ ਜਬਰ-ਜ਼ਨਾਹ ਕਰਨ ਦੇ ਦੋਸ਼ ਹੇਠ ਪੁਲਸ ਨੇ ਪਿੰਡ ਨਾਗਰੀ ਦੇ 2 ਵਿਅਕਤੀਆਂ ਖਿਲਾਫ ਪਰਚਾ ਦਰਜ ਕੀਤਾ ਹੈ।
ਪੀੜਤਾ ਨੇ ਭਵਾਨੀਗੜ੍ਹ ਦੀ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਉਹ 2 ਸਾਲ ਪਹਿਲਾਂ ਆਪਣੇ ਕਿਸੇ ਰਿਸ਼ਤੇਦਾਰ ਦੇ ਵਿਆਹ 'ਚ ਸ਼ਾਮਲ ਹੋਣ ਲਈ ਪਿੰਡ ਨਾਗਰੀ ਗਈ ਸੀ, ਜਿਥੇ ਉਸ ਦੀ ਗੁਰਵਿੰਦਰ ਸਿੰਘ ਉਰਫ ਲਾਡੀ ਨਾਲ ਮੁਲਾਕਾਤ ਹੋਈ। ਉਕਤ ਲੜਕੇ ਨੇ ਉਸ ਨਾਲ ਮੇਲ-ਮਿਲਾਪ ਵਧਾਉਣਾ ਸ਼ੁਰੂ ਕਰ ਦਿੱਤਾ ਤੇ ਕੁਝ ਦਿਨ ਪਹਿਲਾਂ ਵਿਆਹ ਦੀ ਪੇਸ਼ਕਸ਼ ਕਰ ਕੇ ਉਸ ਨੂੰ ਆਪਣੇ ਜਾਲ 'ਚ ਫਸਾ ਲਿਆ ਤੇ ਆਪਣੇ ਇਕ ਦੋਸਤ ਵਿੱਕੀ ਸਿੰਘ ਵਾਸੀ ਨਾਗਰੀ ਦੀ ਮਦਦ ਨਾਲ ਉਸ ਨੂੰ ਘਰੋਂ ਵਰਗਲਾ ਕੇ ਲੈ ਗਿਆ।
ਰੇਲਵੇ ਸਟੇਸ਼ਨ 'ਤੇ ਛੱਡ ਕੇ ਭੱਜੇ : ਇਸ ਦੌਰਾਨ ਗੁਰਵਿੰਦਰ ਸਿੰਘ ਉਸ ਨੂੰ ਕਈ ਥਾਵਾਂ 'ਤੇ ਲਿਜਾ ਕੇ ਉਸ ਨਾਲ 3 ਦਿਨਾਂ ਤੱਕ ਜ਼ਬਰਦਸਤੀ ਕਰਦਾ ਰਿਹਾ। ਬਾਅਦ 'ਚ ਉਕਤ ਦੋਵੇਂ ਉਸ ਨੂੰ ਜਾਖਲ (ਹਰਿਆਣਾ) ਵਿਖੇ ਰੇਲਵੇ ਸਟੇਸ਼ਨ 'ਤੇ ਛੱਡ ਕੇ ਭੱਜ ਗਏ।
2 ਖਿਲਾਫ ਕੇਸ ਦਰਜ : ਇਸ ਸੰਬੰਧੀ ਏ. ਐੈੱਸ. ਆਈ. ਨਰਿੰਦਰ ਸਿੰਘ ਨੇ ਦੱਸਿਆ ਕਿ ਪੀੜਤਾ ਦੇ ਬਿਆਨਾਂ ਦੇ ਆਧਾਰ 'ਤੇ ਪੁਲਸ ਨੇ ਗੁਰਵਿੰਦਰ ਸਿੰਘ ਲਾਡੀ ਪੁੱਤਰ ਭੀਮ ਸਿੰਘ ਤੇ ਉਸ ਦੇ ਸਾਥੀ ਵਿੱਕੀ ਸਿੰਘ ਪੁੱਤਰ ਸੰਸਾਰ ਸਿੰਘ ਦੋਵੇਂ ਵਾਸੀ ਪਿੰਡ ਨਾਗਰੀ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News