ਐੱਨ. ਆਰ. ਆਈ. ਔਰਤ ਨਾਲ ਜ਼ਮੀਨ ਵੇਚਣ ਦੇ ਨਾਂ ''ਤੇ 3.40 ਲੱਖ ਦੀ ਠੱਗੀ
Thursday, Jun 15, 2017 - 12:22 AM (IST)
ਹੁਸ਼ਿਆਰਪੁਰ, (ਅਸ਼ਵਨੀ)- ਇੰਗਲੈਂਡ 'ਚ ਰਹਿੰਦੀ ਇਕ ਐੱਨ. ਆਰ. ਆਈ. ਔਰਤ ਕਮਲਜੀਤ ਕੌਰ ਪਤਨੀ ਗੁਰਜੀਤ ਸਿੰਘ ਜੋ ਮੂਲ ਰੂਪ 'ਚ ਮੋਹਾਲੀ ਦੀ ਵਾਸੀ ਹੈ, ਨਾਲ ਜ਼ਮੀਨ ਵੇਚਣ ਦੇ ਨਾਂ 'ਤੇ 3.40 ਕਰੋੜ ਤੋਂ ਵੱਧ ਦੀ ਠੱਗੀ ਮਾਰਨ ਦੇ ਦੋਸ਼ 'ਚ ਪੁਲਸ ਨੇ ਐੱਨ. ਆਰ. ਆਈ. ਥਾਣੇ 'ਚ ਧਾਰਾ 420 ਤੇ 120-ਬੀ ਤਹਿਤ ਕੇਸ ਦਰਜ ਕੀਤਾ ਹੈ।
ਕੀ ਹੈ ਮਾਮਲਾ
ਕਮਲਜੀਤ ਕੌਰ ਨੇ ਪੰਜਾਬ ਦੇ ਐੱਨ. ਆਰ. ਆਈ. ਵਿੰਗ ਦੇ ਇੰਸਪੈਕਟਰ ਜਨਰਲ ਆਫ ਪੁਲਸ ਈਸ਼ਵਰ ਸਿੰਘ ਨੂੰ ਦਿੱਤੀ ਸ਼ਿਕਾਇਤ 'ਚ ਕਿਹਾ ਸੀ ਕਿ ਨਰਿੰਦਰ ਸਿੰਘ ਪੁੱਤਰ ਪ੍ਰੀਤਮ ਸਿੰਘ ਅਤੇ ਉਸ ਦੀ ਪਤਨੀ ਬੀਰਪਾਲ ਕੌਰ ਵਾਸੀ ਮਾਈਦਤਾ ਤਹਿਸੀਲ ਨਵਾਂਸ਼ਹਿਰ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਨੇ 20 ਅਕਤੂਬਰ 2011 ਨੂੰ ਆਪਣੀ ਜ਼ਮੀਨ ਵੇਚਣ ਦਾ ਬੈਨਾਮਾ 3.40 ਕਰੋੜ ਰੁਪਏ ਲੈਣ ਤੋਂ ਬਾਅਦ ਕੀਤਾ ਸੀ।
ਸ਼ਿਕਾਇਤਕਰਤਾ ਅਨੁਸਾਰ ਉਸ ਨੂੰ ਪਤਾ ਲੱਗਾ ਕਿ ਦੋਸ਼ੀ ਜੋੜੇ ਨੇ ਇਸ ਜ਼ਮੀਨ ਦਾ ਬੈਨਾਮਾ ਪਹਿਲਾਂ ਹੀ ਸਤਨਾਮ ਸਿੰਘ ਪੁੱਤਰ ਮਸਤ ਰਾਮ ਵਾਸੀ ਪਿੰਡ ਜਲਾਲਪੁਰ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਨਾਲ 23 ਸਤੰਬਰ 2011 ਨੂੰ ਕੀਤਾ ਹੋਇਆ ਸੀ। ਇਸ ਤਰ੍ਹਾਂ ਦੋਸ਼ੀ ਜੋੜੇ ਨੇ ਉਸ ਨੂੰ ਧੋਖੇ 'ਚ ਰੱਖ ਕੇ ਉਕਤ ਰਾਸ਼ੀ ਠੱਗ ਲਈ। ਮਾਮਲੇ ਦੀ ਜਾਂਚ ਉਪਰੰਤ ਆਈ. ਜੀ. ਪੀ. ਦੇ ਹੁਕਮਾਂ 'ਤੇ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।
ਦੋਸ਼ੀਆਂ ਦਾ ਐੱਲ. ਓ. ਸੀ. ਕੀਤਾ ਜਾਰੀ
ਥਾਣਾ ਐੱਨ. ਆਰ. ਆਈ. ਦੇ ਇੰਚਾਰਜ ਇੰਸਪੈਕਟਰ ਓਮ ਪ੍ਰਕਾਸ਼ ਤੇ ਮਾਮਲੇ ਦੀ ਜਾਂਚ ਕਰ ਰਹੇ ਸਬ-ਇੰਸਪੈਕਟਰ ਰਾਕੇਸ਼ ਕੁਮਾਰ ਨੇ ਦੱਸਿਆ ਕਿ ਦੋਸ਼ੀ ਜੋੜੇ ਦੀ ਗ੍ਰਿਫ਼ਤਾਰੀ ਲਈ ਲੁੱਕ ਆਊਟ ਕਾਰਨਰ (ਐੱਲ. ਓ. ਸੀ.) ਜਾਰੀ ਕਰ ਕੇ ਦੇਸ਼ ਦੇ ਸਾਰੇ ਹਵਾਈ ਅੱਡਿਆਂ
'ਤੇ ਭੇਜਿਆ ਜਾਵੇਗਾ।
