ਭੇਤਭਰੀ ਹਾਲਤ ’ਚ ਅਗਵਾ ਬੱਚੀ ਬਰਾਮਦ

Friday, Jun 22, 2018 - 05:56 AM (IST)

ਭੇਤਭਰੀ ਹਾਲਤ ’ਚ ਅਗਵਾ ਬੱਚੀ ਬਰਾਮਦ

 ਅੰਮ੍ਰਿਤਸਰ,   (ਅਰੁਣ)-  ਬੀਤੀ 6 ਮਈ ਨੂੰ ਦਰਜ ਅਗਵਾ ਲਡ਼ਕੀ ਦੇ ਮਾਮਲੇ ’ਚ ਥਾਣਾ ਸਦਰ ਦੀ ਪੁਲਸ ਨੇ ਭੇਤਭਰੀ ਹਾਲਤ ਵਿਚ ਅਗਵਾ ਹੋਈ 14 ਸਾਲਾ ਲਡ਼ਕੀ ਨੂੰ ਬਰਾਮਦ ਕਰ ਲਿਆ ਹੈ। ਫਤਿਹਗਡ਼੍ਹ ਚੂਡ਼ੀਅਾਂ ਚੌਕੀ ਇੰਚਾਰਜ ਏ. ਐੱਸ. ਆਈ. ਗੁਰਜੀਤ ਸਿੰਘ ਨੇ ਦੱਸਿਆ ਕਿ ਬੀਤੀ 6 ਮਈ ਨੂੰ ਚਾਂਦ ਐਵੀਨਿਊ ਫਤਿਹਗਡ਼੍ਹ ਚੂਡ਼ੀਅਾਂ ਰੋਡ ਵਾਸੀ ਮਹਾਤਮ ਮਿਸ਼ਰਾ ਨੇ ਰਿਪੋਰਟ ਦਰਜ ਕਰਵਾਈ ਸੀ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਉਸ ਦੀ 14 ਸਾਲਾ ਲਡ਼ਕੀ ਨੂੰ ਅਗਵਾ ਕਰ ਲਿਆ ਹੈ। ਪੁਲਸ ਵੱਲੋਂ ਮਾਮਲਾ ਦਰਜ ਕਰ ਕੇ ਕੀਤੀ ਤਫ਼ਤੀਸ਼ ਦੌਰਾਨ ਖੁਲਾਸਾ ਹੋਇਆ ਕਿ ਉਕਤ ਲਡ਼ਕੀ ਜੋ ਕਿ ਆਪਣੇ ਜੱਦੀ ਪਿੰਡ ਯੂ. ਪੀ. ਚਲੀ ਗਈ ਹੈ, ਜਿਸ ਨੂੰ ਬਰਾਮਦ ਕਰ ਕੇ ਪੁਲਸ ਨੇ ਉਸ ਦੇ ਵਾਰਿਸਾਂ ਦੇ ਹਵਾਲੇ ਕਰ ਦਿੱਤਾ। ਪੁੱਛਗਿੱਛ ਦੌਰਾਨ ਲਡ਼ਕੀ ਨੇ ਮੰਨਿਆ ਕਿ ਉਹ ਆਪਣੀ ਮਰਜ਼ੀ ਨਾਲ ਆਪਣੇ ਜੱਦੀ ਪਿੰਡ ਯੂ. ਪੀ. ਚਲੀ ਗਈ ਸੀ। 
 


Related News