ਐੱਨ. ਆਰ. ਆਈ.  ਨੂੰ ਗੋਲੀ ਮਾਰਨ ਦੇ ਮਾਮਲੇ ''ਚ 2 ਹੋਰ ਫੜੇ

02/24/2018 6:44:45 AM

ਜਲੰਧਰ, (ਮ੍ਰਿਦੁਲ ਸ਼ਰਮਾ)— ਦਿਹਾਤੀ ਪੁਲਸ ਨੇ 26 ਜਨਵਰੀ ਨੂੰ ਗੁਰਾਇਆ ਦੇ ਕੋਟਲੀ ਖੱਖਿਆਂ ਵਿਚ ਸਕੌਡਾ ਅਤੇ ਆਲਟੋ ਕਾਰ ਵਿਚ ਆਏ 6 ਹਮਲਾਵਰਾਂ ਵਲੋਂ ਐੱਨ.ਆਰ. ਆਈ. ਮੱਖਣ ਸਿੰਘ ਨੂੰ ਗੋਲੀ ਮਾਰਨ ਦੇ ਮਾਮਲੇ ਵਿਚ ਪੁਲਸ ਨੇ ਸਤਨਾਮ ਸਿੰਘ ਤੇ ਰਵਿੰਦਰ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਹਾਲਾਂਕਿ ਇਸ ਕੇਸ ਵਿਚ ਅਜੇ ਵੀ ਦੋ ਮੁਲਜ਼ਮ ਫਰਾਰ ਹਨ। ਪੁੱਛਗਿੱਛ ਵਿਚ ਪਤਾ ਲੱਗਾ ਹੈ ਕਿ ਮੁਲਜ਼ਮ ਸਤਨਾਮ ਪੁਰਾਣਾ ਅਪਰਾਧੀ ਹੈ। ਉਸ 'ਤੇ 33 ਕੇਸ ਦਰਜ ਹਨ। ਕੇਸ ਵਿਚ ਪਹਿਲਾਂ ਹੀ ਸੁਪਾਰੀ ਕਿੱਲਰ ਕੁਲਵੰਤ ਸਿੰਘ ਅਤੇ ਰਾਜਿੰਦਰ ਰਾਜੂ ਫੜੇ ਜਾ ਚੁੱਕੇ ਹਨ। ਅੱਜ ਇਥੇ ਪ੍ਰੈੱਸ ਕਾਨਫਰੰਸ ਦੌਰਾਨ ਐੱਸ. ਐੱਸ. ਪੀ. ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਕੈਨੇਡਾ ਤੋਂ ਗੁਰਾਇਆ ਆਏ ਐੱਨ. ਆਰ. ਆਈ. ਮੱਖਣ ਸਿੰਘ ਨੂੰ ਹਮਲਾਵਰਾਂ ਨੇ ਕਾਲੀ ਸਕੌਡਾ ਤੇ ਆਲਟੋ ਕਾਰ ਵਿਚ ਆਏ ਹਮਲਾਵਰਾਂ ਨੇ ਗੋਲੀ ਮਾਰੀ ਸੀ, ਜੋ ਕਿ ਉਸ ਦੇ ਪੱਟ ਵਿਚ ਲੱਗੀ। ਇਸ ਹਾਦਸੇ ਵਿਚ ਮੱਖਣ ਸਿੰਘ ਬਚ ਗਿਆ ਸੀ। ਇਸ ਤੋਂ ਬਾਅਦ ਪੁਲਸ ਨੇ ਛਾਪਾਮਾਰੀ ਕਰ ਕੇ ਨਕੋਦਰ ਦੇ ਕੰਗ ਸਾਹਿਬ ਰਾਏ ਅਤੇ ਭੋਗਪੁਰ ਦੇ ਮੁਕੀਮਪੁਰ ਹਰਿਆਣਾ ਹੁਸ਼ਿਆਰਪੁਰ ਦੇ ਰਵਿੰਦਰ ਸਿੰਘ ਨੂੰ ਫੜਿਆ। ਜਾਂਚ ਵਿਚ ਸਤਨਾਮ ਸਿੰਘ ਕੋਲੋਂ ਦੇਸੀ ਪਿਸਤੌਲ ਅਤੇ 6 ਜ਼ਿੰਦਾ ਕਾਰਤੂਸ ਬਰਾਮਦ ਹੋਏ। ਰਵਿੰਦਰ 'ਤੇ ਫਿਲਹਾਲ ਕੁੱਟਮਾਰ ਦਾ ਇਕ ਮਾਮਲਾ ਵੀ ਦਰਜ ਹੈ,ਜਦਕਿ ਸਤਨਾਮ ਪੰਜਵੀਂ ਪਾਸ ਹੈ,ਜਿਸ ਨੇ ਕਬੂਲਿਆ ਕਿ ਰਾਜਸਥਾਨ ਦੇ ਵਰਿੰਦਰ ਕੁਮਾਰ ਲਹਿਰੀ ਅਤੇ ਸੰਦੀਪ ਕੁਮਾਰ ਨਾਲ ਮਿਲ ਕੇ ਲਾਂਬੜਾ ਏਰੀਆ ਵਿਚ ਇਕ ਸਵਿਫਟ ਕਾਰ ਵੀ ਲੁੱਟੀ ਸੀ। ਇਸ ਮੌਕੇ ਐੱਸ. ਪੀ. ਬਲਕਾਰ ਸਿੰਘ ਅਤੇ ਐੱਸ. ਪੀ. ਹੈੱਡਕੁਆਰਟਰ ਰਾਜਿੰਦਰ ਸਿੰਘ ਚੀਮਾ, ਇੰਸ. ਹਰਿੰਦਰ ਸਿੰਘ ਗਿੱਲ ਆਦਿ ਹਾਜ਼ਰ ਸਨ। 


Related News