ਨਗਰ ਪੰਚਾਇਤ ਚੋਣਾਂ : ਭੁਲੱਥ ’ਚ 44 ਅਤੇ ਬੇਗੋਵਾਲ ’ਚ 39 ਉਮੀਦਵਾਰਾਂ ਨੇ ਕਾਗਜ਼ ਕੀਤੇ ਦਾਖਲ

Friday, Dec 13, 2024 - 05:20 AM (IST)

ਨਗਰ ਪੰਚਾਇਤ ਚੋਣਾਂ : ਭੁਲੱਥ ’ਚ 44 ਅਤੇ ਬੇਗੋਵਾਲ ’ਚ 39 ਉਮੀਦਵਾਰਾਂ ਨੇ ਕਾਗਜ਼ ਕੀਤੇ ਦਾਖਲ

ਭੁਲੱਥ/ਬੇਗੋਵਾਲ (ਰਜਿੰਦਰ) - ਸਬ ਡਵੀਜ਼ਨ ਭੁਲੱਥ ਦੇ ਐੱਸ. ਡੀ. ਐੱਮ. ਡੈਵੀ ਗੋਇਲ ਆਈ. ਏ. ਐੱਸ. ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਗਰ ਪੰਚਾਇਤ ਭੁਲੱਥ ਦੀਆਂ ਹੋ ਰਹੀਆਂ ਚੋਣਾਂ ਦੇ ਸੰਬੰਧ ਵਿਚ ਕੁੱਲ 44 ਉਮੀਦਵਾਰਾਂ ਨੇ ਨਾਮਜ਼ਦਗੀ ਕਾਗਜ਼ ਦਾਖਲ ਕਰਵਾਏ ਹਨ, ਜਿਨ੍ਹਾਂ ਵਿਚੋਂ ਅੱਜ ਅਖੀਰਲੇ ਦਿਨ ਵੀਰਵਾਰ ਨੂੰ 40 ਉਮੀਦਵਾਰਾਂ ਨੇ ਨਾਮਜ਼ਦਗੀ ਕਾਗਜ ਦਾਖਲ ਕੀਤੇ, ਜਦਕਿ ਬੀਤੇ ਕਲ੍ਹ ਬੁੱਧਵਾਰ ਨੂੰ 4 ਉਮੀਦਵਾਰਾਂ ਨੇ ਕਾਗਜ਼ ਦਾਖਲ ਕੀਤੇ ਸਨ। 

ਇਸੇ ਤਰ੍ਹਾਂ ਨਗਰ ਪੰਚਾਇਤ ਬੇਗੋਵਾਲ ਦੀ ਚੋਣ ਲਈ ਕੁੱਲ 39 ਉਮੀਦਵਾਰਾਂ ਨੇ ਨਾਮਜ਼ਦਗੀ ਕਾਗਜ ਦਾਖਲ ਕਰਵਾਏ ਹਨ, ਜਿਸ ਵਿਚੋਂ ਅੱਜ ਅਖੀਰਲੇ ਦਿਨ ਵੀਰਵਾਰ ਨੂੰ 37 ਉਮੀਦਵਾਰਾਂ ਨੇ ਅਤੇ ਬੀਤੇ ਕੱਲ ਬੁੱਧਵਾਰ ਨੂੰ 2 ਉਮੀਦਵਾਰਾਂ ਨੇ ਨਾਮਜ਼ਦਗੀ ਕਾਗਜ ਦਾਖਲ ਕਰਵਾਏ ਸਨ। 

ਐੱਸ. ਡੀ. ਐੱਮ. ਭੁਲੱਥ ਡੈਵੀ ਗੋਇਲ ਨੇ ਦੱਸਿਆ ਕਿ ਨਗਰ ਪੰਚਾਇਤ ਭੁਲੱਥ ਅਤੇ ਬੇਗੋਵਾਲ ਦੀਆਂ ਕੁੱਲ 13 -13 ਵਾਰਡਾਂ ਹਨ, ਜਿਸ ਲਈ ਉਮੀਦਵਾਰਾਂ ਨੇ ਜੋ ਕਾਗਜ਼ ਦਾਖਲ ਕਰਵਾਏ ਹਨ, ਉਨ੍ਹਾਂ ਦੀ ਪੜਤਾਲ 13 ਦਸੰਬਰ ਨੂੰ ਕੀਤੀ ਜਾਵੇਗੀ। 14 ਦਸੰਬਰ ਨੂੰ 3 ਵਜੇ ਤੱਕ ਨਾਮਜ਼ਦਗੀ ਕਾਗਜ ਵਾਪਸ ਲਏ ਜਾਣਗੇ। 21 ਦਸੰਬਰ ਨੂੰ ਸਵੇਰੇ 7 ਤੋਂ ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ ਤੇ ਵੋਟਾਂ ਪੈਣ ਉਪਰੰਤ ਉਸੇ ਦਿਨ ਸ਼ਾਮ ਨੂੰ ਗਿਣਤੀ ਉਪਰੰਤ ਨਤੀਜਾ ਐਲਾਨਿਆ ਜਾਵੇਗਾ। 
 


author

Inder Prajapati

Content Editor

Related News