ਮਖੂ ਨਗਰ ਕੌਂਸਲ ਦੇ ਮਹਿੰਦਰ ਪ੍ਰਧਾਨ ਤੇ ਜੋਨਾਥਨ ਮਸੀਹ ਬਣੇ ਮੀਤ ਪ੍ਰਧਾਨ

Monday, Jan 08, 2018 - 04:40 PM (IST)

ਮਖੂ (ਧੰਜੂ, ਅਕਾਲੀਆਂਵਾਲਾ) - ਕਾਂਗਰਸ ਪਾਰਟੀ ਬਲਾਕ ਮਖੂ ਦੇ ਪ੍ਰਧਾਨਗੀ ਵਜੋਂ ਸੇਵਾ ਨਿਭਾ ਰਹੇ ਮਹਿੰਦਰ ਮਦਾਨ ਦੀਆਂ ਪਾਰਟੀ ਪ੍ਰਤੀ ਸੇਵਾਵਾਂ 'ਤੇ ਮੋਹਰ ਲਗਾਉਦਿਆਂ ਅੱਜ ਹੋਈ ਮਖੂ ਨਗਰ ਕੌਂਸਲ ਦੀ ਪ੍ਰਧਾਨਗੀ ਦੀ ਚੋਣ ਦਾ ਉਨ੍ਹਾਂ ਦੇ ਸਿਰ 'ਤੇ ਪ੍ਰਧਾਨਗੀ ਦਾ ਤਾਜ ਸਜ ਗਿਆ ਹੈ। ਫ਼ੈਡਰੇਸ਼ਨ ਆਫ ਆੜਤੀ ਐਸੋਸੀਏਸ਼ਨ ਵਿਜੇ ਕਾਲੜਾ ਦੇ ਆਸ਼ੀਰਵਾਦ ਨਾਲ ਸਿਆਸਤ 'ਚ ਕੁੱਦੇ ਮਹਿੰਦਰ ਮਦਾਨ ਨੇ ਸਿਆਸੀ ਖੇਤਰ 'ਚ ਆਪਣਾ ਪੂਰਾ ਨਾਮ ਬਣਾਇਆ। ਸਾਬਕਾ ਮੰਤਰੀ ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਅਤੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੀ ਬਦੌਲਤ ਅੱਜ ਉਹ ਮਖੂ ਨਞਰ ਕੌਂਸਲ ਦੇ ਪ੍ਰਧਾਨ ਚੁਣੇ ਗਏ। ਪ੍ਰਧਾਨ ਬਣਨ ਤੋਂ ਬਾਅਦ ਉਨ੍ਹਾਂ ਨੇ ਜਥੇਦਾਰ ਜ਼ੀਰਾ ਦੀ ਰਹਿਨੁਮਾਈ ਹੇਠ ਕਾਫ਼ਲੇ ਦੇ ਰੂਪ 'ਚ ਸ਼ਹਿਰ ਦਾ ਦੌਰਾ ਕਰਕੇ ਲੋਕਾਂ ਦਾ ਪਿਆਰ ਕਬੂਲਿਆ। ਇਸ ਚੋਣ ਦੌਰਾਨ ਜੋਨਾਥਨ ਮਸੀਹ ਮੀਤ ਪ੍ਰਧਾਨ ਚੁਣੇ ਗਏ।  ਇਸ ਮੌਕੇ ਆੜ੍ਹਤੀਆਂ ਦੇ ਸੁਬਾ ਪ੍ਰਧਾਨ ਵਿਜੇ ਕਾਲੜਾ, ਸੂਬਾ ਕਾਂਗਰਸ ਦੇ ਸਕੱਤਰ ਤਰਸੇਮ ਚੌਧਰੀ, ਮਹਿੰਦਰਜੀਤ ਸਿੰਘ ਜ਼ੀਰਾ, ਹਰੀਸ਼ ਜੈਨ ਗੋਗਾ ਪ੍ਰਧਾਨ ਟਰੱਕ ਯੂਨੀਅਨ ਆਦਿ ਇਸ ਵਿਸ਼ੇਸ਼ ਮੌਕੇ ਹਾਜ਼ਰ ਹੋਏ ਸਨ।


Related News