ਨਾਭਾ ਜੇਲ ਬ੍ਰੇਕ ਮਾਮਲਾ : ਅਮਨਪ੍ਰੀਤ ਸਿੰਘ ਨੂੰ ਬਠਿੰਡਾ ਜੇਲ ਤੋਂ ਲਿਆ ਕੇ ਕੀਤਾ ਪੇਸ਼

Sunday, Aug 20, 2017 - 06:50 AM (IST)

ਨਾਭਾ ਜੇਲ ਬ੍ਰੇਕ ਮਾਮਲਾ : ਅਮਨਪ੍ਰੀਤ ਸਿੰਘ ਨੂੰ ਬਠਿੰਡਾ ਜੇਲ ਤੋਂ ਲਿਆ ਕੇ ਕੀਤਾ ਪੇਸ਼

ਪਟਿਆਲਾ  (ਬਲਜਿੰਦਰ) - ਨਾਭਾ ਜੇਲ ਬ੍ਰੇਕ ਮਾਮਲੇ ਦੀ ਸੁਣਵਾਈ ਐਡੀਸ਼ਨਲ ਸੈਸ਼ਨ ਜੱਜ ਮੁਹੰਮਦ ਗੁਲਜ਼ਾਰ ਦੀ ਅਦਾਲਤ ਵਿਚ ਹੋਈ, ਜਿਸ ਵਿਚ ਅਮਨਪ੍ਰੀਤ ਸਿੰਘ ਨੂੰ ਬਠਿੰਡਾ ਜੇਲ ਤੋਂ ਲਿਆ ਕੇ ਪੇਸ਼ ਕੀਤਾ ਗਿਆ ਜਦੋਂ ਕਿ ਬਾਕੀਆਂ ਦੀ ਪੇਸ਼ੀ ਵੀਡੀਓ ਕਾਨਫਰੰਸਿੰਗ ਰਾਹੀਂ ਕਰਵਾਈ ਗਈ, ਜਿਨ੍ਹਾਂ ਵਿਚ ਕੁਝ ਪਟਿਆਲਾ ਅਤੇ ਕੁਝ ਕਪੂਰਥਲਾ ਜੇਲ ਵਿਚ ਬੰਦ ਹਨ। ਸੁਣਵਾਈ ਤੋਂ ਬਾਅਦ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 11 ਸਤੰਬਰ 'ਤੇ ਪਾ ਦਿੱਤੀ ਹੈ। ਇਸ ਤੋਂ ਇਲਾਵਾ ਨਾਭਾ ਜੇਲ ਬ੍ਰੇਕ ਦੇ ਮਾਸਟਰ ਮਾਈਂਡ ਪਲਵਿੰਦਰ ਪਿੰਦਾ ਨੂੰ ਰੋਪੜ ਪੁਲਸ ਵੱਲੋਂ ਰਿਮਾਂਡ 'ਤੇ ਲਿਜਾਣ  ਕਾਰਨ ਉਸ ਦੇ ਵਕੀਲ ਵੱਲੋਂ ਅਰਜ਼ੀ ਦਾਇਰ ਕੀਤੀ ਗਈ ਸੀ। ਇਥੇ ਇਹ ਦੱਸਣਯੋਗ ਹੈ ਕਿ ਪਿਛਲੇ ਸਾਲ 27 ਨਵੰਬਰ ਨੂੰ ਨਾਭਾ ਦੀ ਮੈਕਸੀਮਮ ਸਕਿਓਰਿਟੀ ਜੇਲ ਤੇ ਕੁਝ ਹਥਿਆਰਬੰਦ ਵਿਅਕਤੀਆਂ ਵੱਲੋਂ ਹਮਲਾ ਕਰ ਕੇ 6 ਵਿਅਕਤੀਆਂ ਨੂੰ ਛੁਡਵਾ ਲਿਆ ਗਿਆ ਸੀ ਜਿਨ੍ਹਾਂ ਵਿਚ 4 ਗੈਂਗਸਟਰ ਅਤੇ 2 ਅੱਤਵਾਦੀ ਸੀ। ਇਨ੍ਹਾਂ ਵਿਚੋਂ 4 ਦੀ ਮੁੜ ਤੋਂ ਗ੍ਰਿਫਤਾਰੀ ਹੋ ਚੁੱਕੀ ਹੈ। ਅੱਤਵਾਦੀ ਕਸ਼ਮੀਰਾ ਸਿੰਘ ਅਤੇ ਗੈਂਗਸਟਰ ਵਿੱਕੀ ਗੌਂਡਰ ਅਜੇ ਤੱਕ ਪੁਲਸ ਦੀ ਗ੍ਰਿਫਤ ਤੋਂ ਬਾਹਰ ਹਨ। ਇਸ ਮਾਮਲੇ ਵਿਚ ਪੁਲਸ ਵੱਲੋਂ ਹੁਣ ਤੱਕ ਲਗਭਗ 2 ਦਰਜਨ ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ।


Related News