ਲਾਕਡਾਊਨ ਦੌਰਾਨ ਨਾਭਾ 'ਚ ਵੱਡੀ ਵਾਰਦਾਤ, ਇਕੋ ਦਿਨ ਹੋਏ 2 ਕਤਲ

Friday, May 01, 2020 - 01:06 PM (IST)

ਲਾਕਡਾਊਨ ਦੌਰਾਨ ਨਾਭਾ 'ਚ ਵੱਡੀ ਵਾਰਦਾਤ, ਇਕੋ ਦਿਨ ਹੋਏ 2 ਕਤਲ

ਨਾਭਾ (ਸੁਸ਼ੀਲ ਜੈਨ, ਰਾਹੁਲ ਖੁਰਾਣਾ): ਲਾਕਡਾਊਨ ਦੌਰਾਨ ਹਲਕਾ ਨਾਭਾ ਦੇ ਪਿੰਡ ਛੀਟਾਂਵਾਲਾ ਅਤੇ ਸਾਧੋਹੇੜੀ ਵਿਖੇ ਦੋ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਤਿਹਾਸਕ ਪਿੰਡ ਛੀਟਾਂਵਾਲਾ ਵਿਖੇ ਇੱਕ ਔਰਤ ਦਾ ਕਤਲ ਉਸ ਦੇ ਪਤੀ ਵਲੋਂ ਤੇਜ਼ਧਾਰ ਹਥਿਆਰ ਨਾਲ ਕਰ ਦਿੱਤਾ ਗਿਆ, ਜਦੋਂ ਕਿ ਪਿੰਡ ਸਾਧੋਹੇੜੀ ਵਿਖੇ ਇਕ ਮੁਸਲਮਾਨ ਪਰਿਵਾਰ ਨਾਲ ਸਬੰਧਿਤ ਨੌਜਵਾਨ ਦਾ ਕਤਲ ਗੋਲੀ ਮਾਰ ਕੇ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ: ਜਲਾਲਾਬਾਦ ਗਰੀਨ ਜੋਨ ਤੋਂ ਹੋਇਆ ਬਾਹਰ, ਕੋਰੋਨਾ ਦੇ ਤਿੰਨ ਮਾਮਲੇ ਆਏ ਸਾਹਮਣੇ

ਇਸ ਸਬੰਧੀ ਡੀ.ਐੱਸ. ਪੀ. ਵਰਿੰਦਰਜੀਤ ਸਿੰਘ ਨੇ ਦੱਸਿਆ ਕਿ ਦੋਵੇਂ ਲਾਸ਼ਾਂ ਸਿਵਲ ਹਸਪਤਾਲ ਪੋਸਟਮਾਰਟਮ ਲਈ ਲਿਆਂਦੀਆਂ ਗਈਆਂ ਹਨ ਅਤੇ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਸਬੰਧੀ ਜੋ ਵੀ ਤੱਥ ਸਾਹਮਣੇ ਆਉਣਗੇ, ਉਸ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।  ਦੋਵਾਂ ਕਤਲਾਂ ਸਬੰਧੀ ਪੁਲਸ ਵੱਲੋਂ ਪੜਤਾਲ ਕਰਨ ਉਪਰੰਤ ਤਿੰਨ 302 ਦਾ ਮਾਮਲਾ ਦਰਜ ਕੀਤਾ ਗਿਆ ਅਤੇ ਗ੍ਰਿਫ਼ਤਾਰੀਆਂ ਕਰਨ ਲਈ ਕਾਰਵਾਈ ਤੇਜ਼ ਕੀਤੀ ਗਈ ਹੈ।


author

Shyna

Content Editor

Related News