ਨਾਭਾ ਜੇਲ ਬ੍ਰੇਕ : ਸਖਤ ਸੁਰੱਖਿਆ ਪ੍ਰਬੰਧਾਂ ਹੇਠ ਮੁਲਜ਼ਮਾਂ ਨੂੰ ਕੀਤਾ ਅਦਾਲਤ ''ਚ ਪੇਸ਼

12/09/2017 6:50:55 AM

ਪਟਿਆਲਾ   (ਬਲਜਿੰਦਰ) - ਨਾਭਾ ਜੇਲ ਬ੍ਰੇਕ ਮਾਮਲੇ ਦੀ ਸੁਣਵਾਈ ਮਾਣਯੋਗ ਐਡੀਸ਼ਨਲ ਸੈਸ਼ਨ ਜੱਜ ਮੁਹੰਮਦ ਗੁਲਜ਼ਾਰ ਦੀ ਅਦਾਲਤ ਵਿਚ ਹੋਈ। ਇਸ ਵਿਚ ਹਰਮਿੰਦਰ ਸਿੰਘ ਮਿੰਟੂ ਤੇ ਗੁਰਪ੍ਰੀਤ ਸਿੰਘ ਸਮੇਤ ਲਗਭਗ ਡੇਢ ਦਰਜਨ ਦੇ ਕਰੀਬ ਮੁਲਜ਼ਮਾਂ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਪੇਸ਼ ਕੀਤਾ ਗਿਆ। ਮਾਣਯੋਗ ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 8 ਜਨਵਰੀ 'ਤੇ ਪਾ ਦਿੱਤੀ ਹੈ। ਇਥੇ ਦੱਸਣਯੋਗ ਹੈ ਕਿ ਪਿਛਲੇ ਸਾਲ 27 ਨਵੰਬਰ 2016 ਨੂੰ ਨਾਭਾ ਦੀ ਮੈਕਸੀਮਮ ਸਕਿਓਰਿਟੀ ਜੇਲ 'ਤੇ ਹਮਲਾ ਕਰ ਕੇ 2 ਅੱਤਵਾਦੀਆਂ ਅਤੇ 4 ਗੈਂਗਸਟਰਾਂ ਨੂੰ ਛੁਡਵਾ ਲਿਆ ਸੀ। ਇਹ ਕੇਸ ਕਾਫੀ ਹਾਈਪ੍ਰੋਫਾਈਲ ਸੀ। ਇਸ ਵਿਚ ਹੁਣ ਤੱਕ ਦੋ ਦਰਜਨ ਤੋਂ ਵੱਧ ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ। 4 ਗੈਂਗਸਟਰਾਂ ਵਿਚੋਂ 3 ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਵਿੱਕੀ ਗੌਂਡਰ ਹਾਲੇ ਵੀ ਪੁਲਸ ਦੀ ਪਕੜ 'ਚੋਂ ਬਾਹਰ ਹੈ ਜਦੋਂ ਕਿ ਅੱਤਵਾਦੀਆਂ ਵਿਚੋਂ ਹਰਮਿੰਦਰ ਸਿੰਘ ਮਿੰਟੂ ਨੂੰ ਅਗਲੇ ਹੀ ਦਿਨ ਗ੍ਰਿਫ਼ਤਾਰ ਕਰ ਲਿਆ ਸੀ। ਕਸ਼ਮੀਰਾ ਸਿੰਘ ਹਾਲੇ ਵੀ ਪੁਲਸ ਦੀ ਪਕੜ ਤੋਂ ਦੂਰ ਹੈ।


Related News