ਪੰਜਾਬ ''ਚ ਨਸ਼ੇ ਦਾ ਨਹੀਂ ਮੁੱਕ ਰਿਹਾ ਕਹਿਰ, ਨਾਭਾ ''ਚ ''ਚਿੱਟੇ'' ਨਾਲ ਨੌਜਵਾਨ ਦੀ ਮੌਤ

Monday, Aug 05, 2019 - 01:16 PM (IST)

ਪੰਜਾਬ ''ਚ ਨਸ਼ੇ ਦਾ ਨਹੀਂ ਮੁੱਕ ਰਿਹਾ ਕਹਿਰ, ਨਾਭਾ ''ਚ ''ਚਿੱਟੇ'' ਨਾਲ ਨੌਜਵਾਨ ਦੀ ਮੌਤ

ਨਾਭਾ (ਰਾਹੁਲ ਖੁਰਾਣਾ) : ਪੰਜਾਬ ਵਿਚ ਨਸ਼ੇ ਦਾ ਕਹਿਰ ਲਗਾਤਾਰ ਜਾਰੀ ਹੈ। ਆਏ ਦਿਨ ਕੋਈ ਨਾ ਕੋਈ ਨੌਜਵਾਨ ਨਸ਼ੇ ਕਾਰਨ ਮੌਤ ਦੇ ਮੂੰਹ ਵਿਚ ਜਾ ਰਿਹਾ ਹੈ। ਤਾਜ਼ਾ ਮਾਮਲਾ ਨਾਭਾ ਬਲਾਕ ਦੇ ਪਿੰਡ ਸਾਧੋਹੇੜੀ ਤੋਂ ਸਾਹਮਣੇ ਆਇਆ ਹੈ, ਜਿੱਥੇ ਰਾਜੂ ਖਾਂ ਨਾਮ ਦੇ 19 ਸਾਲਾ ਨੌਜਵਾਨ ਦੀ ਚਿੱਟੇ ਕਾਰਨ ਮੌਤ ਹੋ ਗਈ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਬੱਚਾ ਰਾਜੂ ਖਾਂ ਚਿੱਟੇ ਦਾ ਇੰਜੈਕਸ਼ਨ ਲਗਾਉਂਦਾ ਸੀ, ਜਿਸ ਕਾਰਨ ਉਸ ਦੀ ਮੌਤ ਹੋਈ ਹੈ।

ਉਥੇ ਹੀ ਦੂਜੇ ਪਾਸੇ ਮੌਕੇ 'ਤੇ ਪੁੱਜੇ ਤਫਤੀਸ਼ੀ ਅਧਿਕਾਰੀ ਵਿਨਰਜੀਤ ਸਿੰਘ ਨੇ ਕਿਹਾ ਹੈ ਕਿ ਪੀੜਤ ਪਰਿਵਾਰ ਨੇ ਜੋ ਉਨ੍ਹਾਂ ਕੋਲ ਬਿਆਨ ਦਰਜ ਕਰਵਾਏ ਹਨ, ਉਸ ਵਿਚ ਉਨ੍ਹਾਂ ਨੇ ਅਚਨਚੇਤ ਮੌਤ ਲਿਖਵਾਈ ਹੈ। ਉਨ੍ਹਾਂ ਨੇ ਨਸ਼ੇ ਨਾਲ ਹੋਈ ਮੌਤ ਦਾ ਕੋਈ ਹਵਾਲਾ ਨਹੀਂ ਦਿੱਤਾ ਪਰ ਅਸੀਂ ਫਿਰ ਵੀ ਦੁਬਾਰਾ ਤਫਤੀਸ਼ ਕਰਨ ਜਾ ਰਹੇ ਹਾਂ। ਪਰਿਵਾਰ ਵੱਲੋਂ ਪੋਸਟ ਮਾਰਟਮ ਕਰਵਾਉਣ ਤੋਂ ਵੀ ਸਾਫ ਇਨਕਾਰ ਕਰ ਦਿੱਤਾ ਗਿਆ ਹੈ।


author

cherry

Content Editor

Related News