1 ਕਰੋੜ ਦੇ ਬਦਲੇ ਛੱਡਿਆ ਨਾਭਾ ਜੇਲ ਬ੍ਰੇਕ ਕਾਂਡ ਦਾ ਮਾਸਟਰਮਾਈਂਡ ਗੈਂਗਸਟਰ, ਮੁੱਖ ਮੰਤਰੀ ਨੇ ਦਿੱਤੇ ਜਾਂਚ ਦੇ ਹੁਕਮ

09/21/2017 7:16:04 PM

ਪਟਿਆਲਾ / ਲਖਨਊ  —ਯੂ. ਪੀ. 'ਚ ਆਈ. ਜੀ. ਲੈਵਲ ਦੇ ਇਕ ਆਈ. ਪੀ. ਐੱਸ. ਅਫਸਰ ਦੇ ਖਿਲਾਫ ਸਰਕਾਰ ਨੇ ਜਾਂਚ ਕਮੇਟੀ ਬਿਠਾ ਦਿੱਤੀ ਹੈ। ਅਫਸਰ 'ਤੇ ਦੋਸ਼ ਹਨ ਕਿ ਉਸ ਨੇ ਪੰਜਾਬ ਦੀ ਨਾਭਾ ਜੇਲ ਬ੍ਰੇਕ ਕਾਂਡ ਦੇ ਮਾਸਟਰਮਾਈਂਡ ਗੁਰਪ੍ਰੀਤ ਸਿੰਘ ਉਰਫ ਗੋਪੀ ਘਨਸ਼ਾਮਪੁਰਾ ਨੂੰ ਫੜ੍ਹ ਕੇ 1 ਕਰੋੜ ਦੀ ਰਿਸ਼ਵਤ ਦੇ ਬਦਲੇ ਛੱਡ ਦਿੱਤਾ।
ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੰਗਲਵਾਰ ਰਾਤ ਮੁੱਖ ਮੰਤਰੀ ਯੋਗੀ ਆਦਿੱਤਯ ਨਾਥ ਨੇ ਗ੍ਰਹਿ ਸਕੱਤਰ ਨੂੰ ਬੁਲਾ ਕੇ ਜਾਂਚ ਕਰਾਉਣ ਦੇ ਹੁਕਮ ਦਿੱਤੇ ਹਨ। 27 ਨਵੰਬਰ 2016 ਨੂੰ ਪਟਿਆਲਾ ਦੀ ਨਾਭਾ ਜੇਲ ਤੋਂ ਖਾਲਿਸਤਾਨ ਲਿਬਰ੍ਰੇਸ਼ਨ ਫਰੰਟ ਤੇ ਬੱਬਰ ਖਾਲਸਾ ਦੇ ਅੱਤਵਾਦੀਆਂ ਨੂੰ ਪੁਲਸ ਦੀ ਵਰਦੀ 'ਚ ਗਏ ਮੁਲਜ਼ਮਾਂ ਨੇ ਛੁਡਵਾ ਲਿਆ ਸੀ।
ਇਸ ਸਾਜਿਸ਼ ਨੂੰ ਰਚਨ ਵਾਲੇ ਮਾਸਟਮਾਈਂਡ ਗੋਪੀ ਘਨਸ਼ਾਮਪੁਰਾ ਨੂੰ 10 ਸਤੰਬਰ ਨੂੰ ਯੂ. ਪੀ. ਦੇ ਸ਼ਾਹਜਹਾਂਪੁਰਾ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਘਨਸ਼ਾਮਪੁਰਾ ਦੇ ਕਿਸੇ ਦੋਸਤ ਨੇ ਇਸ ਡਰ ਤੋਂ ਕਿ ਕੀਤੇ ਘਨਸ਼ਾਮਪੁਰਾ ਦਾ ਐਂਟਕਾਊਂਟਰ ਨਾ ਹੋ ਜਾਵੇ, ਉਸ ਦੀ ਗ੍ਰਿਫਤਾਰੀ ਦੀ ਜਾਣਕਾਰੀ ਆਪਣੀ ਫੇਸਬੁੱਕ 'ਤੇ ਪੋਸਟ ਕਰ ਦਿੱਤੀ। ਦੋਸ਼ ਹੈ ਕਿ ਪੰਜਾਬ ਦੇ ਇਕ ਵੱਡੇ ਮੁਲਜ਼ਮ ਤੇ ਸ਼ਰਾਬ ਵਪਾਰੀ ਦੇ ਜ਼ਰੀਏ 1  ਕਰੋੜ ਦੀ ਡੀਲ ਹੀ, ਜਿਸ ਦੀ ਵਿਚੋਲਗੀ ਸੁਲਤਾਨਪੁਰ ਦੇ ਇਕ ਕਾਂਗਰਸੀ ਆਗੂ ਨੇ ਕੀਤੀ। ਪੰਜਾਬ ਪੁਲਸ ਨੇ ਸ਼ਰਾਬ ਵਪਾਰੀ ਰਿੰਪਲ ਤੇ ਅਮਨਦੀਪ ਦੀ ਕਾਲ ਇੰਟਰਸੈਪਟ ਕੀਤੀ ਜਿਸ ਕਾਰਨ ਪੂਰੇ ਮਾਮਲੇ ਦਾ ਪਤਾ ਚਲਿਆ। ਇਸ 'ਚ ਉਹ ਆਈ. ਜੀ. ਦੇ ਜ਼ਰੀਏ ਘਨਸ਼ਾਮਪੁਰਾ ਨੂੰ ਛੁਡਵਾਉਣ  ਦੀ ਗੱਲ ਕਰ ਰਹੇ ਹਨ। ਪੰਜਾਬ ਪੁਲਸ ਤੇ ਆਈ. ਬੀ. ਨੇ ਇਸ ਦੀ ਜਾਣਕਾਰੀ ਉਤਰ ਪ੍ਰਦੇਸ਼ ਸਰਕਾਰ ਨੂੰ ਦਿੱਤੀ, ਜਿਸ ਤੋਂ ਬਾਅਦ ਸਰਕਾਰ ਨੇ ਜਾਂਚ ਕਮੇਟੀ ਬਿਠਾ ਦਿੱਤੀ ਹੈ। ਦੋਸ਼ੀ ਆਈ. ਜੀ. ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾਇਆ ਵੀ ਜਾ ਸਕਦਾ ਹੈ। ਉਥੇ ਹੀ ਕਾਂਗਰਸੀ ਆਗੂ ਨੂੰ ਗਾਂਧੀ ਪਰਿਵਾਰ ਦਾ ਖਾਸਮਖਾਸ ਦੱਸਿਆ ਜਾ ਰਿਹਾ ਹੈ।


Related News