ਚੰਡੀਗੜ੍ਹ ''ਚ ਵੀ ਭੜਕਿਆ ਮੁਸਲਿਮ ਭਾਈਚਾਰਾ, ਸੀ. ਏ. ਏ. ਖਿਲਾਫ ਜ਼ਬਰਦਸਤ ਪ੍ਰਦਰਸ਼ਨ
Thursday, Dec 19, 2019 - 11:29 AM (IST)

ਚੰਡੀਗੜ੍ਹ (ਵਰੁਣ) : 'ਨਾਗਰਿਕਤਾ ਸੋਧ ਐਕਟ' (ਸੀ. ਏ. ਏ.) ਦੇ ਖਿਲਾਫ ਜਿੱਥੇ ਪੂਰੇ ਦੇਸ਼ 'ਚ ਪ੍ਰਦਰਸ਼ਨ ਹੋ ਰਿਹਾ ਹੈ, ਉੱਥੇ ਹੀ ਚੰਡੀਗੜ੍ਹ ਦੇ ਸੈਕਟਰ-20 'ਚ ਸਥਿਤ ਜਾਮਾ ਮਸਜਿਦ ਨੇੜਲੇ ਮੈਦਾਨ 'ਚ ਵੀ ਮੁਸਲਿਮ ਭਾਈਚਾਰੇ ਵਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਸੀ. ਏ. ਏ. ਖਿਲਾਫ ਪ੍ਰਦਰਸ਼ਨ ਕਰਨ ਲਈ ਮੁਸਲਿਮ ਸੰਗਠਨ ਮੈਦਾਨ 'ਚ ਇਕੱਠੇ ਹੋਣਾ ਸ਼ੁਰੂ ਹੋ ਗਏ ਹਨ। ਇਸ ਵਿਰੋਧ ਪ੍ਰਦਰਸ਼ਨ 'ਚ ਸਿੱਖ ਵਿਚਾਰ ਮੰਚ ਤੇ ਕੇਂਦਰੀ ਸਿੱਖ ਸਭਾ ਵਲੋਂ ਵੀ ਆਪਣਾ ਸਹਿਯੋਗ ਕੀਤਾ ਜਾ ਰਿਹਾ ਹੈ।