ਪੁਲਸ ਹਿਰਾਸਤ ’ਚ ਵਿਅਕਤੀ ਦੀ ਭੇਤਭਰੀ ਹਾਲਤ ’ਚ ਮੌਤ

Thursday, Sep 09, 2021 - 09:30 PM (IST)

ਪੁਲਸ ਹਿਰਾਸਤ ’ਚ ਵਿਅਕਤੀ ਦੀ ਭੇਤਭਰੀ ਹਾਲਤ ’ਚ ਮੌਤ

ਫ਼ਰੀਦਕੋਟ(ਰਾਜਨ)- ਇੱਥੋਂ ਦੇ ਥਾਣਾ ਸਿਟੀ ਪੁਲਸ ਵਲੋਂ ਅਧੀਨ ਧਾਰਾ 379/379ਬੀ/454/457/380 ਗ੍ਰਿਫ਼ਤਾਰ ਕੀਤੇ ਦੋ ਦੋਸ਼ੀਆਂ ’ਚੋਂ ਸੁਖਵਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਮੰਡਵਾਲਾ ਦੀ ਭੇਤਭਰੀ ਹਾਲਤ ’ਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਿਸਦੀ ਪੁਸ਼ਟੀ ਇਸ ਮਾਮਲੇ ਦੇ ਤਫਤੀਸ਼ੀ ਪੁਲਸ ਅਧਿਕਾਰੀ ਨੇ ਵੀ ਕਰ ਦਿੱਤੀ ਹੈ ਪਰ ਸੁਖਵਿੰਦਰ ਸਿੰਘ ਦੀ ਮੌਤ ਕਿੰਨਾਂ ਹਾਲਾਤਾਂ ’ਚ ਹੋਈ ਇਹ ਅਜੇ ਭੇਦ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ- ਅਹਿਮ ਖ਼ਬਰ : 5 IPS ਅਧਿਕਾਰੀਆਂ ਸਣੇ 70 ਉਪ ਪੁਲਸ ਕਪਤਾਨਾਂ ਦੇ ਤਬਾਦਲੇ
ਦੱਸਣਯੋਗ ਹੈ ਕਿ ਥਾਣਾ ਸਿਟੀ ਪੁਲਸ ਵਲੋਂ ਬੀਤੀ 8 ਸਤੰਬਰ ਨੂੰ ਮ੍ਰਿਤਕ ਸੁਖਵਿੰਦਰ ਸਿੰਘ ਅਤੇ ਜਰਨੈਲ ਸਿੰਘ ਪੁੱਤਰ ਕਾਬਲ ਸਿੰਘ ਵਾਸੀ ਟੀਚਰ ਕਾਲੋਨੀ ਫ਼ਰੀਦਕੋਟ ਸਮੇਤ ਦਿਨ ਦਿਹਾੜੇ ਚੋਰੀਆਂ, ਪਰਸ ਅਤੇ ਮੋਬਾਇਲ ਖੋਹਣ ਦੇ ਦੋਸ਼ ਤਹਿਤ ਗ੍ਰਿਫ਼ਤਾਰ ਕੀਤਾ ਸੀ। ਪੁਲਸ ਸੂਤਰਾਂ ਦਾ ਇਹ ਕਹਿਣਾ ਹੈ ਕਿ ਅੱਜ ਜਦੋਂ ਇਨ੍ਹਾਂ ਦੋਸ਼ੀਆਂ ਨੂੰ ਸਥਾਨਕ ਅਦਾਲਤ ’ਚ ਪੇਸ਼ ਕਰਨ ਲਈ ਲਿਜਾ ਰਹੇ ਸਨ ਤਾਂ ਸੁਖਵਿੰਦਰ ਸਿੰਘ ਨੂੰ ਅਚਾਨਕ ਦੌਰਾ ਪੈ ਗਿਆ ਜਿਸ ਕਾਰਣ ਇਸਦੀ ਮੌਤ ਗਈ।

ਇਹ ਵੀ ਪੜ੍ਹੋ- ਖੇਤੀ ਕਾਨੂੰਨਾਂ ਨੂੰ ਲੈ ਕੇ ਨਵਜੋਤ ਸਿੱਧੂ ਦਾ ਮੋਦੀ ਸਰਕਾਰ ’ਤੇ ਵੱਡਾ ਹਮਲਾ, ਕਿਹਾ-NDA ਮਤਲਬ ‘ਨੋ ਡਾਟਾ ਐਵੇਲੇਬਲ’
ਜਾਣਕਾਰੀ ਅਨੁਸਾਰ ਸੁਖਵਿੰਦਰ ਸਿੰਘ ਦੀ ਮ੍ਰਿਤਕ ਦੇਹ ਨੂੰ ਹਾਲ ਦੀ ਘੜੀ ਮੋਰਚਰੀ ਵਿਚ ਰਖਵਾ ਦਿੱਤਾ ਗਿਆ ਹੈ ਜਿਸਦਾ ਪੋਸਮਾਰਟਮ ਹੋਣਾ ਬਾਕੀ ਹੈ ਜਦਕਿ ਦੋਸ਼ੀ ਜਰਨੈਲ ਸਿੰਘ ਦਾ ਪੁਲਸ ਵਲੋਂ 2 ਦਿਨ ਦਾ ਪੁਲਸ ਰਿਮਾਂਡ ਹਾਸਿਲ ਕਰ ਲਿਆ ਗਿਆ ਹੈ। ਇਸ ਮਾਮਲੇ ’ਚ ਡੀ.ਐੱਸ.ਪੀ. ਰਵੀ ਸ਼ੇਰ ਸਿੰਘ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਅਦਾਲਤ ਵਿਚ ਅਚਾਨਕ ਸਿਹਤ ਵਿਗੜਨ ਕਾਰਣ ਸੁਖਵਿੰਦਰ ਸਿੰਘ ਨੂੰ ਜਦ ਪੁਲਸ ਪਾਰਟੀ ਹਸਪਤਾਲ ਲੈ ਕੇ ਗਈ ਤਾਂ ਇਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਮ੍ਰਿਤਕ ਸੁਖਵਿੰਦਰ ਸਿੰਘ ਦੇ ਪੋਸਟਮਾਰਟਮ ਬਾਅਦ ਹੀ ਇਸਦੀ ਮੌਤ ਦੇ ਕਾਰਨ ਦਾ ਪਤਾ ਲੱਗ ਸਕੇਗਾ।


author

Bharat Thapa

Content Editor

Related News