9 ਦਿਨਾਂ ਤੋਂ ਲਾਪਤਾ 22 ਸਾਲਾ ਨੌਜਵਾਨ ਦੀ ਗੁੱਟ ਵੱਢੀ ਮਿਲੀ ਲਾਸ਼, ਫ਼ੈਲੀ ਦਹਿਸ਼ਤ

09/15/2022 9:28:59 PM

ਨਕੋਦਰ (ਪਾਲੀ) : ਨਕੋਦਰ-ਜਲੰਧਰ ਹਾਈਵੇ ’ਤੇ ਪਿੰਡ ਕੰਗ ਸਾਹਬੂ ਨੇੜੇ ਸੜਕ ਕੰਢੇ ਝਾੜੀਆਂ ’ਚੋਂ ਇਕ ਨੌਜਵਾਨ ਦੀ ਗਲੀ-ਸੜੀ ਲਾਸ਼ ਮਿਲੀ, ਜਿਸ ਦੇ ਬਾਹਾਂ ਨਾਲੋਂ ਦੋਵੇਂ ਗੁੱਟ ਵੱਢੇ ਹੋਏ ਸਨ। ਇਸ ਦੀ ਸੂਚਨਾ ਮਿਲਦੇ ਹੀ ਇਲਾਕੇ ’ਚ ਦਹਿਸ਼ਤ ਤੇ ਪੁਲਸ ਦੇ ਸਾਹ ਫੁੱਲ ਗਏ। ਐੱਸ. ਪੀ. ਡੀ. ਸਰਬਜੀਤ ਸਿੰਘ ਬਾਹੀਆ, ਡੀ. ਐੱਸ. ਪੀ. ਨਕੋਦਰ ਹਰਜਿੰਦਰ ਸਿੰਘ, ਸਦਰ ਥਾਣਾ ਮੁਖੀ ਪਲਵਿੰਦਰ ਸਿੰਘ, ਇੰਸ. ਪੁਸ਼ਪ ਬਾਲੀ ਇੰਚਾਰਜ ਕਰਾਈਮ ਬਰਾਂਚ ਜਲੰਧਰ ਅਤੇ ਫਿੰਗਰ ਪ੍ਰਿੰਟ ਮਾਹਿਰਾਂ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ । ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਮਨਪ੍ਰੀਤ ਸਿੰਘ (22) ਪੁੱਤਰ ਨਛੱਤਰ ਸਿੰਘ ਵਾਸੀ ਪਿੰਡ ਕੋਠੇ ਕੌਰ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਹਾਲ ਵਾਸੀ ਸੁਰਾਗਗੰਜ ਜਲੰਧਰ ਵਜੋਂ ਹੈ ।

ਇਹ ਖ਼ਬਰ ਵੀ ਪੜ੍ਹੋ : ਜਲੰਧਰ ’ਚ ਵਾਪਰੀ ਵੱਡੀ ਵਾਰਦਾਤ, ਲੁਟੇਰਿਆਂ ਨੇ ਬਜ਼ੁਰਗ ਔਰਤ ਨੂੰ ਲੁੱਟ ਕੇ ਮੌਤ ਦੇ ਘਾਟ ਉਤਾਰਿਆ

PunjabKesari

ਨੌਜਵਾਨ ਪਟੇਲ ਹਸਪਤਾਲ ’ਚ ਸੀ ਟੈਕਨੀਸ਼ੀਅਨ

ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਪਿਛਲੇ ਕੁਝ ਮਹੀਨਿਆਂ ਤੋਂ ਪਟੇਲ ਹਸਪਤਾਲ ’ਚ ਬਤੌਰ ਟੈਕਨੀਸ਼ੀਅਨ ਦਾ ਕੰਮ ਕਰਦਾ ਸੀ, ਜੋ ਬੀਤੀ 6 ਸਤੰਬਰ ਤੋਂ ਲਾਪਤਾ ਸੀ, ਜਿਸ ਨੂੰ ਪਰਿਵਾਰਕ ਮੈਂਬਰ ਲੱਭ ਰਹੇ ਸਨ ।

ਥਾਣਾ ਡਵੀਜ਼ਨ ਨੰ. 4 ਵਿਚ 5 ਦਿਨ ਪਹਿਲਾਂ ਲਿਖਾਈ ਗੁੰਮਸ਼ੁਦਗੀ ਦੀ ਰਿਪੋਰਟ ਤੋਂ ਹੋਈ ਸ਼ਨਾਖ਼ਤ

ਸਦਰ ਥਾਣਾ ਮੁਖੀ ਇੰਸ .ਪਲਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਕੰਗ ਸਾਹਬੂ ਦੇ ਸਰਪੰਚ ਦੀ ਸੂਚਨਾ ’ਤੇ ਏ .ਐੱਸ .ਆਈ . ਤੀਰਥ ਸਿੰਘ, ਏ. ਐੱਸ. ਆਈ. ਜਨਕ ਰਾਜ ਸਮੇਤ ਮੌਕੇ ’ਤੇ ਪਹੁੰਚੇ । ਜਦੋਂ ਲਾਸ਼ ਦੀ ਬਾਰੀਕੀ ਨਾਲ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਕਰੀਬ 5 ਦਿਨ ਪਹਿਲਾਂ 10 ਸਤੰਬਰ ਨੂੰ ਕਮਿਸ਼ਨਰੇਟ ਪੁਲਸ ਜਲੰਧਰ ਦੇ ਥਾਣਾ ਨੰ. 4 ’ਚ ਜੋ 22 ਸਾਲਾ ਨੌਜਵਾਨ ਦੀ ਗੁੰਮਸ਼ੁਦਗੀ ਸਬੰਧੀ ਇਸ਼ਤਿਹਾਰ ਜਾਰੀ ਕੀਤਾ ਸੀ। ਉਕਤ ਲਾਸ਼ ਉਸੇ ਹੀ ਨੌਜਵਾਨ ਦੀ ਸੀ। ਇਸ ਸਬੰਧੀ ਥਾਣਾ ਡਵੀਜ਼ਨ ਨੰ. 4 ਅਤੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ।

ਇਹ ਵੀ ਪੜ੍ਹੋ : ਜਲੰਧਰ ਦੀ ਚਰਚ ’ਚ ਹੋਈ ਬੱਚੀ ਦੀ ਮੌਤ ਦਾ ਮਾਮਲਾ ਭਖਣ ਮਗਰੋਂ ਮੀਡੀਆ ਸਾਹਮਣੇ ਆਇਆ ਪਾਦਰੀ, ਦਿੱਤੀ ਸਫ਼ਾਈ

PunjabKesari

ਕਮਿਸ਼ਨਰੇਟ ਅਤੇ ਦਿਹਾਤ ਪੁਲਸ ਕਾਰਵਾਈ ਨੂੰ ਲੈ ਕੇ 2 ਘੰਟੇ ਉਲਝਦੇ ਰਹੇ

ਪਿੰਡ ਕੰਗ ਸਾਹਬੂ ਦੇ ਸੜਕ ਕੰਢੇ ਲਾਸ਼ ਮਿਲਣ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਨਕੋਦਰ ਪੁਲਸ ਕਰੀਬ 12 ਵਜੇ ਮੌਕੇ ’ਤੇ ਪਹੁੰਚੀ । ਜਿਨ੍ਹਾਂ ਲਾਸ਼ ਦੀ ਸ਼ਨਾਖਤ ਕਰ ਕੇ ਥਾਣਾ ਨੰਬਰ ਚਾਰ ਨੂੰ ਸੂਚਿਤ ਕੀਤਾ । ਕੁਝ ਸਮੇਂ ਬਾਅਦ ਥਾਣਾ ਨੰਬਰ ਚਾਰ ਤੋਂ ਸਬ-ਇੰਸਪੈਕਟਰ ਸੰਦੀਪ ਸਮੇਤ ਪੁਲਸ ਪਾਰਟੀ ਮੌਕੇ ’ਤੇ ਪਹੁੰਚੇ ਅਤੇ ਕਾਰਵਾਈ ਨੂੰ ਲੈ ਕੇ ਕਰੀਬ 2 ਘੰਟੇ ਕਮਿਸ਼ਨਰੇਟ ਤੇ ਜਲੰਧਰ ਦਿਹਾਤ ਪੁਲਸ ਆਪਸ ’ਚ ਹੀ ਉਲਝਦੇ ਰਹੇ। ਅਖੀਰ ਸੀਨੀਅਰ ਅਧਿਕਾਰੀਆਂ ਦੀ ਗੱਲਬਾਤ ਤੋਂ ਬਾਅਦ ਥਾਣਾ ਸਦਰ ਨਕੋਦਰ ਪੁਲਸ ਨੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ’ਚ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ।

ਹਲਕਾ ਵਿਧਾਇਕਾ ਬੀਬੀ ਮਾਨ ਨੇ ਲਿਆ ਸਥਿਤੀ ਦਾ ਜਾਇਜ਼ਾ

ਥਾਣਾ ਸਦਰ ਦੇ ਅਧੀਨ ਆਉਂਦੇ ਪਿੰਡ ਕੰਗ ਸਾਹਬੂ ਵਿਖੇ ਸੜਕ ਕੰਢੇ ਨੌਜਵਾਨ ਦੀ ਲਾਸ਼ ਮਿਲਣ ਦੀ ਸੂਚਨਾ ਮਿਲਦੇ ਹੀ ਹਲਕਾ ਵਿਧਾਇਕਾ ਬੀਬੀ ਇੰਦਰਜੀਤ ਕੌਰ ਮਾਨ ਮੌਕੇ ’ਤੇ ਪਹੁੰਚੇ। ਜਿਨ੍ਹਾਂ ਪੁਲਸ ਅਧਿਕਾਰੀਆਂ ਤੋਂ ਸਥਿਤੀ ਦਾ ਜਾਇਜ਼ਾ ਲਿਆ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ।

ਇਹ ਖ਼ਬਰ ਵੀ ਪੜ੍ਹੋ : ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦੀ ਮੁੜ ਉਸਾਰੀ, ਮਜੀਠੀਆ ਸਣੇ ਕਈ ਆਗੂਆਂ ਨੂੰ ਮਿਲੀਆਂ ਅਹਿਮ ਜ਼ਿੰਮੇਵਾਰੀਆਂ


Manoj

Content Editor

Related News