ਨਾਭਾ: ਜੇਲ ਅੰਦਰ ਗੈਰ-ਕਾਨੂੰਨੀ ਸਾਮਾਨ ਸਪਲਾਈ ਕਰਨ ਦੇ ਦੋਸ਼ ਹੇਠ 2 ਮੁਲਾਜ਼ਮ ਗ੍ਰਿਫਤਾਰ

Saturday, Mar 07, 2020 - 10:23 AM (IST)

ਨਾਭਾ: ਜੇਲ ਅੰਦਰ ਗੈਰ-ਕਾਨੂੰਨੀ ਸਾਮਾਨ ਸਪਲਾਈ ਕਰਨ ਦੇ ਦੋਸ਼ ਹੇਠ 2 ਮੁਲਾਜ਼ਮ ਗ੍ਰਿਫਤਾਰ

ਨਾਭਾ (ਸੁਸ਼ੀਲ ਜੈਨ) : ਸਥਾਨਕ ਭਵਾਨੀਗਡ਼੍ਹ ਰੋਡ ’ਤੇ ਸਥਿਤ ਨਵੀਂ ਜ਼ਿਲਾ ਜੇਲ ਦੇ ਸਹਾਇਕ ਸੁਪਰਡੈਂਟ ਇੰਦਰਜੀਤ ਸਿੰਘ ਦੀ ਸ਼ਿਕਾਇਤ ਅਨੁਸਾਰ ਥਾਣਾ ਸਦਰ ਪੁਲਸ ਨੇ ਜੇਲ ਦੇ ਹੀ ਦੋ ਵਾਰਡਨਾਂ ਵਰਿੰਦਰ ਕੁਮਾਰ ਤੇ ਤਰਨਦੀਪ ਸਿੰਘ ਖਿਲਾਫ ਜੇਲ ਵਿਚ ਮੋਬਾਈਲ ਅਤੇ ਹੋਰ ਚੀਜਾਂ ਕੈਦੀਆਂ/ਹਵਾਲਾਤੀਆਂ ਨੂੰ ਪਹੁੰਚਾਉਣ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਹੈ। ਜੇਲਰ ਅਨੁਸਾਰ ਵਰਿੰਦਰ ਕੁਮਾਰ ਪੈਸੇ ਲੈ ਕੇ ਜੇਲ ਵਿਚ ਮੋਬਾਈਲ ਫੋਨ, ਨਸ਼ੇ ਵਾਲੇ ਪਦਾਰਥ ਅਤੇ ਹੋਰ ਪਾਬੰਦੀਸ਼ੁਦਾ ਚੀਜ਼ਾਂ ਵੇਚਦਾ ਸੀ। ਉਸ ਤੋਂ ਜੇਲ ਵਿਚੋਂ ਦੋ ਮੋਬਾਈਲ ਵੀ ਬਰਾਮਦ ਕੀਤੇ ਗਏ ਹਨ।

ਵਰਿੰਦਰ ਦਾ ਕਹਿਣਾ ਹੈ ਕਿ ਤਰਨਦੀਪ ਸਿੰਘ ਵੀ ਉਸ ਨਾਲ ਇਸ ਕੰਮ ਵਿਚ ਸ਼ਾਮਲ ਹੈ। ਡੀ. ਐੱਸ. ਪੀ. ਅਨੁਸਾਰ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਰਿਮਾਂਡ ਲੈ ਕੇ ਡੂੰਘਾਈ ਨਾਲ ਜਾਚ ਪਡ਼੍ਹਤਾਲ ਕੀਤੀ ਜਾਵੇਗੀ ਤਾਂ ਜੋ ਅਸਲੀਅਤ ਸਾਹਮਣੇ ਆ ਸਕੇ। ਵਰਨਣਯੋਗ ਹੈ ਕਿ ਨਵੀਂ ਜ਼ਿਲਾ ਜੇਲ ਅਤੇ ਜ਼ਿਲਾ ਮੈਕਸੀਮਮ ਸਕਿਓਰਟੀ ਜੇਲ ਨਾਭਾ ਹਮੇਸ਼ਾ ਹੀ ਸੁਰਖੀਆਂ ਵਿਚ ਰਹਿੰਦੀਆਂ ਹਨ, ਜਿਸ ਨਾਲ ਜੇਲ ਪ੍ਰਸ਼ਾਸਨ ਦੀ ਕਿਰਕਿਰੀ ਹੁੰਦੀ ਹੈ।

ਇਹ ਵੀ ਪੜ੍ਹੋ: ਪੰਜਾਬ ਦੀਆਂ 18 ਜੇਲਾਂ 'ਚੋਂ ਸਾਲ 2019 ਦੌਰਾਨ 1086 ਮੋਬਾਇਲ ਮਿਲੇ


author

Shyna

Content Editor

Related News